ਅਮਰੀਕਾ : 30 ਲੱਖ ਡਾਲਰ ਤੋਂ ਵੱਧ ਦੀ ਕੀਮਤ ਦੀ 30 ਕਿਲੋ ''ਕੋਕੀਨ'' ਬਰਾਮਦ

02/27/2024 3:41:04 PM

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਪੁਲਸ ਅਧਿਕਾਰੀਆਂ ਨੇ ਬੀਤੇ ਦਿਨ 37 ਸਾਲਾ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਦੱਸਿਆ ਕਿ ਵਿਅਕਤੀ 'ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ। ਪੁਲਸ ਨੇ ਜਦੋ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਘਰੋਂ ਲਗਭਗ 30 ਕਿਲੋ ਕੋਕੀਨ ਬਰਾਮਦ ਹੋਈ।

ਪੜ੍ਹੋ ਇਹ ਅਹਿਮ ਖ਼ਬਰ- ਇਜ਼ਰਾਇਲੀ ਦੂਤਘਰ 'ਚ ਖ਼ੁਦ ਨੂੰ ਅੱਗ ਲਗਾਉਣ ਵਾਲੇ ਅਮਰੀਕੀ ਕਰਮਚਾਰੀ ਦੀ ਮੌਤ

ਅਧਿਕਾਰੀਆਂ ਮੁਤਾਬਕ ਮੈਰੀਲੈਂਡ ਸੂਬੇ ਪ੍ਰਿੰਸ ਜਾਰਜ ਕਾਉਂਟੀ ਦੇ ਪੁਲਸ ਵਿਭਾਗ ਨੇ ਕਿਹਾ ਕਿ ਜਾਸੂਸਾਂ ਨੇ ਵਿਲੀਅਨਜ਼ ਕੁਇੰਟਾਨਿਲਾ ਬੇਲਟ੍ਰਾਨ ਨਾਮੀਂ ਸਮਗਲਰ ਦੇ ਘਰ 'ਤੇ ਤਲਾਸ਼ੀ ਵਾਰੰਟ ਨੂੰ ਅੰਜ਼ਾਮ ਦਿੱਤਾ, ਜਿੱਥੇ ਉਨ੍ਹਾਂ ਨੂੰ ਕੋਕੀਨ ਦੇ ਨਾਲ-ਨਾਲ ਫੈਂਟਾਨਿਲ ਨਾਲ ਭਰੀ 25 ਔਂਸ ਕੋਕੀਨ, 37 ਗ੍ਰਾਮ ਮੈਥਾਮਫੇਟਾਮਾਈਨ, ਅਤੇ 120,000 ਡਾਲਰ ਤੋਂ ਵੱਧ ਦੀ ਨਕਦੀ ਵੀ ਮਿਲੀ। ਪੁਲਸ ਅਨੁਸਾਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ 30 ਲੱਖ ਡਾਲਰ ਤੋਂ ਵੱਧ ਹੈ। ਪੁਲਸ ਨੇ ਵਿਲੀਅਨਜ ਕੁਇੰਟਾਨਿਲਾ ਬੇਲਟ੍ਰਾਨ ਨਾਂ ਦੇ ਵਿਅਕਤੀ 'ਤੇ ਸਮਗਲਰ 'ਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਅਪਰਾਧਾਂ ਦੇ ਦੋਸ਼ ਲਗਾਏ ਗਏ। ਉਹ ਫਿਲਹਾਲ ਜੇਲ੍ਹ ਵਿੱਚ ਨਜ਼ਰਬੰਦ ਹੈ ਅਤੇ ਉਸ ਨੂੰ ਨੋ-ਬਾਂਡ ਸਟੇਟਸ 'ਤੇ ਰੱਖਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News