ਅਮਰੀਕਾ ''ਚ ਲੱਗਭਗ 1,000 ਕੁੜੀਆਂ ਬਣੀਆਂ ਪਹਿਲੀਆਂ ਮਹਿਲਾ ਈਗਲ ਸਕਾਉਟ

Thursday, Feb 25, 2021 - 10:20 AM (IST)

ਅਮਰੀਕਾ ''ਚ ਲੱਗਭਗ 1,000 ਕੁੜੀਆਂ ਬਣੀਆਂ ਪਹਿਲੀਆਂ ਮਹਿਲਾ ਈਗਲ ਸਕਾਉਟ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਈਗਲ ਸਕਾਉਟ ਬਣਨਾ ਇੱਕ ਵੱਖਰਾ ਹੀ ਸਨਮਾਨ ਹੈ। ਕੁੜੀਆਂ ਨੂੰ ਬੁਆਏਜ਼ ਸਕਾਉਟਸ ਵਿੱਚ ਪਹਿਲੀ ਵਾਰ ਇਜਾਜ਼ਤ ਦੇਣ ਦੇ ਦੋ ਸਾਲ ਬਾਅਦ, ਲੱਗਭਗ 1000 ਕੁੜੀਆਂ ਈਗਲ ਸਕਾਉਟ ਦੇ ਸਿਖਰਲੇ ਦਰਜੇ 'ਤੇ ਪਹੁੰਚ ਗਈਆਂ ਹਨ।ਇਸ ਈਗਲ ਸਕਾਉਟ ਦੀ ਪ੍ਰਕਿਰਿਆ ਵਿੱਚ ਘੱਟੋ ਘੱਟ 21 ਮੈਰਿਟ ਬੈਜ, ਇੱਕ ਵੱਡਾ ਸਰਵਿਸ ਪ੍ਰਾਜੈਕਟ ਅਤੇ ਲੀਡਰਸ਼ਿਪ ਪ੍ਰਤੀ ਵਚਨਬੱਧਤਾ ਦੀ ਜਰੂਰਤ ਹੁੰਦੀ ਹੈ, ਇਸ ਦੇ ਇਲਾਵਾ ਇਹਨਾਂ ਕੁੜੀਆਂ ਵੱਲੋਂ ਇਹ ਮੁਕਾਮ ਹਾਸਿਲ ਕਰਨ ਲਈ ਤਿਆਰੀ ਵੀ ਕੀਤੀ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਸ਼੍ਰੀਲੰਕਾ ’ਚ ਬੋਲੇ ਇਮਰਾਨ-ਭਾਰਤ ਅਤੇ ਪਾਕਿ ਵਿਚਾਲੇ ਵਿਵਾਦ ਦਾ ਇਕਮਾਤਰ ਮੁੱਦਾ ਕਸ਼ਮੀਰ

ਇਸ ਸੰਬੰਧੀ ਐਤਵਾਰ ਨੂੰ, ਸਕਾਉਟਸ ਨੇ ਇਹਨਾਂ ਬੀਬੀਆਂ ਦੇ ਨਵੇਂ ਸਮੂਹ ਦਾ ਸਵਾਗਤ ਕਰਨ ਲਈ ਇੱਕ ਆਨਲਾਈਨ ਸਮਾਰੋਹ ਦੀ ਵੀ ਮੇਜ਼ਬਾਨੀ ਕੀਤੀ। ਇਸ ਮੁਕਾਮ ਨੂੰ ਹਾਸਿਲ ਕਰਨ ਵਾਲੀਆਂ ਬੀਬੀਆਂ ਵਿੱਚੋਂ ਇੱਕ ਨੇ ਈਗਲ ਸਕਾਉਟ ਨੂੰ ਮੈਡਲ ਜਾਂ ਪੁਰਸਕਾਰ ਨਾਲੋਂ ਬਹੁਤ ਜ਼ਿਆਦਾ ਮਹੱਤਵ ਦਿੱਤਾ ਹੈ, ਜੋ ਕਿ ਜ਼ਿੰਦਗੀ ਦੇ ਹਰ ਦਿਨ ਆਪਣੇ ਭਾਈਚਾਰੇ ਲਈ ਇੱਕ ਰੋਲ ਮਾਡਲ ਹੈ। ਇਸ ਦੇ ਇਲਾਵਾ ਇੱਕ ਹੋਰ ਸਕਾਊਟ ਬੀਬੀ ਕੇਂਡਲ ਜੈਕਸਨ ਅਨੁਸਾਰ ਸਾਰੀਆਂ ਕੁੜੀਆਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਇਸ ਦਿਨ ਬਾਰੇ ਸੋਚਿਆ ਹੋਵੇਗਾ ਅਤੇ ਇਸ ਪ੍ਰਾਪਤੀ ਲਈ ਸਭ ਨੂੰ ਆਪਣੇ ਆਪ 'ਤੇ ਮਾਣ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News