ਅਮਰੀਕਾ: 8 ''ਚੋਂ 1 ਅਮਰੀਕੀ ਵਿਅਕਤੀ ਨੇ ਕੋਵਿਡ-19 ਲਈ ਕੀਤਾ ਪਾਜ਼ੇਟਿਵ ਟੈਸਟ

09/04/2021 9:56:26 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ 'ਚ ਕੋਵਿਡ ਮੌਤਾਂ ਦੀ ਗਿਣਤੀ  6,43,000 ਤੋਂ ਵੱਧ ਹੋ ਗਈ ਹੈ ਜਦਕਿ ਕੇਸਾਂ ਦੀ ਗਿਣਤੀ 39.5 ਮਿਲੀਅਨ ਤੱਕ ਹੈ। ਸਿਹਤ ਮਾਹਿਰਾਂ ਦੇ ਅਨੁਸਾਰ ਵਾਇਰਸ ਦੇ ਅੰਕੜਿਆਂ ਦੇ ਹਿਸਾਬ ਨਾਲ 8 'ਚੋਂ 1 ਅਮਰੀਕੀ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ ਅਤੇ 510 ਅਮਰੀਕੀਆਂ 'ਚੋਂ 1 ਨਿਵਾਸੀ ਦੀ ਵਾਇਰਸ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ

ਅਮਰੀਕਾ 'ਚ ਸਿਹਤ ਮਾਹਿਰ ਜਨਤਾ ਨੂੰ, ਖਾਸ ਕਰਕੇ ਬਿਨਾਂ ਟੀਕਾਕਰਨ ਹੋਏ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੇ ਹਨ। ਵਾਇਰਸ ਦੇ ਸਾਹਮਣੇ ਆ ਰਹੇ ਕੇਸਾਂ ਚ ਡੈਲਟਾ ਵੇਰੀਐਂਟ ਪ੍ਰਮੁੱਖ ਹੈ। ਦੇਸ਼ 'ਚ ਕੋਰੋਨਾ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਕਾਰਨ ਅਤੇ ਲੋਕਾਂ ਦੁਆਰਾ ਕਈ ਮੌਕਿਆਂ, ਦਿਵਸਾਂ ਜਾਂ ਤਿਉਹਾਰਾਂ ਲਈ ਇਕੱਠ ਕੀਤੇ ਜਾਣ ਕਾਰਨ ਵੀ ਵਾਇਰਸ ਦੀ ਲਾਗ 'ਚ ਵਾਧਾ ਹੋ ਰਿਹਾ ਹੈ। 

ਇਹ ਵੀ ਪੜ੍ਹੋ :ਕੋਰੋਨਾ ਮਹਾਮਾਰੀ ਦੌਰਾਨ ਵਜ਼ਨ ਵਧਣ ਨਾਲ ਸ਼ੂਗਰ ਦਾ ਖਤਰਾ ਵਧਿਆ : ਅਧਿਐਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News