ਅਮਰੀਕਾ ਦੀ ਮਹਿਲਾ ਫੁੱਟਬਾਲ ਸਟਾਰ ਕਾਰਲੀ ਲੋਇਡ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ

Tuesday, Aug 17, 2021 - 09:59 PM (IST)

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਮਹਿਲਾ ਨੈਸ਼ਨਲ ਫੁੱਟਬਾਲ ਟੀਮ ਦੀ ਸਟਾਰ ਖਿਡਾਰੀ ਕਾਰਲੀ ਲੋਇਡ ਨੇ ਸੋਮਵਾਰ ਨੂੰ ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ। 39 ਸਾਲਾਂ ਲੋਇਡ ਨੇ ਆਪਣੇ ਖੇਡ ਕਰੀਅਰ ਦੌਰਾਨ ਦੋ ਵਿਸ਼ਵ ਕੱਪ ਜਿੱਤੇ ਹਨ।

ਇਹ ਖ਼ਬਰ ਪੜ੍ਹੋ- ਟੈਸਟ ਚੈਂਪੀਅਨਸ਼ਿਪ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਭਾਰਤ, ਪਹਿਲੇ ਨੰਬਰ 'ਤੇ ਇਹ ਟੀਮ

PunjabKesari
ਆਪਣੀ ਰਿਟਾਇਰਮੈਂਟ ਦੀ ਘੋਸ਼ਣਾ ਕਰਦਿਆਂ ਲੋਇਡ ਨੇ ਅਮਰੀਕੀ ਫੁੱਟਬਾਲ ਟੀਮ ਦਾ ਧੰਨਵਾਦ ਕੀਤਾ ਹੈ, ਜਿਸਨੇ ਉਸਨੂੰ ਉਮਰ ਭਰ ਯਾਦ ਰਹਿਣ ਵਾਲੇ ਮੌਕੇ ਤੇ ਉਪਲੱਬਧੀਆਂ ਦਿੱਤੀਆਂ। ਇਸਦੇ ਨਾਲ ਹੀ ਲੋਇਡ ਨੇ ਕਿਹਾ ਕਿ ਉਹ ਫੁੱਟਬਾਲ ਟੀਮ ਦਾ ਸਮਰਥਨ ਜਾਰੀ ਰੱਖਣ ਦੇ ਨਾਲ ਇਸ ਖੇਡ ਨੂੰ ਅੱਗੇ ਵਧਾਉਣ ਤੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਲੱਭਣਾ ਜਾਰੀ ਰੱਖਾਂਗੀ। ਲੋਇਡ ਆਪਣੀ ਰਾਸ਼ਟਰੀ ਮਹਿਲਾ ਫੁੱਟਬਾਲ ਲੀਗ ਟੀਮ, ਗੋਥਮ ਐੱਫ. ਸੀ. ਦੇ ਨਾਲ ਆਪਣਾ ਸੀਜ਼ਨ ਪੂਰਾ ਕਰੇਗੀ ਅਤੇ ਇਸ ਸਾਲ ਦੇ ਅਖੀਰ ਵਿੱਚ ਚਾਰ ਵਾਧੂ ਮੈਚਾਂ ਵਿੱਚ ਖੇਡ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਮੁਕਾਬਲਾ ਕਰੇਗੀ। ਲੋਇਡ ਦਾ ਜਨਮ 1982 'ਚ ਡੇਲਰਨ, ਨਿਊ ਜਰਸੀ ਵਿਚ ਹੋਇਆ ਸੀ। ਕਾਲਜ 'ਚ ਉਹ ਰੁਟਗਰਜ਼ ਯੂਨੀਵਰਸਿਟੀ ਲਈ ਖੇਡੀ ਜਿੱਥੇ ਉਸਨੇ ਚਾਰ ਸਾਲਾਂ ਵਿੱਚ ਆਲ-ਬਿਗ ਈਸਟ ਸਨਮਾਨ ਪ੍ਰਾਪਤ ਕੀਤੇ। 

ਇਹ ਖ਼ਬਰ ਪੜ੍ਹੋ- IND v ENG : ਰਹਾਣੇ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਬੱਲੇਬਾਜ਼

PunjabKesari
2002 'ਚ ਉਸਨੇ ਯੂ. ਐੱਸ. ਮਹਿਲਾ ਨੈਸ਼ਨਲ ਟੀਮ ਦੇ ਨਾਲ ਆਪਣੀ ਸ਼ੁਰੂਆਤ ਕੀਤੀ। ਲੋਇਡ ਨੇ ਆਪਣੇ ਫੁੱਟਬਾਲ ਦੇ ਕਰੀਅਰ ਦੌਰਾਨ 128 ਗੋਲ ਕੀਤੇ ਹਨ, ਜਿਸ ਨਾਲ ਉਹ ਅਮਰੀਕੀ ਇਤਿਹਾਸ 'ਚ ਚੌਥੀ ਸਭ ਤੋਂ ਵੱਧ ਸਕੋਰਰ ਬਣੀ। ਲੋਇਡ ਨੇ 2015 ਅਤੇ 2016 'ਚ ਫੀਫਾ ਵੁਮੈਨ ਪਲੇਅਰ ਆਫ਼ ਦਿ ਈਅਰ ਦਾ ਪੁਰਸਕਾਰ ਜਿੱਤਿਆ। ਉਹ ਆਪਣੇ ਦੇਸ਼ ਲਈ 300 ਤੋਂ ਵੱਧ ਵਾਰ ਖੇਡਣ ਵਾਲੀ ਚਾਰ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀਆਂ ਵਿੱਚੋਂ ਇੱਕ ਹੈ। ਉਸਨੇ 2008, 2012 ਤੇ 2021 'ਚ ਓਲੰਪਿਕ ਖੇਡਾਂ ਵਿੱਚ ਗੇਮ ਜਿੱਤਣ ਵਾਲੇ ਗੋਲ ਵੀ ਕੀਤੇ, ਲੋਇਡ ਨੇ 2021 ਵਿੱਚ ਅਮਰੀਕਾ ਲਈ ਕਾਂਸੀ ਦਾ ਤਮਗਾ ਵੀ ਜਿੱਤਿਆ। ਲੋਇਡ ਨੂੰ 2015 'ਚ ਗੋਲਡਨ ਬਾਲ ਨਾਲ ਵੀ ਸਨਮਾਨਿਤ ਕੀਤਾ ਗਿਆ, ਜੋ ਕਿ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਦਰਸਾਉਂਦੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News