ਵਿਸ਼ਵ ਪੱਧਰ ''ਤੇ ਸਾਂਝਾ ਕਰਣ ਲਈ ਫਾਈਜ਼ਰ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਖਰੀਦੇਗਾ ਅਮਰੀਕਾ

Thursday, Jun 10, 2021 - 02:22 AM (IST)

ਵਾਸ਼ਿੰਗਟਨ - ਅਮਰੀਕਾ ਗਲੋਬਲ ਕੋਵੈਕਸ ਗੱਠਜੋੜ ਦੇ ਜ਼ਰੀਏ ਘੱਟ ਕਮਾਈ ਵਾਲੇ 92 ਦੇਸ਼ਾਂ ਅਤੇ ਅਫਰੀਕੀ ਸੰਘ ਨੂੰ ਅਗਲੇ ਸਾਲ ਕੋਵਿਡ ਰੋਕੂ ਟੀਕਾ ਦਾਨ ਕਰਣ ਲਈ ਫਾਈਜ਼ਰ ਟੀਕੇ ਦੀਆਂ 500 ਮਿਲੀਅਨ ਖੁਰਾਕਾਂ ਖਰੀਦੇਗਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸ਼ਖਸ ਨੇ ਇਹ ਸੂਚਨਾ ਦਿੱਤੀ ਹੈ।

ਇਹ ਵੀ ਪੜ੍ਹੋ- ਚੀਨ ਦੀ ਚੁਣੌਤੀ ਤੋਂ ਨਜਿੱਠਣ ਲਈ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਜਾਰੀ ਕੀਤਾ ਦਿਸ਼ਾ-ਨਿਰਦੇਸ਼

ਵਿਅਕਤੀ ਨੇ ਦੱਸਿਆ ਕਿ ਰਾਸ਼ਟਰਪਤੀ ਜੋਅ ਬਾਈਡੇਨ ਸਮੂਹ ਜੀ-7 ਸਿਖਰ ਸੰਮੇਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਭਾਸ਼ਣ ਵਿੱਚ ਵੀਰਵਾਰ ਨੂੰ ਇਸ ਸਬੰਧ ਵਿੱਚ ਐਲਾਨ ਕਰਣਗੇ। ਟੀਕੇ ਦੀਆਂ 200 ਮਿਲੀਅਨ ਖੁਰਾਕਾਂ ਇਸ ਸਾਲ ਦਾਨ ਕੀਤੀਆਂ ਜਾਣਗੀਆਂ ਜਦੋਂ ਕਿ ਬਾਕੀ ਖੁਰਾਕਾਂ 2022 ਦੇ ਪਹਿਲੇ ਛੇ ਮਹੀਨਿਆਂ ਦੇ ਦੌਰਾਨ ਦਾਨ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਬਾਈਡੇਨ ਨੇ ਪਲਟਿਆ ਟਰੰਪ ਦਾ ਫੈਸਲਾ, ਟਿਕਟੌਕ ਸਮੇਤ ਇਨ੍ਹਾਂ ਐਪਸ ਤੋਂ ਹਟਾਈ ਪਾਬੰਦੀ

ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਬੁੱਧਵਾਰ ਨੂੰ ਸੰਪਾਦਕਾਂ ਨੂੰ ਕਿਹਾ ਕਿ ਬਾਈਡੇਨ ਟੀਕਾ ਸਾਂਝਾ ਕਰਣ ਲਈ ਵਚਨਬੱਧ ਹਨ ਕਿਉਂਕਿ ਇਹ ਅਮਰੀਕਾ ਦੇ ਜਨਤਕ ਸਿਹਤ ਅਤੇ ਰਣਨੀਤੀਕ ਹਿੱਤ ਵਿੱਚ ਹੈ।  ਅਮਰੀਕਾ ਨੂੰ ਟੀਕਾ ਸਾਂਝਾ ਕਰਣ ਦੀ ਗਲੋਬਲ ਯੋਜਨਾ ਦੀ ਰੂਪ ਰੇਖਾ ਤਿਆਰ ਕਰਣ ਲਈ ਦਬਾਅ ਦਾ ਸਾਹਮਣਾ ਕਰਣਾ ਪਿਆ ਹੈ। ਕੁਲ ਮਿਲਾ ਕੇ ਵ੍ਹਾਈਟ ਹਾਉਸ ਨੇ ਜੂਨ ਦੇ ਅੰਤ ਤੱਕ ਦੁਨੀਆ ਭਰ ਵਿੱਚ 80 ਮਿਲੀਅਨ ਖੁਰਾਕਾਂ ਸਾਂਝਾ ਕਰਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕੋਵੈਕਸ ਦੇ ਜ਼ਰੀਏ ਦਿੱਤੀ ਜਾਣਗੇ।

 ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News