ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ

Wednesday, Dec 24, 2025 - 03:11 PM (IST)

ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਨਹੀਂ ਦੇਵੇਗਾ ਅਮਰੀਕਾ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਨੇ ਉਸ ਚੀਨੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਵਾਪਸ ਲੈ ਲਈ ਹੈ, ਜੋ ਗੈਰ-ਕਾਨੂੰਨੀ ਤੌਰ ’ਤੇ ਦੇਸ਼ ਵਿਚ ਦਾਖਲ ਹੋਇਆ ਸੀ। ਦੋ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਮਾਮਲੇ ਨੇ ਜਨਤਕ ਚਿੰਤਾ ਪੈਦਾ ਕਰ ਦਿੱਤੀ ਸੀ ਕਿ ਜੇਕਰ ਗੁਆਨ ਹੇਂਗ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ ਬੀਜਿੰਗ ਉਸ ਨੂੰ ਚੀਨ ਦੇ ਸ਼ਿਨਜਿਆਂਗ ਇਲਾਕੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੇਨਕਾਬ ਕਰਨ ਵਿਚ ਮਦਦ ਕਰਨ ਲਈ ਸਜ਼ਾ ਦੇ ਸਕਦਾ ਹੈ। ਮਾਮਲੇ ਵਿਚ ਸਹਾਇਤਾ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਵਕੀਲ ਰੇਹਾਨ ਅਸਾਤ ਨੇ ਕਿਹਾ ਕਿ ਗੁਆਨ ਹੇਂਗ ਦੇ ਵਕੀਲ ਨੂੰ ਡੀ. ਐੱਚ. ਐੱਸ. ਵੱਲੋਂ ਇਕ ਪੱਤਰ ਮਿਲਿਆ ਹੈ, ਜਿਸ ਵਿਚ ਉਸ ਨੂੰ ਯੂਗਾਂਡਾ ਭੇਜਣ ਦੀ ਬੇਨਤੀ ਵਾਪਸ ਲੈਣ ਦੇ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ।


author

cherry

Content Editor

Related News