ਆਈ. ਐੱਮ.ਐੱਫ. ਪਾਕਿਸਤਾਨ ਨੂੰ ਨਾ ਦੇਵੇ ਰਾਹਤ ਪੈਕੇਜ : ਅਮਰੀਕਾ

Wednesday, Aug 01, 2018 - 08:43 AM (IST)

ਆਈ. ਐੱਮ.ਐੱਫ. ਪਾਕਿਸਤਾਨ ਨੂੰ ਨਾ ਦੇਵੇ ਰਾਹਤ ਪੈਕੇਜ : ਅਮਰੀਕਾ

ਵਾਸ਼ਿੰਗਟਨ— ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ.ਐੱਫ.) ਨੇ ਪਾਕਿਸਤਾਨ ਨੂੰ ਕਿਸੇ ਸੰਭਾਵਿਤ ਰਾਹਤ ਪੈਕੇਜ ਦੇਣ ਤੋਂ ਬਚਣ ਲਈ ਕਿਹਾ ਹੈ। 
ਅਮਰੀਕੀ ਵਿਦੇਸ਼ ਮੰਤਰੀ ਮਾਈਕ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਆਈ. ਐੱਮ. ਐੱਫ. ਨੂੰ ਕੋਈ ਗਲਤੀ ਨਹੀਂ ਕਰਨੀ ਚਾਹੀਦੀ। ਆਈ. ਐੱਮ. ਐੱਫ. ਜੋ ਕੁਝ ਵੀ ਕਰੇਗਾ, ਉਸ 'ਤੇ ਸਾਡੀ ਪੂਰੀ ਨਜ਼ਰ  ਰਹੇਗੀ। ਅਜਿਹੀਆਂ ਖਬਰਾਂ ਹਨ ਕਿ ਪਾਕਿਸਤਾਨ ਆਈ. ਐੱਮ.ਐੱਫ. ਕੋਲੋਂ 12 ਅਰਬ ਡਾਲਰ ਦੀ ਆਰਥਕ ਮਦਦ ਚਾਹੁੰਦਾ ਹੈ। 
ਅਮਰੀਕੀ ਵਿਦੇਸ਼ ਮੰਤਰੀ ਨੂੰ ਇਸ ਬਾਰੇ ਪੁੱਛਿਆ ਗਿਆ ਸੀ। ਇਸ ਦੌਰਾਨ ਆਈ. ਐੱਮ. ਐੱਫ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਅਜੇ ਤਕ ਪਾਕਿਸਤਾਨ ਤੋਂ ਇਸ ਤਰ੍ਹਾਂ ਦੀ ਕੋਈ ਬੇਨਤੀ ਨਹੀਂ ਆਈ। ਦੱਸਣਯੋਗ ਹੈ ਕਿ ਵਿਸ਼ਵ ਬੈਂਕ ਅਤੇ ਚੀਨ ਦਾ ਕਰਜ਼ਾ ਚੁਕਾਉਣ ਤੋਂ ਬਚਣ ਲਈ ਪਾਕਿਸਤਾਨ ਨੂੰ ਅਗਲੇ ਕੁਝ ਮਹੀਨਿਆਂ 'ਚ ਤਿੰਨ ਅਰਬ ਡਾਲਰ ਦੀ ਜ਼ਰੂਰਤ ਹੈ। ਮੌਜੂਦਾ ਸਮੇਂ ਪਾਕਿਸਤਾਨ 'ਤੇ ਚੀਨ ਦਾ 5 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਕੰਮ ਕਰਨ ਦੀ ਉਡੀਕ ਕਰ ਰਹੇ ਹਾਂ।


Related News