#BoycottTurkey ਵਿਚਾਲੇ ਅਮਰੀਕਾ ਕਰ ਗਿਆ 304 ਮਿਲੀਅਨ ਡਾਲਰ ਦੇ ਹਥਿਆਰਾਂ ਦੀ ਡੀਲ
Thursday, May 15, 2025 - 05:04 PM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਤਾਂ ਅਮਰੀਕਾ ਭਾਰਤ ਦਾ ਚੰਗਾ ਦੋਸਤ ਹੋਣ ਦਾ ਦਾਅਵਾ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਉਸ ਨੇ ਪਾਕਿਸਤਾਨ ਨਾਲ ਜੰਗ ਦਾ ਐਲਾਨ ਕਰ ਚੁੱਕੇ ਪਾਕਿਸਤਾਨ ਦੇ ਦੋਸਤ ਤੁਰਕੀ ਨਾਲ 304 ਮਿਲੀਅਨ ਡਾਲਰ ਦੀ ਏਅਰ-ਟੂ-ਏਅਰ ਮਿਜ਼ਾਈਲ ਦੀ ਡੀਲ ਕੀਤੀ ਹੈ।
ਤੁਰਕੀ ਨੇ ਅਮਰੀਕਾ ਤੋਂ 53 ਮੱਧਮ ਦਰਜੇ ਦੀਆਂ ਏਅਰ-ਟੂ-ਏਅਰ ਮਿਜ਼ਾਈਲਾਂ, ਜੋ ਕਿ ਕੁੱਲ 225 ਮਿਲੀਅਨ ਡਾਲਰ ਦੀਆਂ ਬਣਦੀਆਂ ਹਨ, ਦੇ ਨਾਲ-ਨਾਲ 79 ਮਿਲੀਅਨ ਡਾਲਰ ਜਦੀਆਂ 60 ਬਲਾਕ-2 ਮਿਜ਼ਾਈਲਾਂ ਦੀ ਵੀ ਮੰਗ ਕੀਤੀ ਹੈ। ਆਰ.ਟੀ.ਐਕਸ. ਇਸ ਡੀਲ ਦਾ ਮੁੱਖ ਕਾਂਟਰੈਕਟਰ ਹੋਵੇਗਾ।
ਇਹ ਡੀਲ ਉਸ ਸਮੇਂ ਹੋਈ ਹੈ, ਜਦੋਂ ਸਟੇਟ ਸਕੱਤਰ ਮਾਰਕੋ ਰੂਬੀਓ ਨਾਟੋ ਦੇ ਵਿਦੇਸ਼ ਮੰਤਰੀਆਂ ਦੀ ਇਕ ਬੈਠਕ 'ਚ ਹਿੱਸਾ ਲੈਣ ਲਈ ਤੁਰਕੀ ਪਹੁੰਚੇ ਹੋਏ ਸਨ। ਹਾਲਾਂਕਿ ਇਸ ਸੌਦੇ 'ਤੇ ਹਾਲੇ ਅਧਿਕਾਰਿਤ ਤੌਰ 'ਤੇ ਦਸਤਖ਼ਤ ਹੋਣੇ ਬਾਕੀ ਹਨ, ਪਰ ਇਸ ਘਟਨਾ ਮਗਰੋਂ ਅਮਰੀਕਾ ਦੀ ਭਾਰਤ ਨਾਲ ਦੋਸਤੀ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
ਜ਼ਿਕਰਯੋਗ ਹੈ ਕਿ ਭਾਰਤ ਨਾਲ ਜੰਗ ਦੌਰਾਨ ਤੁਰਕੀ ਖੁੱਲ੍ਹ ਕੇ ਪਾਕਿਸਤਾਨ ਦੀ ਹਿਮਾਇਤ 'ਚ ਆ ਚੁੱਕਾ ਹੈ ਤੇ ਇਸ ਦੌਰਾਨ ਤੁਰਕੀ ਨੇ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਡਰੋਨ ਤੇ ਹਥਿਆਰ ਵੀ ਸਪਲਾਈ ਕੀਤੇ ਹਨ। ਉੱਥੇ ਹੀ ਭਾਰਤ 'ਤੇ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ 'ਚ ਵੀ ਤੁਰਕੀ ਦੇ ਬਣਾਏ ਹੋਏ ਡਰੋਨਾਂ ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ ਪਿੱਛੋਂ ਭਾਰਤ ਨੇ ਇਸ ਦਾ ਵਿਰੋਧ ਵੀ ਜਤਾਇਆ ਤੇ ਪੂਰੇ ਦੇਸ਼ ਅੰਦਰ ਬਾਈਕਾਟ ਤੁਰਕੀ ਦੀ ਲਹਿਰ ਉੱਠ ਖੜ੍ਹੀ ਹੋਈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਤੱਕ ਅਮਰੀਕਾ ਇਹ ਕਹਿੰਦਾ ਆਇਆ ਹੈ ਕਿ ਉਹ ਭਾਰਤ ਦਾ ਚੰਗਾ ਦੋਸਤ ਹੈ ਤੇ ਅੱਤਵਾਦ ਖ਼ਿਲਾਫ਼ ਉਹ ਹਰ ਸਮੇਂ ਭਾਰਤ ਦੇ ਨਾਲ ਖੜ੍ਹਾ ਰਹੇਗਾ। ਹੁਣ ਭਾਰਤ ਦੇ ਦੁਸ਼ਮਣ ਦੇ ਦੋਸਤ ਨਾਲ ਹਥਿਆਰਾਂ ਦੀ ਡੀਲ ਅਮਰੀਕਾ ਦੇ ਵੀ ਇਰਾਦਿਆਂ 'ਤੇ ਸਵਾਲੀਆ ਨਿਸ਼ਾਨ ਚੁੱਕਦੀ ਹੈ। ਬੇਸ਼ੱਕ ਸਿਆਸੀ ਮਾਹਿਰ ਇਸ ਨੂੰ ਭਾਰਤ ਦੇ ਖਿਲਾਫ ਕਾਰਵਾਈ ਮੰਨ ਰਹੇ ਹਨ ਪਰ ਦੂਜੇ ਪਾਸੇ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਅਮਰੀਕਾ ਵੱਲੋਂ ਇਹ ਡੀਲ ਇਸਲਾਮਿਕ ਸਿਆਸਤ ਨੂੰ ਧਿਆਨ 'ਚ ਰੱਖਦਿਆਂ ਨੇਪਰੇ ਚਾੜ੍ਹੀ ਗਈ ਹੈ।
ਅਮਰੀਕਾ ਤੇ ਤੁਰਕੀ ਦੀ ਇਹ ਡੀਲ ਭਾਵੇਂ ਜਿਸ ਮਰਜ਼ੀ ਮਾਇਨੇ ਤੋਂ ਹੋਈ ਹੋਵੇ, ਪਰ ਹਮੇਸ਼ਾ ਯਾਦ ਰੱਖੋ ਕਿ ਹਥਿਆਰ ਹਮੇਸ਼ਾ ਆਪਣੇ ਨਾਲ ਤਬਾਹੀ ਲੈ ਕੇ ਆਉਂਦੇ ਹਨ।
ਇਹ ਵੀ ਪੜ੍ਹੋ- ਚੁੱਕਿਆ ਗਿਆ ਇਕ ਹੋਰ ਜਾਸੂਸ ! ਭੈਣ ਦੇ ਘਰ ਰਹਿ ਕੇ ਪਾਕਿਸਤਾਨ ਭੇਜਦਾ ਸੀ ਖ਼ੁਫੀਆ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e