ਅਮਰੀਕੀ ਫੌਜੀ ਸੀਰੀਆ ਛੱਡ ਪੱਛਮੀ ਇਰਾਕ ਜਾ ਰਹੇ : ਰੱਖਿਆ ਪ੍ਰਮੁੱਖ

10/20/2019 11:24:55 PM

ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਆਖਿਆ ਹੈ ਕਿ ਵਰਤਮਾਨ ਯੋਜਨਾ ਮੁਤਾਬਕ ਸੀਰੀਆ ਛੱਡਣ ਵਾਲੇ ਸਾਰੇ ਅਮਰੀਕੀ ਫੌਜੀ ਪੱਛਮੀ ਇਰਾਕ ਜਾਣਗੇ ਅਤੇ ਫੌਜ ਇਸਲਾਮਕ ਸਟੇਟ ਸਮੂਹ ਖਿਲਾਫ ਅਭਿਆਨ ਚਲਾਉਣਾ ਜਾਰੀ ਰੱਖਣਗੇ। ਪੱਛਮੀ ਏਸ਼ੀਆ ਦੀ ਯਾਤਰਾ 'ਤੇ ਆਪਣੇ ਨਾਲ ਜਾ ਰਹੇ ਪੱਤਰਕਾਰਾਂ ਨੂੰ ਐਸਪਰ ਨੇ ਆਖਿਆ ਕਿ ਇਨਾਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਕਿ ਅਮਰੀਕੀ ਫੌਜ ਇਰਾਕ ਤੋਂ ਸੀਰੀਆ ਦੇ ਅੰਦਰ ਅੱਤਵਾਦ ਰੋਕੂ ਅਭਿਆਨ ਚਲਾਵੇਗੀ ਪਰ ਆਉਣ ਵਾਲੇ ਸਮੇਂ 'ਚ ਇਨਾਂ 'ਤੇ ਕੰਮ ਕੀਤਾ ਜਾਵੇਗਾ।

ਪਹਿਲੀ ਵਾਰ ਉਨ੍ਹਾਂ ਨੇ ਬਿਆਨ ਦੇ ਕੇ ਸਪੱਸ਼ਟ ਕੀਤਾ ਕਿ ਅਮਰੀਕੀ ਫੌਜੀ ਸੀਰੀਆ ਛੱਡਣ ਤੋਂ ਬਾਅਦ ਕਿਥੇ ਜਾ ਰਹੇ ਹਨ ਅਤੇ ਆਈ. ਐੱਸ. ਨਾਲ ਕਿਸ ਤਰ੍ਹਾਂ ਲੜਿਆ ਜਾਵੇਗਾ। ਐਸਪਰ ਨੇ ਆਖਿਆ ਕਿ ਸੀਰੀਆ ਛੱਡ ਰਹੇ 700 ਫੌਜੀਆਂ ਦੇ ਪੱਛਮੀ ਇਰਾਕ ਜਾਣ ਦੀ ਯੋਜਨਾ ਦੇ ਬਾਰੇ 'ਚ ਉਨ੍ਹਾਂ ਨੇ ਇਰਾਕ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ। ਐਸਪਰ ਸ਼ਨੀਵਾਰ ਨੂੰ ਵਾਸ਼ਿੰਗਟਨ ਤੋਂ ਰਵਾਨਾ ਹੋਏ। ਇਸ ਵਿਚਾਲੇ ਤੁਰਕੀ ਨੇ ਸੀਰੀਆ ਦੇ ਸਰਹੱਦੀ ਇਲਾਕਿਆਂ 'ਚ ਹਮਲੇ ਤੋਂ ਬਾਅਦ ਅਮਰੀਕੀ ਫੌਜੀ ਉੱਤਰੀ ਸੀਰੀਆ ਤੋਂ ਹੱਟਦੇ ਜਾ ਰਹੇ ਹਨ। ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੇ ਟਰੰਪ ਨੂੰ ਫੋਨ 'ਤੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਫੌਜ ਕੁਰਦਿਸ਼ ਬਲਾਂ ਨੂੰ ਪਿੱਛੇ ਹਟਾਉਣ ਲਈ ਹਮਲੇ ਕਰਨੇ ਜਾ ਰਹੀ ਹੈ ਜਿਸ ਤੋਂ ਬਾਅਦ ਟਰੰਪ ਨੇ ਸੀਰੀਆ 'ਚ ਤੈਨਾਤ ਕਰੀਬ 1 ਹਜ਼ਾਰ ਅਮਰੀਕੀ ਫੌਜੀਆਂ 'ਚੋਂ ਜ਼ਿਆਦਾਤਰ ਨੂੰ ਉਥੋਂ ਹੱਟਣ ਦੇ ਆਦੇਸ਼ ਦਿੱਤੇ ਸਨ। ਦੱਸ ਦਈਏ ਕਿ ਕੁਰਦਿਸ਼ ਬਲਾਂ ਨੂੰ ਤੁਰਕੀ ਅੱਤਵਾਦੀ ਮੰਨਦਾ ਹੈ।


Khushdeep Jassi

Content Editor

Related News