ਅਮਰੀਕਾ ਯੂਕ੍ਰੇਨ ਦੇ 1 ਲੱਖ ਸ਼ਰਨਾਰਥੀਆਂ ਨੂੰ ਦੇਵੇਗਾ ਪਨਾਹ
Thursday, Mar 24, 2022 - 09:10 PM (IST)
ਵਾਸ਼ਿੰਗਟਨ-ਅਮਰੀਕਾ ਰੂਸ ਦੇ ਹਮਲੇ ਕਾਰਨ ਯੂਕ੍ਰੇਨ ਤੋਂ ਪਲਾਇਨ ਕਰਨ ਵਾਲੇ 35 ਲੱਖ ਲੋਕਾਂ 'ਚੋਂ ਇਕ ਲੱਖ ਤੱਕ ਸ਼ਰਨਾਰਥੀਆਂ ਨੂੰ ਆਪਣੇ ਦੇਸ਼ 'ਚ ਪਨਾਹ ਦੇਵੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਬਾਰੇ 'ਚ ਅਧਿਕਾਰਿਤ ਤੌਰ 'ਤੇ ਐਲਾਨ ਵੀਰਵਾਰ ਨੂੰ ਹੋਵੇਗਾ। ਵ੍ਹਾਈਟ ਹਾਊਸ ਪਿਛਲੇ ਕਈ ਹਫ਼ਤੇ ਤੋਂ ਕਹਿੰਦਾ ਰਿਹਾ ਹੈ ਕਿ ਅਮਰੀਕਾ ਯੂਕ੍ਰੇਨ ਦੇ ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਪਰ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਜ਼ਿਆਦਾਤਰ ਸ਼ਰਨਾਰਥੀ ਯੂਰਪ 'ਚ ਹੀ ਰਹਿਣਾ ਪਸੰਦ ਕਰਨਗੇ।
ਇਹ ਵੀ ਪੜ੍ਹੋ : ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ
ਸ਼ਰਨਾਰਥੀ ਏਜੰਸੀਆਂ ਨੇ ਜੋਅ ਬਾਈਡੇਨ ਪ੍ਰਸ਼ਾਸਨ ਤੋਂ ਕੁਝ ਹੋਰ ਕਦਮ ਚੁੱਕਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਅਮਰੀਕਾ ਯੂਕ੍ਰੇਨ ਦੇ ਲੋਕਾਂ ਦੇ ਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰੇ। ਇਸ ਤੋਂ ਪਹਿਲਾਂ ਬਾਈਡੇਨ ਪ੍ਰਸ਼ਾਸਨ ਨੇ 2022 ਬਜਟ ਸਾਲ ਲਈ ਸ਼ਰਨਾਰਥੀਆਂ ਦੀ ਗਿਣਤੀ 1,25,000 ਤੱਕ ਸੀਮਤ ਕਰਨ ਦਾ ਐਲਾਨ ਕੀਤਾ ਸੀ। ਡੋਨਾਲਡ ਟਰੰਪ ਦੇ ਕਾਰਜਕਾਲ 'ਚ ਗਿਣਤੀ 'ਚ 15,000 ਦੀ ਕਟੌਤੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ