ਅਮਰੀਕਾ ਨੇ ਬੀਜਿੰਗ ਓਲੰਪਿਕ ਦੇ ਡਿਪਲੋਮੈਟਿਕ ਬਾਈਕਾਟ ਦਾ ਕੀਤਾ ਐਲਾਨ

Tuesday, Dec 07, 2021 - 12:13 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਚੀਨ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਮੱਦੇਨਜ਼ਰ ਬੀਜਿੰਗ ਵਿਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਡਿਪਲੋਮੈਟਿਕ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਖਿਡਾਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ‘ਸਾਡਾ ਪੂਰਾ ਸਮਰਥਨ’ ਮਿਲੇਗਾ ਪਰ ਉਨ੍ਹਾਂ ਕਿਹਾ, ‘ਅਸੀਂ ਖੇਡਾਂ ਨਾਲ ਜੁੜੇ ਵੱਖ-ਵੱਖ ਮੁਕਾਬਲਿਆਂ ਦਾ ਹਿੱਸਾ ਨਹੀਂ ਬਣਾਂਗੇ।’

ਸਾਕੀ ਨੇ ਪੱਤਰਕਾਰਾਂ ਨੂੰ ਕਿਹਾ, ‘ਚੀਨ ਦੇ ਸ਼ਿਨਜਿਆਂਗ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਅੱਤਿਆਚਾਰਾਂ ਨੂੰ ਦੇਖਦੇ ਹੋਏ ਅਮਰੀਕੀ ਡਿਪਲੋਮੈਟ ਜਾਂ ਅਧਿਕਾਰਤ ਨੁਮਾਇੰਦੇ ਇਨ੍ਹਾਂ ਖੇਡਾਂ ਨੂੰ ਆਮ ਘਟਨਾਕ੍ਰਮ ਵਾਂਗ ਹੀ ਲੈਣਗੇ।’ ਉਨ੍ਹਾਂ ਕਿਹਾ, ‘ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਲਈ ਸਾਡੀ ਬੁਨਿਆਦੀ ਵਚਨਬੱਧਤਾ ਹੈ। ਅਸੀਂ ਚੀਨ ਅਤੇ ਉਸ ਦੇ ਬਾਹਰ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਕਾਰਵਾਈ ਕਰਨੀ ਜਾਰੀ ਰੱਖਾਂਗੇ।’


cherry

Content Editor

Related News