'ਹੈਲਥ ਕੇਅਰ 50' ਦੀ ਸੂਚੀ 'ਚ ਤਿੰਨ ਭਾਰਤੀ-ਅਮਰੀਕੀ ਸ਼ਾਮਲ
Wednesday, Oct 24, 2018 - 02:47 PM (IST)

ਵਾਸ਼ਿੰਗਟਨ (ਭਾਸ਼ਾ)— ਇਕ ਅੰਗਰੇਜ਼ੀ ਅਖਬਾਰ ਦੀ 'ਹੈਲਥ ਕੇਅਰ 50' ਦੀ ਸੂਚੀ ਵਿਚ ਤਿੰਨ ਭਾਰਤੀ-ਅਮਰੀਕੀ ਲੋਕਾਂ ਨੂੰ ਜਗ੍ਹਾ ਮਿਲੀ ਹੈ। ਇਹ ਸੂਚੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦਾ ਕੰਮ ਅਮਰੀਕਾ ਵਿਚ ਹੈਲਥ ਕੇਅਰ ਸੈਕਟਰ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਰਿਹਾ ਹੈ। ਇਸ ਸੂਚੀ ਵਿਚ ਤਿੰਨ ਭਾਰਤੀ-ਅਮਰੀਕੀ ਦਿਵਯਾ ਨਾਗ, ਡਾਕਟਰ ਰਾਜ ਪੰਜਾਬੀ ਅਤੇ ਅਤੁਲ ਗਵਾਂਡੇ ਹਨ। ਅੰਗਰੇਜ਼ੀ ਅਖਬਾਰ ਦੀ ਇਸ ਸੂਚੀ ਨੂੰ ਤਿਆਰ ਕਰਨ ਲਈ ਅਖਬਾਰ ਦੇ ਸਿਹਤ ਸੰਪਾਦਕਾਂ ਅਤੇ ਪੱਤਰਕਾਰਾਂ ਨੇ ਇਸ ਸਾਲ ਅਮਰੀਕਾ ਵਿਚ ਹੈਲਥ ਕੇਅਰ ਵਿਚ ਪ੍ਰਭਾਵੀ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਚੁਣਿਆ। ਇਸ ਸੂਚੀ ਵਿਚ ਮੈਡੀਕਲ, ਵਿਗਿਆਨਿਕ, ਕਾਰੋਬਾਰੀ ਅਤੇ ਨੇਤਾ ਵੀ ਹਨ, ਜਿਨ੍ਹਾਂ ਦਾ ਕੰਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਰਿਹਾ ਹੈ।