MLA ਰਮਨ ਅਰੋੜਾ ਦੀ ਅਦਾਲਤ ''ਚ ਪੇਸ਼ੀ, ਮੁੜ ਤਿੰਨ ਦਿਨ ਦਾ ਮਿਲਿਆ ਪੁਲਸ ਰਿਮਾਂਡ
Sunday, Sep 07, 2025 - 04:42 PM (IST)

ਜਲੰਧਰ (ਜਤਿੰਦਰ, ਭਾਰਦਵਾਜ)- ਜਬਰਨ ਵਸੂਲੀ ਦੇ ਮਾਮਲੇ 'ਚ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਇਕ ਹੋਰ ਕੇਸ 'ਚ ਗ੍ਰਿਫ਼ਤਾਰ ਕਰਕੇ ਭਾਰੀ ਪੁਲਸ ਫੋਰਸ ਦੀ ਨਿਗਰਾਨੀ ਹੇਠਾਂ ਜੇਲ੍ਹ ਤੋਂ ਲਿਆਂਦੇ ਗਏ ਵਿਧਾਇਕ ਰਮਨ ਅਰੋੜਾ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। 3 ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਰਮਨ ਅਰੋੜਾ ਨੂੰ ਮਾਣਯੋਗ ਡਿਊਟੀ ਮੈਜਿਸਟ੍ਰੇਟ ਅਰਜੁਨ ਸੰਧੂ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਹੋਰ ਤਿੰਨ ਦਿਨ ਦਾ ਹੋਰ ਮਿਲਿਆ।
ਇਹ ਵੀ ਪੜ੍ਹੋ: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਜਾਣੋ ਕਦੋਂ ਖੁੱਲ੍ਹਣਗੇ ਸਕੂਲ
ਪੁਲਸ ਵੱਲੋਂ ਉਨ੍ਹਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਬਚਾਓ ਪੱਖ ਦੇ ਵਕੀਲ ਨਵੀਨ ਚੱਢਾ ਨੇ ਦੱਸਿਆ ਕਿ ਪੁਲਸ ਨੇ ਅਦਾਲਤ ਵਿੱਚ ਇਕ ਨਵਾਂ ਸ਼ਿਕਾਇਤਕਰਤਾ ਰਾਜਕੁਮਾਰ ਸਾਹਮਣੇ ਲਿਆਉਂਦਾ ਹੈ, ਜਿਸ ਨੇ ਦੱਸਿਆ ਕਿ ਉਹ ਲਾਟਰੀ ਦਾ ਕੰਮਕਾਜ ਕਰਦਾ ਹੈ ਅਤੇ ਵਿਧਾਇਕ ਨੂੰ ਉਹ 20 ਹਜ਼ਾਰ ਰੁਪਏ ਲਾਟਰੀਆਂ ਦਾ ਕੰਮਕਾਜ ਕਰਨ ਲਈ ਇਨ੍ਹਾਂ ਨੂੰ ਦਿੰਦਾ ਸੀ, ਜਿਸ ਕਰਕੇ ਅਦਾਲਤ ਵੱਲੋਂ ਤਿੰਨ ਦਿਨ ਦਾ ਹੋਰ ਪੁਲਸ ਰਿਮਾਂਡ ਦਿੱਤੇ ਜਾਣ ਦਾ ਹੁਕਮ ਸੁਣਾਇਆ ਹੈ ਤਾਂਕਿ ਕੁਝ ਹੋਰ ਮਾਮਲਿਆਂ ਦਾ ਖ਼ੁਲਾਸਾ ਹੋ ਸਕੇ। ਹਣ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 10 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
ਵਿਧਾਇਕ ਰਮਨ ਅਰੋੜਾ ਦੀ ਪੇਸ਼ੀ ਦੌਰਾਨ ਅਦਾਲਤ ਦੇ ਦੋਵਾਂ ਗੇਟਾਂ ਨੂੰ ਪੁਲਸ ਨੇ ਬੰਦ ਕਰ ਦਿੱਤਾ, ਜਿੱਥੇ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ। ਉੱਥੇ ਹੀ ਪਤਰਕਾਰਾਂ ਨੂੰ ਅਦਾਲਤੀ ਗੇਟ ਤੱਕ ਵੀ ਖੜ੍ਹੇ ਨਹੀਂ ਹੋਣ ਦਿੱਤਾ ਜਦਕਿ ਪ੍ਰਾਈਵੇਟ ਜੋ ਵਿਧਾਇਕ ਦੇ ਸਮਰਥਨ ਵਿੱਚ ਆਏ ਸਨ, ਉਹ ਸਾਰੇ ਅਦਾਲਤੀ ਕੰਪਲੈਕਸ ਦੇ ਅੰਦਰ ਸਨ। ਇਸ ਗਲ ਨੂੰ ਲੈ ਕੇ ਪੁਲਸ ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਲਗ ਰਿਹਾ ਹੈ।
ਇਹ ਵੀ ਪੜ੍ਹੋ: Big Breaking: ਪੰਜਾਬ 'ਚ ਪਾਕਿ ਡੌਨ ਸ਼ਹਿਜ਼ਾਦ ਭੱਟੀ ਦੇ ਗੁਰਗੇ ਦਾ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e