ਤਰਨਤਾਰਨ ''ਚ ਵੱਡੀ ਘਟਨਾ, ਤਿੰਨ ਮੰਜ਼ਿਲਾਂ ਸ਼ੋਅਰੂਮ ''ਚ ਲੱਗੀ ਭਿਆਨਕ ਅੱਗ
Saturday, Sep 06, 2025 - 05:30 PM (IST)

ਤਰਨਤਾਰਨ (ਰਮਨ)– ਤਰਨ ਤਾਰਨ ਦੇ ਤਹਿਸੀਲ ਬਾਜ਼ਾਰ 'ਚ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਮੌਜੂਦ ਹੈਂਡ ਲੂਮ ਅਤੇ ਕੰਬਲਾਂ ਦੇ ਸ਼ੋਅਰੂਮ ਨੂੰ ਭਿਆਨਕ ਅੱਗ ਲੱਗ ਗਈ। ਇਸ ਸ਼ੋਅਰੂਮ ਦੀਆਂ ਤਿੰਨ ਮੰਜ਼ਿਲਾਂ ਹਨ ਅਤੇ ਅੱਗ ਇੰਨੀ ਭਿਆਨਕ ਸੀ ਕਿ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਰੇਵਲੇ ਵਿਭਾਗ ਦਾ ਵੱਡਾ ਐਲਾਨ, ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਲਈ ਚਲਾਈਆਂ ਵਿਸ਼ੇਸ਼ ਟਰੇਨਾਂ
ਸੂਤਰਾਂ ਅਨੁਸਾਰ, ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ, ਪਰ ਕੁਝ ਸਮੇਂ ਬਾਅਦ ਉਸਦਾ ਪਾਣੀ ਮੁੱਕ ਗਿਆ ਫਿਰ ਵੀ ਅੱਗ ਨਹੀਂ ਬੁੱਝੀ। ਇਸ ਤੋਂ ਬਾਅਦ ਪੱਟੀ ਤੇ ਜੰਡਿਆਲਾ ਗੁਰੂ ਤੋਂ ਵਾਧੂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ।
ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਸ਼ੋਅਰੂਮ ਦੇ ਅੰਦਰ ਪਿਆ ਵੱਡੀ ਮਾਤਰਾ ਵਿੱਚ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਹੜ੍ਹ ਪ੍ਰਭਾਵਤ ਇਲਾਕਿਆਂ ਦੇ ਦੋ ਦਿਨ ਦੌਰੇ ‘ਤੇ ਭੁਪੇਸ਼ ਬਘੇਲ ਸਮੇਤ ਪੰਜਾਬ ਦੀ ਕਾਂਗਰਸ, ਰਾਹਤ ਕਾਰਜ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8