ਅਮਰੀਕੀ ਗਾਇਕਾ ਮਿਲਬੇਨ ਨੇ ਗਾਇਆ- ਓਮ ਜੈ ਜਗਦੀਸ਼ ਹਰੇ, ਕਿਹਾ- ਮੈਂ ਦੀਪ ਉਤਸਵ ਦੇ ਜਸ਼ਨ ਤੋਂ ਖੁਸ਼ ਹਾਂ

Sunday, Nov 12, 2023 - 10:47 AM (IST)

ਅਮਰੀਕੀ ਗਾਇਕਾ ਮਿਲਬੇਨ ਨੇ ਗਾਇਆ- ਓਮ ਜੈ ਜਗਦੀਸ਼ ਹਰੇ, ਕਿਹਾ- ਮੈਂ ਦੀਪ ਉਤਸਵ ਦੇ ਜਸ਼ਨ ਤੋਂ ਖੁਸ਼ ਹਾਂ

ਅਮਰੀਕਾ : ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਨਾ ਸਿਰਫ਼ ਭਾਰਤੀ ਭਾਈਚਾਰੇ ਨੂੰ ਦੀਵਾਲੀ ਮੌਕੇ 'ਤੇ ਵਧਾਈ ਦਿੰਦਿਆਂ ''ਓਮ ਜੈ ਜਗਦੀਸ਼ ਹਰੇ... ਆਰਤੀ ਵੀ ਗਾਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਐਕਸ (ਟਵਿੱਟਰ) 'ਤੇ ਇੱਕ ਪੋਸਟ 'ਚ ਮਿਲਬੇਨ ਨੇ ਕਿਹਾ, ਸਾਲ ਦਾ ਮੇਰਾ ਮਨਪਸੰਦ ਸਮਾਂ, ਦੀਵਾਲੀ ਆ ਗਈ ਹੈ। ਭਾਰਤ ਮੈਂ ਇਸ ਹਫ਼ਤੇ ਅਤੇ ਅਧਿਕਾਰਤ ਤੌਰ 'ਤੇ 12 ਨਵੰਬਰ ਨੂੰ ਤੁਹਾਡੇ ਨਾਲ ਜਸ਼ਨ ਮਨਾਉਣ 'ਤੇ ਖੁਸ਼ ਹਾਂ। ਦੁਨੀਆ ਭਰ ਦੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਆਪਣੇ ਅੰਦਰ ਰੋਸ਼ਨੀ ਜਗਾਓ ਅਤੇ ਸੰਸਾਰ ਨੂੰ ਰੋਸ਼ਨ ਕਰੋ।'' ਵੀਡੀਓ 'ਚ ਮਿਲਬੇਨ ਸੰਤਰੀ ਪਿੰਕ ਲਹਿੰਗਾ 'ਚ ਨਜ਼ਰ ਆਈ। ਉਨ੍ਹਾਂ ਕਿਹਾ ਕਿ ਭਾਰਤ, ਸਦੀਆਂ ਤੋਂ ਵਿਭਿੰਨ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਨਾਲ ਘਿਰਿਆ ਇੱਕ ਰਾਸ਼ਟਰ ਅਤੇ ਸਭਿਅਤਾ ਅੱਜ ਆਜ਼ਾਦ ਅਤੇ ਇੱਕਜੁੱਟ ਹੈ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਮੂਸੇਵਾਲਾ ਦੇ ਫੈਨਜ਼ ਨੂੰ ਵੱਡਾ ਤੋਹਫ਼ਾ, ਅੱਜ ਰਿਲੀਜ਼ ਹੋਵੇਗਾ ਸਿੱਧੂ ਦਾ ਨਵਾਂ ਗੀਤ

ਪੂਰਵਜ ਦਾ ਸੁਫ਼ਨਾ ਬਣਿਆ ਵਿਰਾਸਤ
ਮੈਰੀ ਮਿਲਬੇਨ ਨੇ ਕਿਹਾ ਕਿ ਅਣਗਿਣਤ ਕੁਰਬਾਨੀਆਂ ਦੇਣ ਵਾਲੇ ਤੁਹਾਡੇ ਪੁਰਖਿਆਂ ਨੇ ਅਜਿਹੀ ਧਰਤੀ ਦਾ ਸੁਫ਼ਨਾ ਦੇਖਿਆ ਸੀ, ਜਿੱਥੇ ਹਰ ਨਾਗਰਿਕ ਤਾਜ਼ੀ ਹਵਾ 'ਚ ਸਾਹ ਲੈ ਸਕੇ ਅਤੇ ਤਰੱਕੀ ਦੇ ਰਾਹ ਤੁਰ ਸਕੇ। ਇਹ ਹੁਣ ਤੁਹਾਡੀ ਵਿਰਾਸਤ ਬਣ ਗਈ ਹੈ। ਮਲਟੀਪਲ ਅਵਾਰਡ ਜੇਤੂ ਅੰਤਰਰਾਸ਼ਟਰੀ ਗਾਇਕ ਨੇ ਭਾਰਤੀਆਂ ਨੂੰ ਅਨੇਕਤਾ 'ਚ ਏਕਤਾ ਅਪਣਾਉਣ, ਏਕਤਾ ਦੀ ਸ਼ਕਤੀ ਦਾ ਜਸ਼ਨ ਮਨਾਉਣ ਅਤੇ ਆਪਣੀ ਸਮਰੱਥਾ ਨੂੰ ਪ੍ਰਗਟ ਕਰਨ ਦਾ ਸੱਦਾ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News