ਪੰਜਾਬ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ US ਸਿੱਖ ਫਾਉਂਡੇਸ਼ਨ ਦੇਵੇਗੀ ਮਦਦ

12/18/2019 1:32:41 PM

ਵਾਸ਼ਿੰਗਟਨ ਡੀ.ਸੀ, ( ਰਾਜ ਗੋਗਨਾ )— ਪਿਛਲੇ ਕਈ ਸਾਲਾ ਤੋਂ ਪੰਜਾਬ ਦੇ ਗਰੀਬ ਲੋੜਵੰਦ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਦੀ ਪੜ੍ਹਾਈ ਲਈ ਵਾਸ਼ਿੰਗਟਨ ਦੀ ਜਥੇਬੰਦੀ ਸਿੱਖ ਹਿਊਮਨ ਡਿਵੈਲਪਮੈਂਟ ਫਾਉਂਡੇਸ਼ਨ ਨਾਂ ਦੀ ਜਥੇਬੰਦੀ ਵੱਲੋਂ 540 ਡਾਲਰ ਦੇ ਵਜ਼ੀਫ਼ੇ ਨਾਲ ਹਰ ਸਾਲ ਹਰ ਇੱਕ ਲਾਇਕ ਨੌਜਵਾਨ ਦੀ ਮਦਦ ਕੀਤੀ ਜਾਂਦੀ ਹੈ। ਇਹ ਜਾਣਕਾਰੀ ਇਕ ਪ੍ਰੈਸ ਨੋਟ ਰਾਹੀਂ ਅਮਰੀਕਾ ਦੇ ਵਾਸ਼ਿੰਗਟਨ ਚ’ ਸਥਿਤ ਹਿਊਮਨ ਡਿਵੈਲਪਮੈਂਟ ਫਾਉਡੇਸ਼ਨ ਨਾਂ ਦੀ ਜਥੇਬੰਦੀ ਵੱਲੋਂ ਦਿੱਤੀ ਗਈ।

 

ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ’ਚ 6500 ਤੋਂ ਵੱਧ ਬੱਚਿਆਂ ਨੂੰ ਡਿਗਰੀ ਕੋਰਸ ਕਰਵਾ ਕੇ ਪ੍ਰੋਫੈਸ਼ਨਲ ਬਣਾ ਦਿੱਤਾ ਗਿਆ ਹੈ ਅਤੇ 3500 ਦੇ ਕਰੀਬ ਬੱਚੇ ਗ੍ਰੇਜੂਏਟ ਵੀ ਹੋ ਚੁੱਕੇ ਹਨ । ਕਈ ਆਪਣੇ ਕੰਮ ‘ਤੇ ਵੀ ਲੱਗ ਗਏ ਹਨ। ਇਨ੍ਹਾਂ ਵਿੱਚੋਂ ਕਈ ਮੈਡੀਕਲ ਡਾਕਟਰ, ਨਰਸ, ਆਈ. ਟੀ, ਵਕੀਲ, ਅਤੇ ਅਫਸਰ ਬਣ ਗਏ ਹਨ। ਜਿਨ੍ਹਾਂ ’ਚ 65% ਪਿੰਡਾਂ ਦੇ ਬੱਚੇ ਹਨ ਅਤੇ 70 % ਕੁੜੀਆਂ ਹਨ ਜਿਨ੍ਹਾਂ ਨੂੰ ਵਜ਼ੀਫ਼ਾ ਦਿੱਤਾ ਜਾਂਦਾ ਹੈ। ਜਥੇਬੰਦੀ ਨੇ ਇਹ ਵੀ ਦੱਸਿਆ ਕਿ ਇਸ ਸਾਲ ਦੇ ਅਖੀਰ ’ਚ ਕੋਈ ਵੀ ਆਪਣੇ ਇੱਕ ਬੱਚੇ ਦੀ ਪੜ੍ਹਾਈ ਲਈ ਸਪਾਂਸਰ ਕਰ ਸਕਦਾ ਹੈ।


Related News