ਅਫਗਾਨਿਸਤਾਨ ’ਚ ਸ਼ਾਰਪ ਸ਼ੂਟਰ ਰਹੇ ਅਮਰੀਕੀ ਨੇ ਇਕੋ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀ ਮਾਰਕੇ ਕੀਤਾ ਕਤਲ

Tuesday, Sep 07, 2021 - 11:19 AM (IST)

ਅਫਗਾਨਿਸਤਾਨ ’ਚ ਸ਼ਾਰਪ ਸ਼ੂਟਰ ਰਹੇ ਅਮਰੀਕੀ ਨੇ ਇਕੋ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀ ਮਾਰਕੇ ਕੀਤਾ ਕਤਲ

ਫੋਰਟ ਲਾਡਰਡੇਲ- ਅਮਰੀਕਾ ਦੇ ਫਲੋਰਿਡਾ ਵਿਚ ਇਕ ਬੰਦੂਕਧਾਰੀ ਨੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਬੰਦੂਕਧਾਰੀ ਇੰਨਾ ਹਮਲਾਵਰ ਸੀ ਕਿ ਉਸਨੇ ਫੜੇ ਜਾਣ ਤੋਂ ਬਾਅਦ ਵੀ ਹਸਪਤਾਲ ਵਿਚ ਇਕ ਅਧਿਕਾਰੀ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਲੇਕਲੈਂਡ ਵਿਚ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਅਧਿਕਾਰੀਆਂ ਨੂੰ 11 ਸਾਲਾ ਬੱਚੀ ਮਿਲੀ ਜਿਸਨੂੰ ਕਈ ਗੋਲੀਆਂ ਲੱਗੀਆਂ ਸਨ। 

3 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਵਿਚ 33 ਸਾਲਾ ਔਰਤ ਸ਼ਾਮਲ ਹੈ ਜਿਸ ਨੇ ਹੱਥ ਵਿਚ 3 ਮਹੀਨੇ ਦਾ ਬੱਚਾ ਲੈ ਰੱਖਿਆ ਸੀ। ਬੱਚੇ ਦੀ ਵੀ ਮੌਤ ਹੋ ਗਈ। ਬੱਚੇ ਦੀ 62 ਸਾਲਾ ਦਾਦੀ ਦੀ ਵੀ ਗੋਲੀਬਾਰੀ ਵਿਚ ਮੌਤ ਹੋ ਗਈ।  33 ਸਾਲਾ ਕਾਤਲ ਬ੍ਰਯਾਨ ਰਿਲੇ ਈਰਾਕ ਅਤੇ ਅਫਗਾਨਿਸਤਾਨ ਵਿਚ ਇਕ ਸ਼ਾਰਪ ਸ਼ੂਟਰ ਦੇ ਰੂਪ ਵਿਚ ਕੰਮ ਕਰ ਚੁੱਕਾ ਹੈ ਅਤੇ ਉਸਨੇ ਇਸ ਪਰਿਵਾਰ ਨੂੰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਕਿਸੇ ਪੁਰਾਣੀ ਰੰਜਿਸ਼ ਦੇ ਨਿਸ਼ਾਨਾ ਬਣਾਇਆ। ਉਹ ਮਾਨਸਿਕ ਰੂਪ ਤੋਂ ਗੜਬੜੀ ਦਾ ਸ਼ਿਕਾਰ ਹੋ ਗਿਆ ਸੀ।


author

Tarsem Singh

Content Editor

Related News