ਯੂਕ੍ਰੇਨ ਸਰਹੱਦ 'ਤੇ ਤਣਾਅ ਦਰਮਿਆਨ ਅਮਰੀਕਾ ਨੇ ਪੋਲੈਂਡ 'ਚ ਸੈਂਕੜੇ ਫੌਜੀਆਂ ਨੂੰ ਭੇਜਿਆ

02/07/2022 2:15:36 AM

ਜੇਸਜੋਵ-ਜੇਸੋਨਕਾ (ਪੋਲੈਂਡ)-ਯੂਕ੍ਰੇਨ ਨਾਲ ਲੱਗਦੀ ਸਰਹੱਦ ਨੇੜੇ ਦੱਖਣੀ-ਪੂਰਬੀ ਪੋਲੈਂਡ 'ਚ ਐਤਵਾਰ ਨੂੰ ਸੈਂਕੜੇ ਅਮਰੀਕੀ ਫੌਜੀ ਪਹੁੰਚੇ। ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲਾਵਰ ਦੇ ਖ਼ਦਸ਼ੇ ਦਰਮਿਆਨ ਉਥੇ 1700 ਫੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕੀ ਫੌਜ ਦੇ ਬੋਇੰਗ ਸੀ-17 ਗਲੋਬਮਾਸਟਰ ਜਹਾਜ਼ 'ਚ ਸਵਾਰ ਹੋ ਕੇ 82ਵੀਂ ਏਅਰਬੋਰਨ ਡਿਵੀਜ਼ਨ ਦੀ ਏਅਰਬੋਰਨ ਇਨਫੈਂਟ੍ਰੀ ਦੇ ਫੌਜੀ ਜੇਸਜੋਵ-ਜੇਸੋਨਕਾ ਹਵਾਈ ਅੱਡੇ 'ਤੇ ਪਹੁੰਚੇ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਸੁਰੱਖਿਆ ’ਚ ਲੱਗੀ ਸੰਨ੍ਹ, ਜਾਂਚ ਸ਼ੁਰੂ

ਉਨ੍ਹਾਂ ਦਾ ਕਮਾਂਡਰ ਮੇਜਰ ਜਨਰਲ ਕ੍ਰਿਸਟੋਫਰ ਡੋਨਾਹੁ, ਜੋ 30 ਅਗਸਤ ਨੂੰ ਅਫਗਾਨਿਸਤਾਨ ਛੱਡਣ ਵਾਲਾ ਆਖਿਰੀ ਅਮਰੀਕੀ ਫੌਜੀ ਸੀ। ਬਾਈਡੇਨ ਨੇ ਪੋਲੈਂਡ, ਰੋਮਾਨੀਆ ਅਤੇ ਜਰਮਨੀ 'ਚ ਵਾਧੂ ਅਮਰੀਕੀ ਫੌਜੀ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ ਤਾਂ ਕਿ ਸਹਿਯੋਗੀਆਂ ਅਤੇ ਦੁਸ਼ਮਣਾਂ ਦੋਵਾਂ ਨੂੰ ਰੂਸ ਅਤੇ ਯੂਕ੍ਰੇਨ 'ਚ ਵਧਦੇ ਤਣਾਅ ਦਰਮਿਆਨ ਨਾਟੋ ਦੇ ਪੂਰਬੀ ਹਿੱਸੇ ਦੇ ਪ੍ਰਤੀ ਅਮਰੀਕਾ ਦੀ ਵਚਨਬੱਧਤਾ ਨੂੰ ਦਿਖਾਇਆ ਜਾ ਸਕੇ। ਨਾਟੋ ਦੇ ਪੂਰਬੀ ਮੈਂਬਰ ਪੋਲੈਂਡ ਦੀ ਸਰਹੱਦ ਰੂਸ ਅਤੇ ਯੂਕ੍ਰੇਨ ਦੋਵਾਂ ਨਾਲ ਲੱਗਦੀ ਹੈ। ਰੋਮਾਨੀਆ ਦੀ ਸਰਹੱਦ ਯੂਕ੍ਰੇਨ ਨਾਲ ਲੱਗਦੀ ਹੈ। ਪੋਲੈਂਡ 'ਚ 2017 ਤੋਂ ਕਰੀਬ 4,000 ਅਮਰੀਕੀ ਫੌਜੀ ਤਾਇਨਾਤ ਹਨ।

ਇਹ ਵੀ ਪੜ੍ਹੋ :ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਪਿੰਡ ਝਨੇੜੀ ਵਿਖੇ ਲੋਕਾਂ ਦਾ ਮਿਲਿਆ ਭਰਵਾਂ ਸਮਰਥਨ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News