ਭਾਰਤੀ IT ਪੇਸ਼ੇਵਰਾਂ ਲਈ ਵੱਡੀ ਖ਼ਬਰ, ਅਮਰੀਕੀ ਸੈਨੇਟ ਨੇ ਪਾਸ ਕੀਤਾ ''ਹਾਈ ਸਕਿਲਡ ਇਮੀਗ੍ਰੈਂਟਸ ਐਕਟ''

Friday, Dec 04, 2020 - 08:38 AM (IST)

ਵਾਸ਼ਿੰਗਟਨ, (ਭਾਸ਼ਾ)- ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇਕ ਬਿੱਲ ਪਾਸ ਕੀਤਾ ਹੈ ਜੋ ਵੱਖ-ਵੱਖ ਦੇਸ਼ਾਂ ਲਈ ਰੁਜ਼ਗਾਰ ਆਧਾਰਿਤ ਪ੍ਰਵਾਸੀ ਵੀਜ਼ੇ ਦੀ ਵੱਧ ਤੋਂ ਵੱਧ ਗਿਣਤੀ ਦਾ ਨਿਰਧਾਰਣ ਖ਼ਤਮ ਕਰਦਾ ਹੈ, ਨਾਲ ਹੀ ਉਸ ਨੂੰ ਪਰਿਵਾਰ ਆਧਾਰਿਤ ਵੀਜ਼ਾ ਬਣਾਉਂਦਾ ਹੈ। ਇਹ ਬਿੱਲ ਅਮਰੀਕਾ ’ਚ ਕੰਮ ਕਰਦੇ ਸੈਂਕੜੇ ਭਾਰਤੀ ਪੇਸ਼ੇਵਰਾਂ ਲਈ ਲਾਹੇਵੰਦ ਹੋਵੇਗਾ ਜੋ ਸਾਲਾਂ ਤੋਂ ਗ੍ਰੀਨ ਕਾਰਡ ਲੈਣ ਦਾ ਇੰਤਜ਼ਾਰ ਕਰ ਰਹੇ ਹਨ। ‘ਫੇਅਰਨੈੱਸ ਫਾਰ ਹਾਈ ਸਕਿਲਡ ਇਮਿਗ੍ਰੈਂਟਸ ਐਕਟ’ ਨੂੰ ਬੁੱਧਵਾਰ ਨੂੰ ਸੈਨੇਟ ਵਲੋਂ ਮਿਲੀ ਮਨਜ਼ੂਰੀ ਭਾਰਤੀ ਆਈ. ਟੀ. ਪੇਸ਼ੇਵਰਾਂ ਲਈ ਵੱਡੀ ਰਾਹਤ ਹੈ, ਜੋ ਐੱਚ-1 ਬੀ. ਵੀਜ਼ੇ ’ਤੇ ਅਮਰੀਕਾ ਆਏ ਸਨ ਅਤੇ ਗ੍ਰੀਨ ਕਾਰਡ ਅਤੇ ਸਥਾਈ ਘਰ ਲਈ ਦਹਾਕਿਆਂ ਤੋਂ ਇੰਤਜ਼ਾਰ ਕਰ ਰਹੇ ਹਨ।

ਬਿੱਲ ਨੂੰ 10 ਜੁਲਾਈ, 2019 ਨੂੰ ਪ੍ਰਤਿਨਿਧੀ ਸਭਾ ਵਲੋਂ ਮਨਜ਼ੂਰੀ ਮਿਲ ਗਈ ਸੀ। ਬਿੱਲ ਨੇ ਪਰਿਵਾਰ ਆਧਾਰਿਤ ਇਮੀਗ੍ਰੇਸ਼ਨ ਵੀਜ਼ੇ ’ਤੇ ਉਸ ਸਾਲ ਮੌਜੂਦ ਕੁਲ ਵੀਜ਼ੇ ਪ੍ਰਤੀ ਦੇਸ਼ 7 ਫ਼ੀਸਦੀ ਦੀ ਹੱਦ ਵਧਾ ਕੇ 15 ਫ਼ੀਸਦੀ ਕੀਤਾ ਸੀ। ਊਟਾ ਸੂਬੇ ਤੋਂ ਰੀਪਬਲਿਕ ਪਾਰਟੀ ਦੇ ਸੈਨੇਟਰ ਲਾਈਕ ਲੀ ਨੇ ਇਹ ਬਿੱਲ ਪੇਸ਼ ਕੀਤਾ ਸੀ। ਵਿੱਤੀ ਸਾਲ 2019 ’ਚ ਭਾਰਤੀ ਨਾਗਰਿਕਾਂ ਨੂੰ 9,008 ਸ਼੍ਰੇਣੀ 1 (ਈ. ਬੀ-1), 2908 ਸ਼੍ਰੇਣੀ 2 (ਈ. ਬੀ-2) ਅਤੇ 5,083 ਸ਼੍ਰੇਣੀ 3 (ਈ. ਬੀ-3) ਗ੍ਰੀਨ ਕਾਰਡ ਪ੍ਰਾਪਤ ਹੋਏ। (ਈ. ਬੀ-3) ਰੁਜ਼ਗਾਰ-ਆਧਾਰਿਤ ਗ੍ਰੀਨ ਕਾਰਡ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ। ਇ

ਇਹ ਵੀ ਪੜ੍ਹੋ- 50 ਹਜ਼ਾਰ ਰੁ: 'ਤੇ ਜਲਦ ਜਾ ਸਕਦਾ ਹੈ 10 ਗ੍ਰਾਮ ਸੋਨਾ, ਜਾਣੋ ਅੱਜ ਦਾ ਮੁੱਲ


ਸੈਨੇਟਰ ਲੀ ਨੇ ਜੁਲਾਈ ’ਚ ਸੈਨੇਟ ਨੂੰ ਦੱਸਿਆ ਸੀ ਕਿ ਸਥਾਈ ਨਿਵਾਸ ਜਾਂ ਗ੍ਰੀਨ ਕਾਰਡ ਲੈਣ ਲਈ ਕਿਸੇ ਭਾਰਤੀ ਨਾਗਰਿਕ ਦਾ ਬੈਕਲਾਗ 195 ਸਾਲ ਤੋਂ ਜ਼ਿਆਦਾ ਹੈ। ਸੈਨੇਟਰ ਕੇਵਿਨ ਕਰੈਮਰ ਨੇ ਕਿਹਾ ਕਿ ‘ਫੇਅਰਨੈਸ ਫਾਰ ਹਾਈ-ਸਕਿਲਡ ਇਮੀਗ੍ਰੈਂਟਸ ਐਕਟ’ ਉੱਚ ਯੋਗਤਾ-ਆਧਾਰਿਤ ਪ੍ਰਣਾਲੀ ਬਣਾਉਂਦਾ ਹੈ ਜੋ ਤਜ਼ਰਬੇਕਾਰ ਪ੍ਰਵਾਸੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ। ਕਰੈਮਰ ਨੇ ਇਹ ਯਕੀਨੀ ਕਰਨ ਦਾ ਕੰਮ ਕੀਤਾ ਕਿ ਬਿੱਲ ਧੋਖਾਦੇਹੀ ਅਤੇ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਵਾਲਾ ਹੋਵੇ।

ਅਮਰੀਕੀ ਸੈਨੇਟ ਵਲੋਂ ਪਾਸ ਕੀਤੇ ਗਏ 'ਹਾਈ ਸਕਿਲਡ ਇਮੀਗ੍ਰੈਂਟਸ ਐਕਟ' ਬਾਰੇ ਤੁਹਾਡਾ ਕੀ ਵਿਚਾਰ ਹੈ?ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News