ਅਮਰੀਕੀ ਰਿਪੋਰਟ ’ਚ ਦਾਅਵਾ: ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਹੈ ਕੋਰੋਨਾ ਵਾਇਰਸ

Tuesday, Aug 03, 2021 - 02:49 PM (IST)

ਅਮਰੀਕੀ ਰਿਪੋਰਟ ’ਚ ਦਾਅਵਾ: ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਹੈ ਕੋਰੋਨਾ ਵਾਇਰਸ

ਵਾਸ਼ਿੰਗਟਨ : ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਇਕ ਅਮਰੀਕੀ ਰਿਪੋਰਟ ਵਿਚ ਸਨਸਨੀਖੇਜ਼ ਖ਼ੁਲਾਸਾ ਕੀਤਾ ਗਿਆ ਹੈ। ਅਮਰੀਕੀ ਰਿਪਬਲੀਕਨ ਪਾਰਟੀ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਲੈਬ ਵਿਚੋਂ ਹੀ ਕੋਰੋਨਾ ਦੇ ਲੀਕ ਹੋਣ ਦੇ ਕਈ ਸਬੂਤ ਮੌਜੂਦ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਨਾ ਸਿਰਫ਼ ਇਹ ਵਾਇਰਸ ਵੁਹਾਨ ਲੈਬ ਤੋਂ ਲੀਕ ਹੋਇਆ, ਸਗੋਂ ਚੀਨੀ ਵਿਗਿਆਨਕਾਂ ਨੇ ਇਨਸਾਨਾਂ ਨੂੰ ਇੰਫੈਕਟਡ ਕਰਨ ਲਈ ਇਸ ਵਾਇਰਸ ਨੂੰ ਮੋਡੀਫਾਈ ਵੀ ਕੀਤਾ। ਸੀਨੀਅਰ ਰਿਪਬਲੀਕਨ ਨੇਤਾ ਮਾਈਕ ਮੈਕਾਲ ਨੇ ਕੋਰੋਨਾ ਦੀ ਉਤਪਤੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਰਿਪਬਲੀਕਨ ਪਾਰਟੀ ਦਾ ਇਹ ਸਿੱਟਾ ਅਮਰੀਕੀ ਸੁਰੱਖਿਆ ਏਜੰਸੀਆਂ ਤੋਂ ਵੱਖ ਹੈ। ਅਜੇ ਅਮਰੀਕੀ ਸੁਰੱਖਿਆ ਏਜੰਸੀਆਂ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਕਿਸੇ ਸਿੱਟੇ ’ਤੇ ਨਹੀਂ ਪਹੁੰਚੀਆਂ ਹਨ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ 11 ਸਾਲਾ ਵਿਦਿਆਰਥਣ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਘੋਸ਼ਿਤ

ਬੀਤੇ ਮਹੀਨੇ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ ਕੋਵਿਡ-19 ਮਹਾਮਾਰੀ ਦੀ ਉਤਪਤੀ ਦੀ ਜਾਂਚ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ‘ਦੁੱਗਣਾ’ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸਿੱਟਾ ਕੱਢਣ ਲਈ ਨਾਕਾਫ਼ੀ ਸਬੂਤ ਹਨ ਕਿ ‘ਕੀ ਇਹ ਕਿਸੇ ਇੰਫੈਕਟਡ ਜਾਨਵਰ ਦੇ ਨਾਲ ਮਨੁੱਖੀ ਸੰਪਰਕ ਨਾਲ ਉਭਰਿਆ ਹੈ ਜਾਂ ਪ੍ਰਯੋਗਸ਼ਾਲਾ ਵਿਚ ਵਾਪਰੀ ਘਟਨਾ ਨਾਲ ਉਭਰਿਆ ਹੈ।’ ਬਾਈਡੇਨ ਨੇ ਅਮਰੀਕੀ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਨੂੰ ਜਾਂਚ ਵਿਚ ਮਦਦ ਕਰਨ ਦਾ ਹੁਕਮ ਦਿੱਤਾ ਸੀ ਅਤੇ ਚੀਨ ਨੂੰ ਮਹਾਮਾਰੀ ਦੀ ਉਤਪਤੀ ਨੂੰ ਲੈ ਕੇ ਅੰਤਰਰਾਸ਼ਟਰੀ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਬਾਈਡੇਨ ਨੇ ਅਮਰੀਕੀ ਖ਼ੁਫੀਆ ਏਜੰਸੀਆਂ ਨੂੰ 90 ਦਿਨਾਂ ਦੇ ਅੰਦਰ ਰਿਪੋਰਟ ਦੇਣ ਨੂੰ ਕਿਹਾ ਸੀ।

ਇਹ ਵੀ ਪੜ੍ਹੋ: Tokyo Olympics: ਆਸਟ੍ਰੇਲੀਆ ਖ਼ਿਲਾਫ਼ ਜੇਤੂ ਗੋਲ ਦਾਗਣ ਵਾਲੀ ਕਿਸਾਨ ਦੀ ਧੀ ਗੁਰਜੀਤ ਦਾ ਜਲੰਧਰ ਨਾਲ ਹੈ ਖ਼ਾਸ ਨਾਤਾ

ਦੱਸ ਦੇਈਏ ਕਿ ਚੀਨ ਲਗਾਤਾਰ ਇਨ੍ਹਾਂ ਦੋਸ਼ਾਂ ਦਾ ਵਿਰੋਧ ਕਰਦਾ ਰਿਹਾ ਹੈ। ਸਾਬਕਾ ਅਰਮੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾ ਨੂੰ ਚੀਨੀ ਵਾਇਰਸ ਕਹੇ ਜਾਣ ’ਤੇ ਚੀਨ ਨੇ ਜ਼ੋਰਦਾਰ ਇਤਰਾਜ਼ ਦਰਜ ਕਰਾਇਆ ਸੀ। ਇੱਥੋਂ ਤੱਕ ਕਿ ਚੀਨ ਨੇ ਕੋਰੋਨਾ ਨੂੰ ਲੈ ਕੇ ਅਮਰੀਕਾ ’ਤੇ ਕਈ ਦੋਸ਼ ਲਗਾਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News