ਕੋਵਿਡ-19 : ਅਮਰੀਕਾ ਨੇ ਭਾਰਤ ਲਈ ''ਯਾਤਰਾ ਸਲਾਹ'' ''ਚ ਦਿੱਤੀ ਢਿੱਲ

07/20/2021 6:12:14 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਭਾਰਤ ਲਈ ਯਾਤਰਾ ਸਲਾਹ ਵਿਚ ਤਬਦੀਲੀ ਕੀਤੀ ਹੈ। ਅਮਰੀਕਾ ਮੁਤਾਬਕ ਹੁਣ ਉਸ ਨੇ ਯਾਤਰਾ ਲਈ ਇਸ ਨੂੰ ਉੱਚਤਮ 'ਪੱਧਰ ਚਾਰ' ਤੋਂ 'ਪੱਧਰ ਤਿੰਨ' ਕਰ ਦਿੱਤਾ ਹੈ। ਪੱਧਰ ਚਾਰ ਦਾ ਮਤਲਬ ਹੈ ਕਿ ਬਿਲਕੁੱਲ ਯਾਤਰਾ ਨਹੀਂ ਕਰਨੀ ਜਦਕਿ ਪੱਧਰ ਤਿੰਨ ਵਿਚ ਨਾਗਰਿਕਾਂ ਨੂੰ ਆਪਣੀ ਯਾਤਰਾ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਅਮਰੀਕਾ ਨੇ ਪਾਕਿਸਤਾਨ ਲਈ ਵੀ ਯਾਤਰਾ ਸਲਾਹ ਵਿਚ ਸੁਧਾਰ ਕਰ ਕੇ ਇਸ ਨੂੰ ਵੀ ਪੱਧਰ ਚਾਰ ਤੋਂ 'ਪੱਧਰ ਤਿੰਨ' ਕੀਤਾ ਹੈ। ਖੇਤਰ ਵਿਚ ਕੋਵਿਡ-19 ਗਲੋਬਲ ਮਹਾਮਾਰੀ ਦੀ ਸਥਿਤੀ 'ਤੇ ਵਿਚਾਰ ਕਰਨ ਮਗਰੋਂ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਸਲਾਹ ਵਿਚ ਸੁਧਾਰ ਕੀਤਾ। 

ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਭਾਰਤ ਲਈ ਪੱਧਰ ਤਿੰਨ ਯਾਤਰਾ ਸਿਹਤ ਨੋਟਿਸ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ,''ਜੇਕਰ ਤੁਸੀਂ ਐੱਫ.ਡੀ.ਏ. ਵੱਲੋਂ ਅਧਿਕਾਰਤ ਐਂਟੀ ਕੋਵਿਡ-19 ਟੀਕਿਆਂ ਦੀ ਪੂਰੀ ਖੁਰਾਕ ਲੈ ਚੁੱਕੇ ਹੋ ਤਾਂ ਤੁਹਾਡੇ ਪੀੜਤ ਹੋਣ ਅਤੇ ਤੁਹਾਡੇ ਵਿਚ ਗੰਭੀਰ ਲੱਛਣ ਦਿਸਣ ਦਾ ਖਤਰਾ ਘੱਟ ਹੋ ਸਕਦਾ ਹੈ। ਕਿਸੇ ਵੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕ੍ਰਿਪਾ ਕਰ ਕੇ ਟੀਕਾਕਰਨ ਅਤੇ ਬਿਨਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਸੀ.ਡੀ.ਸੀ. ਦੇ ਵਿਸ਼ੇਸ਼ ਸੁਝਾਵਾਂ ਦੀ ਸਮੀਖਿਆ ਕਰੋ। ਕੋਵਿਡ-19 ਕਾਰਨ ਭਾਰਤ ਦੀ ਯਾਤਰਾ 'ਤੇ ਮੁੜ ਵਿਚਾਰ ਕਰੋ। ਅਪਰਾਧ ਅਤੇ ਅੱਤਵਾਦ ਕਾਰਨ ਸਾਵਧਾਨੀ ਵਰਤਣ ਵਰਤੋ।'' 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ : 'ਡੈਲਟਾ' ਪ੍ਰਕੋਪ ਦੌਰਾਨ ਵਿਕਟੋਰੀਆ 'ਚ ਵਧੇਗੀ ਤਾਲਾਬੰਦੀ ਮਿਆਦ

ਸੀ.ਡੀ.ਸੀ.ਨੇ ਭਾਵੇਂਕਿ ਕੋਵਿਡ-19 ਦੀ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਲਈ ਪੱਧਰ ਦੋ ਦਾ ਯਾਤਰਾ ਸਿਹਤ ਨੋਟਿਸ ਜਾਰੀ ਕੀਤਾ ਸੀ ਪਰ ਦੇਸ਼ ਵਿਚ ਅੱਤਵਾਦ ਦੀ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਪੱਧਰ ਤਿੰਨ ਦੀ ਸਲਾਹ ਬਰਕਰਾਰ ਰੱਖੀ ਹੈ। ਮੰਤਰਾਲੇ ਨੇ ਕਿਹਾ ਕਿ ਅੱਤਵਾਦ ਅਤੇ ਫਿਰਕੂ ਹਿੰਸਾ ਕਾਰਨ ਪਾਕਿਸਤਾਨ ਦੀ ਯਾਤਰਾ 'ਤੇ ਮੁੜ ਵਿਚਾਰ ਕਰੋ। ਕੋਵਿਡ-19 ਕਾਰਨ ਪਾਕਿਸਤਾਨ ਨੂੰ ਲੈਕੇ ਸਾਵਧਾਨੀ ਵਧਾ ਦਿੱਤੀ ਗਈ ਹੈ। ਕੁਝ ਇਲਾਕਿਆਂ ਵਿਚ ਖਤਰਾ ਵੱਧ ਗਿਆ ਹੈ। ਯਾਤਰਾ ਸਲਾਹ ਚੰਗੀ ਤਰ੍ਹਾਂ ਪੜ੍ਹਨ ਲਈ ਕਿਹਾ ਗਿਆ ਹੈ।

ਨੋਟ- ਅਮਰੀਕਾ ਵੱਲੋਂ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਸੰਬੰਧੀ ਸਲਾਹ ਵਿਚ ਕੀਤੀ ਤਬਦੀਲੀ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News