ਅਮਰੀਕਾ : H-1B ਵੀਜ਼ਾ ਲਈ ਵੱਡੀ ਗਿਣਤੀ 'ਚ ਬਿਨੈਕਾਰਾਂ ਨੇ ਕੀਤਾ ਅਪਲਾਈ
Tuesday, Mar 01, 2022 - 01:25 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਇਕ ਸੰਘੀ ਏਜੰਸੀ ਨੇ ਦੱਸਿਆ ਕਿ ਵਿੱਤੀ ਸਾਲ 2022 ਲਈ ਕਾਂਗਰਸ ਦੁਆਰਾ ਨਿਰਧਾਰਤ 65,000 ਐੱਚ-1ਬੀ ਵੀਜ਼ਾ ਸੀਮਾ ਤੱਕ ਪਹੁੰਚਣ ਲਈ ਕਾਫੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਤਕਨਾਲੋਜੀ ਵਿੱਚ ਮਾਹਰ ਵਿਸ਼ੇਸ਼ ਕੰਮਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਦੀ ਨਿਯੁਕਤੀ ਕਰਨ ਲਈ ਇਸ ਵੀਜ਼ੇ 'ਤੇ ਨਿਰਭਰ ਕਰਦੀਆਂ ਹਨ। ਇਸ ਵਰਕ ਵੀਜ਼ਾ ਦੀ ਭਾਰਤ ਸਮੇਤ ਵਿਦੇਸ਼ੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਤੀਜੀ ਕੋਵਿਡ-19 ਵੈਕਸੀਨ ਨੋਵਾਵੈਕਸ ਨੂੰ ਦਿੱਤੀ ਮਨਜ਼ੂਰੀ
ਅਮਰੀਕੀ ਸੰਸਦ ਦੇ ਆਦੇਸ਼ ਮੁਤਾਬਕ ਅਮਰੀਕਾ ਹਰ ਸਾਲ ਵੱਧ ਤੋਂ ਵੱਧ 65,000 ਐੱਚ-1ਬੀ ਵੀਜ਼ਾ ਅਤੇ ਅਮਰੀਕੀ ਐਡਵਾਂਸਡ ਡਿਗਰੀ ਛੋਟ ਸ਼੍ਰੇਣੀਆਂ ਦੇ ਤਹਿਤ ਇੱਕ ਵਾਧੂ 20,000 ਐੱਚ-1B ਵੀਜ਼ਾ ਜਾਰੀ ਕਰ ਸਕਦਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਸੀ), ਜੋ ਹਰ ਸਾਲ ਵੀਜ਼ਾ ਅਰਜ਼ੀਆਂ ਦੀ ਜਾਂਚ ਕਰਦੀ ਹੈ, ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੂੰ ਵਿੱਤੀ ਸਾਲ 2022 ਲਈ ਸੰਸਦ ਦੁਆਰਾ ਨਿਰਧਾਰਤ 65,000 ਦੀ ਐਚ-1ਬੀ ਨਿਯਮਿਤ ਸੀਮਾ ਅਤੇ ਯੂਐਸ ਐਡਵਾਂਸਡ ਡਿਗਰੀ ਛੋਟ ਦੇ ਤਹਿਤ 20,000 ਐੱਚ-1ਬੀ ਸੀਮਾ ਤੱਕ ਪਹੁੰਚਣ ਲਈ ਕਾਫ਼ੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਕਰਾਉਣ ਵਾਲੇ ਜਿਹੜੇ ਬਿਨੈਕਾਰਾਂ ਦੀ ਚੋਣ ਨਹੀਂ ਹੋਈ ਹੈ, ਉਨ੍ਹਾਂ ਨੂੰ ਉਹਨਾਂ ਦੇ ਆਨਲਾਈਨ ਖਾਤਿਆਂ ਰਾਹੀਂ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।