ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇ ਸਕਦੈ ਵੱਡਾ ਝਟਕਾ

Wednesday, Aug 14, 2024 - 10:48 AM (IST)

ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇ ਸਕਦੈ ਵੱਡਾ ਝਟਕਾ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸੀ.ਈ.ਓ ਐਲੋਨ ਮਸਕ ਨਾਲ ਇਕ ਇੰਟਰਵਿਊ 'ਚ ਟਰੰਪ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਉਹ ਅਮਰੀਕੀ ਇਤਿਹਾਸ 'ਚ ਸਭ ਤੋਂ ਵੱਡੀ ਦੇਸ਼ ਨਿਕਾਲੇ ਮੁਹਿੰਮ ਦੀ ਸ਼ੁਰੂਆਤ ਕਰਨਗੇ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਵੇਗਾ। ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ 'ਤੇ ਵੱਡਾ ਹਮਲਾ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇਕਰ ਉਹ ਚੋਣਾਂ ਜਿੱਤਦੀ ਹੈ ਤਾਂ ਦੇਸ਼ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਬਰਬਾਦ ਹੋ ਜਾਵੇਗਾ। ਦੁਨੀਆ ਭਰ ਤੋਂ 6 ਕਰੋੜ ਗੈਰ-ਕਾਨੂੰਨੀ ਪ੍ਰਵਾਸੀ ਘੁਸਪੈਠ ਕਰਨਗੇ। ਦੁਨੀਆ ਭਰ ਦੇ ਦੇਸ਼ ਅਪਰਾਧੀਆਂ ਨੂੰ ਆਪਣੀਆਂ ਜੇਲ੍ਹਾਂ ਵਿੱਚੋਂ ਰਿਹਾਅ ਕਰਨਗੇ, ਤਾਂ ਜੋ ਉਹ ਅਮਰੀਕਾ ਵਿੱਚ ਵੱਸ ਸਕਣ। ਡੈਮੋਕ੍ਰੇਟਿਕ ਪਾਰਟੀ ਅਤੇ ਕਮਲਾ ਹੈਰਿਸ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਹਮਦਰਦ ਹਨ।

ਟਰੰਪ ਨੇ ਕਮਲਾ ਹੈਰਿਸ ਨੂੰ ਖੱਬੇਪੱਖੀ ਦੱਸਿਆ। ਬਾਈਡੇਨ ਦੀ ਦੌੜ ਤੋਂ ਹਟਣ ਨੂੰ ਡੈਮੋਕ੍ਰੇਟਿਕ ਪਾਰਟੀ 'ਚ ਤਖਤਾਪਲਟ ਕਰਾਰ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਕਮਲਾ ਹੈਰਿਸ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਤੁਹਾਨੂੰ ਦੱਸ ਦੇਈਏ ਕਿ X ਦੇ ਪੂਰਵਵਰਤੀ ਟਵਿੱਟਰ ਨੇ ਕੈਪੀਟਲ ਹਿੰਸਾ ਕਾਰਨ ਜਨਵਰੀ 2021 ਵਿੱਚ ਟਰੰਪ 'ਤੇ ਪਾਬੰਦੀ ਲਗਾ ਦਿੱਤੀ ਸੀ। ਉਦੋਂ ਤੋਂ ਟਰੰਪ ਪਹਿਲੀ ਵਾਰ ਇਸ ਪਲੇਟਫਾਰਮ 'ਤੇ ਆਏ ਹਨ।

ਗੈਰ-ਕਾਨੂੰਨੀ ਪ੍ਰਵਾਸੀਆਂ ਤੋਂ ਪ੍ਰੇਸ਼ਾਨ ਮੱਧ ਵਰਗ, ਟਰੰਪ ਅਜਿਹੇ ਬਿਆਨਾਂ ਨਾਲ ਵੋਟਾਂ ਹਾਸਲ ਕਰਨ ਦੀ ਕਰ ਰਹੇ ਕੋਸ਼ਿਸ਼  

ਅਮਰੀਕਾ ਵਿੱਚ ਮੱਧ ਵਰਗ ਗ਼ੈਰ-ਕਾਨੂੰਨੀ ਪ੍ਰਵਾਸੀਆਂ ਕਾਰਨ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ। ਟਰੰਪ ਦੀ ਨਜ਼ਰ ਮੱਧ ਵਰਗ ਦੇ ਨਿਰਪੱਖ ਵੋਟ 'ਤੇ ਹੈ। ਕਮਲਾ ਹੈਰਿਸ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਹਮਦਰਦ ਸਾਬਤ ਕਰ ਰਹੇ ਹਨ। ਟਰੰਪ ਨੇ ਜਨਵਰੀ 'ਚ 2 ਕਰੇੜ ਗੈਰ-ਕਾਨੂੰਨੀ ਪ੍ਰਵਾਸੀਆਂ ਦੱਸੇ ਸਨ। ਹੁਣ ਉਹ 5 ਕਰੋੜ ਦੱਸ ਰਹੇ ਹਨ। ਜਦੋਂ ਕਿ ਅਮਰੀਕੀ ਸਰਕਾਰ ਨੇ 1 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਅਨੁਮਾਨ ਲਗਾਇਆ ਹੈ।

ਟਰੰਪ-ਮਸਕ ਦੀ ਜੁਗਲਬੰਦੀ ਕਿਉਂਕਿ... ਸਿਆਸੀ ਵਪਾਰਕ ਹਿੱਤ

-ਕਮਲਾ ਦੀ ਜ਼ਬਰਦਸਤ ਚੁਣੌਤੀ: 

ਨਵੰਬਰ ਦੀਆਂ ਚੋਣਾਂ ਵਿੱਚ ਤਿੰਨ ਹਫ਼ਤੇ ਪਹਿਲਾਂ ਦੌੜ ਵਿੱਚ ਸ਼ਾਮਲ ਹੋਈ ਕਮਲਾ ਨੇ ਸੱਤ ਮਹੱਤਵਪੂਰਨ ਰਾਜਾਂ ਵਿੱਚ ਟਰੰਪ ਤੋਂ 5% ਦੀ ਲੀਡ ਲੈ ਲਈ ਹੈ। ਟਰੰਪ ਨੂੰ ਇੱਕ ਮੁਹਿੰਮ ਪਲੇਟਫਾਰਮ ਦੀ ਲੋੜ ਹੈ। 

-ਮਸਕ ਤੋਂ ਫੰਡਿੰਗ: 

ਧਨਕੁਬੇਰ ਮਸਕ ਨੇ ਟਰੰਪ ਦੀ ਮੁਹਿੰਮ ਨੂੰ ਹਰ ਮਹੀਨੇ 400 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। 

-ਮਸਕ ਦੀ ਕਾਰੋਬਾਰੀ ਯੋਜਨਾ:

ਮਸਕ ਦਾ ਸਪੇਸਐਕਸ ਅਮਰੀਕੀ ਪੁਲਾੜ ਪ੍ਰੋਗਰਾਮ ਨਾਸਾ ਦਾ ਇੱਕ ਵੱਡਾ ਖਿਡਾਰੀ ਹੈ। ਜੇਕਰ ਸਰਕਾਰ ਬਦਲਦੀ ਹੈ ਤਾਂ ਟਰੰਪ ਟੇਸਲਾ ਦੇ ਇਲੈਕਟ੍ਰਿਕ ਕਾਰ ਪ੍ਰੋਜੈਕਟ ਦਾ ਸਮਰਥਨ ਕਰਨਗੇ। 

-ਮਸਕ ਨੂੰ ਪੇਸ਼ਕਸ਼:

ਇੰਟਰਵਿਊ ਵਿੱਚ ਟਰੰਪ ਨੇ ਮਸਕ ਨੂੰ ਸਰਕਾਰ ਦੇ ਕੁਸ਼ਲਤਾ ਕਮਿਸ਼ਨ ਵਿੱਚ ਸ਼ਾਮਲ ਹੋਣ ਅਤੇ ਨੌਕਰਸ਼ਾਹੀ ਵਿੱਚ ਸੁਧਾਰ ਕਰਨ ਲਈ ਕਿਹਾ। ਟਰੰਪ ਨੇ ਕਿਹਾ- ਮਸਕ ਇੱਕ ਚਲਾਕ ਖਿਡਾਰੀ ਹੈ।

ਤਕਨੀਕੀ ਖਰਾਬੀ ਕਾਰਨ ਇੰਟਰਵਿਊ ਵਿਚ 45 ਮਿੰਟ ਦੀ ਦੇਰੀ , ਮਸਕ ਨੇ ਕਿਹਾ- ਵਿਰੋਧੀਆਂ ਦਾ ਸਾਈਬਰ ਹਮਲਾ 

ਟਰੰਪ ਦਾ ਇੰਟਰਵਿਊ 45 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਮਸਕ ਨੇ ਇਸ ਨੂੰ ਡੀ.ਡੀ.ਓ.ਐਸ ਸਾਈਬਰ ਹਮਲਾ ਕਿਹਾ ਹੈ। ਮਸਕ ਦਾ ਦਾਅਵਾ ਹੈ ਕਿ ਇਸ ਦੋ ਘੰਟੇ ਦੇ ਇੰਟਰਵਿਊ ਨੂੰ ਲਗਭਗ 13 ਲੱਖ ਲੋਕਾਂ ਨੇ ਸੁਣਿਆ ਅਤੇ ਆਉਣ ਵਾਲੇ ਦਿਨਾਂ 'ਚ 10 ਕਰੋੜ ਲੋਕ ਇਸ ਨੂੰ ਸੁਣਨਗੇ। ਇੱਥੇ ਦੱਸ ਦਈਏ ਕਿ ਐਲੋਨ ਮਸਕ ਨੇ ਹੁਣ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਇਸੇ ਤਰ੍ਹਾਂ ਦੀ ਆਡੀਓ ਇੰਟਰਵਿਊ ਲਈ ਸੱਦਾ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜੇਕਰ ਰਾਸ਼ਟਰਪਤੀ ਚੋਣਾਂ 'ਚ ਮੈਂ ਹਾਰ ਗਿਆ, ਮੈਂ ਵੈਨੇਜ਼ੁਏਲਾ ਚਲੇ ਜਾਵਾਂਗਾ 

'ਜੇ ਮੈਂ ਗਰਦਨ ਨਾ ਮੋੜੀ ਹੁੰਦੀ, ਤਾਂ ਮੈਂ ਅੱਜ ਜ਼ਿੰਦਾ ਨਾ ਹੁੰਦਾ'

ਚੋਣ ਰੈਲੀ 'ਚ ਗੋਲੀਬਾਰੀ ਦੀ ਘਟਨਾ 'ਤੇ ਟਰੰਪ ਨੇ ਕਿਹਾ, ਜੇਕਰ ਮੈਂ ਥੋੜੀ ਦੇਰ ਨਾਲ ਵੀ ਸਿਰ ਮੋੜ ਲਿਆ ਹੁੰਦਾ ਤਾਂ ਅੱਜ ਮੈਂ ਜ਼ਿੰਦਾ ਨਾ ਹੁੰਦਾ। ਇਸ ਹਮਲੇ ਤੋਂ ਬਚਣ ਤੋਂ ਬਾਅਦ, ਮੇਰਾ ਰੱਬ ਵਿਚ ਵਿਸ਼ਵਾਸ ਵਧ ਗਿਆ ਹੈ। ਟਰੰਪ ਨੇ ਵਾਅਦਾ ਕੀਤਾ ਕਿ ਉਹ ਅਮਰੀਕਾ ਵਿੱਚ ਹਰ ਹੱਥ ਨੂੰ ਕੰਮ ਦੇਣਗੇ, ਕੋਈ ਬੇਰੁਜ਼ਗਾਰ ਨਹੀਂ ਰਹੇਗਾ। ਰੂਸ-ਯੂਕ੍ਰੇਨ ਯੁੱਧ 'ਤੇ ਟਰੰਪ ਨੇ ਕਿਹਾ ਕਿ ਮੈਂ ਪਹਿਲਾਂ ਵੀ ਪੁਤਿਨ ਨੂੰ ਚਿਤਾਵਨੀ ਦਿੱਤੀ ਸੀ, ਹੁਣ ਮੈਂ ਸਖ਼ਤ ਕਾਰਵਾਈ ਕਰਾਂਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News