ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਅਜਿਹਾ ਟਵੀਟ, ਲੋਕਾਂ ਨੇ ਜਤਾਈ ਨਰਾਜ਼ਗੀ
Monday, Dec 30, 2019 - 03:06 AM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਾਉਣ ਵਾਲਾ ਵ੍ਹੀਸਲਬਲੋਅਰ ਸਮਝੇ ਜਾਣ ਵਾਲੇ ਵਿਅਕਤੀ ਦੇ ਨਾਂ ਦਾ ਟਵਿੱਟਰ 'ਤੇ ਖੁਲਾਸਾ ਕਰਨ ਤੋਂ ਬਾਅਦ ਲੋਕਾਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਏ ਟਰੰਪ ਨਾਲ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾਵਾਂ ਨੇ ਸੰਯਮ ਵਰਤਣ ਦੀ ਅਪੀਲ ਕੀਤੀ। ਟਰੰਪ ਨੇ ਇਕ ਰੀ-ਟਵੀਟ ਕੀਤਾ ਸੀ ਜਿਸ 'ਚ ਮਹਾਦੋਸ਼ ਨਾਲ ਜੁੜਿਆਂ ਵ੍ਹੀਸਲਬਲੋਅਰ ਸਮਝੇ ਜਾਣ ਵਾਲੇ ਸੀ. ਆਈ. ਏ. ਕਰਮੀ ਦਾ ਨਾਂ ਸ਼ਾਮਲ ਹੈ।
ਟਰੰਪ ਦਾ ਇਹ ਟਵੀਟ ਕਾਨੂੰਨ ਦੇ ਤਹਿਤ ਵ੍ਹੀਸਲਬਲੋਅਰ ਨੂੰ ਦਿੱਤੀ ਗਈ ਗੁਪਤਤਾ ਦੀ ਗਾਰੰਟੀ ਦਾ ਉਲੰਘਣ ਕਰਦਾ ਪ੍ਰਤੀਤ ਹੁੰਦਾ ਹੈ। ਟਰੰਪ ਦੇ ਇਕ ਸਹਿਯੋਗੀ ਸੈਨੇਟਰ ਜਾਨ ਕੈਨੇਡੀ ਨੇ ਫਾਕਸ ਨਿਊਜ਼ ਸੰਡੇ ਨੂੰ ਆਖਿਆ ਕਿ ਜੇਕਰ ਰਾਸ਼ਟਰਪਤੀ ਥੋੜ੍ਹਾ ਘੱਟ ਟਵੀਟ ਕਰਨਗੇ ਤਾਂ ਇਸ 'ਚ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਰਾਸ਼ਟਰਪਤੀ ਨੂੰ ਮੇਰੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਮੈਂ ਉਨ੍ਹਾਂ ਤੋਂ ਅਜਿਹੀ ਉਮੀਦ ਕਰਦਾ ਹਾਂ।