ਅਮਰੀਕੀ ਰਾਸ਼ਟਰਪਤੀ ਦੇ ਦਫਤਰ 'ਚ ਮਚਿਆ ਹੜਕੰਪ, White House 'ਚ ਇਕ ਅਫ਼ਸਰ ਕੋਰੋਨਾ ਪਾਜ਼ਟਿਵ

03/21/2020 2:29:01 PM

ਵਾਸ਼ਿੰਗਟਨ — ਕੋਰੋਨਾ ਵਾਇਰਸ ਨੇ ਦੁਨੀਆ ਦੀਆਂ ਸੁਰੱਖਿਅਤ ਥਾਵਾਂ ਵਿਚੋਂ ਇਕ ਅਮਰੀਕੀ ਰਾਸ਼ਟਰਪਤੀ ਦੇ ਦਫਤਰ ਵਿਚ ਵੀ ਦਸਤਕ ਦੇ ਦਿੱਤੀ ਹੈ। ਇਥੇ ਇਕ ਅਧਿਕਾਰੀ ਕੋਰੋਨਾ ਵਾਇਰਸ ਪਾਜ਼ਟਿਵ ਮਿਲਿਆ ਹੈ। ਸਮਾਚਾਰ ਏਜੰਸੀ ਮੁਤਾਬਕ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਨੇਸ ਦੇ ਨਾਲ ਨਿਯੁਕਤ ਇਕ ਅਧਿਕਾਰੀ ਕੋਰੋਨਾ ਵਾਇਰਸ ਦਾ ਪਾਜ਼ਟਿਵ ਮਿਲਿਆ ਹੈ।

ਇਸ ਖੁਲਾਸੇ ਦੇ ਬਾਅਦ ਹੜਕੰਪ ਮੱਚ ਗਿਆ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ  ੍ਵਹਾਈਟ ਹਾਊਸ 'ਚ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ 'ਚ ਆਇਆ ਸੀ। ਹਾਲਾਂਕਿ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਨੇਸ ਪਿਛਲੇ ਕੁਝ ਦਿਨਾਂ ਤੋਂ ਇਸ ਵਿਅਕਤੀ ਦੇ ਸੰਪਰਕ ਵਿਚ ਨਹੀਂ ਸਨ।

ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਸੀ ਵਿਅਕਤੀ

ਇਹ ਵੀ ਪੜ੍ਹੋ : : ਕੋਰੋਨਾ ਵਿਰੁੱਧ ਲੜਾਈ : ਪਤੰਜਲੀ ਨੇ ਸਸਤੇ ਕੀਤੇ ਉਤਪਾਦ, HUL ਦਾਨ ਕਰੇਗਾ 2 ਕਰੋੜ Lifebuoy ਸਾਬਣ

ਉਪ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਕੈਟਿ ਮਿਲਰ ਨੇ ਕਿਹਾ ਕਿ ਅੱਜ ਸ਼ਾਮ ਸਾਨੂੰ ਦੱਸਿਆ ਗਿਆ ਕਿ ਉਪ ਰਾਸ਼ਟਰਪਤੀ ਮਾਇਕ ਪੇਨੇਸ ਦਾ ਇਕ ਅਧਿਕਾਰੀ ਪਾਜ਼ਟਿਵ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਿਹਤ ਵਿਭਾਗ ਦੀ ਗਾਈਡਲਾਈਨਸ ਮੁਤਾਬਕ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਹੁਣ ਤੱਕ ਇਸ ਬੀਮਾਰੀ ਕਾਰਨ 230 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 2 ਅਮਰੀਕੀ ਸੰਸਦੀ ਮੈਂਬਰਾਂ  ਸਮੇਤ 13,680 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਸ਼ੁੱਕਰਵਾਰ 0030 ਵਜੇ ਤੱਕ ਕਰੀਬ 13,680 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਿਲੇ ਹਨ।

White House 'ਚ ਦਾਖਲ ਹੋਣ ਲਈ ਸਖਤ ਗਾਈਡਲਾਈਨਸ

White House ਨੇ ਇਸ ਕੰਪਲੈਕਸ ਵਿਚ ਦਾਖਲ ਹੋਣ ਲਈ ਸਖਤ ਗਾਈਡਲਾਈਨ ਜਾਰੀ ਕੀਤੇ ਹਨ। ਰਾਸ਼ਟਰਪਤੀ ਦੇ ਡਾਕਟਰਾਂ ਦੀ ਟੀਮ ਅਤੇ ਸੀਕ੍ਰੇਟ ਸਰਵਿਸ ਦੇ ਏਜੰਟ ਹਰ ਉਸ ਵਿਅਕਤੀ ਦੇ ਤਾਪਮਾਨ ਦੀ ਜਾਂਚ ਕਰ ਰਹੇ ਹਨ ਜਿਹੜੇ White House 'ਚ ਦਾਖਲ ਹੁੰਦੇ ਹਨ। ਇਸ ਤੋਂ ਇਲਾਵਾ  ੍ਵਹਾਈਟ ਹਾਊਸ ਦੇ ਪ੍ਰੈੱਸ ਬ੍ਰੀਫਿੰਗ ਰੂਮ ਵਿਚ ਸੀਟਿੰਗ ਅਰੇਂਜਮੈਂਟ ਨੂੰ ਬਦਲ ਦਿੱਤਾ ਗਿਆ ਹੈ ਤਾਂ ਜੋ ਉਚਿਤ ਦੂਰੀ ਬਰਕਰਾਰ ਰੱਖੀ ਜਾ ਸਕੇ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਪਕਿੰਸ ਯੂਨੀਵਰਸਿਟੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ 154 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਵਿਚੋਂ ਲਗਭਗ 78 ਲੋਕਾਂ ਦੀ ਮੌਤ ਵਾਸ਼ਿੰਗਟਨ 'ਚ ਹੋਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਵਿਸ਼ਵ ਦੇ 150 ਤੋਂ ਵਧ ਦੇਸ਼ਾਂ ਵਿਚ ਫੈਲ ਚੁੱਕਾ ਹੈ ਅਤੇ ਇਸ ਵਾਇਰਸ ਦੀ ਚਪੇਟ 'ਚ ਆਉਣ ਨਾਲ ਹੁਣ ਤੱਕ 9000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 220,000 ਲੋਕ ਸੰਕਰਮਿਤ ਮਿਲੇ ਹਨ ਜਦੋਂਕਿ 85000 ਲੋਕ ਇਸ ਵਾਇਰਸ ਦੇ ਸੰਕਰਮਨ ਤੋਂ ਬਾਹਰ ਆ ਗਏ ਹਨ।

ਇਹ ਵੀ ਪੜ੍ਹੋ : ਫਿਨਲੈਂਡ ਤੀਜੀ ਵਾਰ ਬਣਿਆ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼, ਜਾਣੋ ਭਾਰਤ ਹੈ ਕਿਹੜੇ ਸਥਾਨ 'ਤੇ


Harinder Kaur

Content Editor

Related News