ਨਸਰੁੱਲਾ ਦੇ ਖ਼ਾਤਮੇ ''ਤੇ ਬੋਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ- ''ਇਹ ਨਿਆਂ ਦਾ ਉਪਾਅ''
Sunday, Sep 29, 2024 - 12:03 AM (IST)
ਇੰਟਰਨੈਸ਼ਨਲ ਡੈਸਕ : ਬੇਰੂਤ 'ਚ ਇਜ਼ਰਾਇਲੀ ਹਵਾਈ ਹਮਲੇ 'ਚ ਮਾਰੇ ਗਏ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਮੌਤ 'ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਬਿਆਨ ਸਾਹਮਣੇ ਆਇਆ ਹੈ। ਬਾਈਡੇਨ ਨੇ ਇਸ ਨੂੰ ਨਿਆਂ ਦਾ ਮਾਪਦੰਡ ਦੱਸਿਆ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ 'ਚ ਬਾਈਡੇਨ ਨੇ ਕਿਹਾ ਕਿ ਹਸਨ ਨਸਰੁੱਲਾ ਅਤੇ ਉਸ ਦੇ ਸੰਗਠਨ ਹਿਜ਼ਬੁੱਲਾ ਨੇ ਮਿਲ ਕੇ ਹਜ਼ਾਰਾਂ ਅਮਰੀਕੀਆਂ ਦੀ ਹੱਤਿਆ ਕੀਤੀ ਹੈ। ਉਸ ਨਾਲ ਜੋ ਵੀ ਹੋਇਆ, ਉਹ ਨਿਆਂ ਅਨੁਸਾਰ ਹੋਇਆ।
ਦੱਸਣਯੋਗ ਹੈ ਕਿ ਲੇਬਨਾਨ ਦੇ ਕੱਟੜਪੰਥੀ ਸਮੂਹ ਹਿਜ਼ਬੁੱਲਾ ਨੂੰ ਪੱਛਮੀ ਏਸ਼ੀਆ ਵਿਚ ਇਕ ਸ਼ਕਤੀਸ਼ਾਲੀ ਅਰਧ ਸੈਨਿਕ ਅਤੇ ਰਾਜਨੀਤਿਕ ਬਲ ਵਿਚ ਬਦਲਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਗਠਨ ਦਾ ਨੇਤਾ ਹਸਨ ਨਸਰੁੱਲਾ ਇਜ਼ਰਾਇਲੀ ਹਵਾਈ ਹਮਲੇ ਵਿਚ ਮਾਰਿਆ ਗਿਆ ਹੈ। ਉਹ 64 ਸਾਲਾ ਦਾ ਸੀ। ਕੱਟੜਪੰਥੀ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ। ਨਸਰੁੱਲਾ ਨੇ 2006 ਵਿਚ ਇਜ਼ਰਾਈਲ ਦੇ ਖਿਲਾਫ ਹਿਜ਼ਬੁੱਲਾ ਦੀ ਲੜਾਈ ਦੀ ਅਗਵਾਈ ਕੀਤੀ ਸੀ। ਉਸਦੀ ਅਗਵਾਈ ਵਿਚ ਇਹ ਸਮੂਹ ਗੁਆਂਢੀ ਦੇਸ਼ ਸੀਰੀਆ ਵਿਚ ਬੇਰਹਿਮੀ ਨਾਲ ਸੰਘਰਸ਼ ਵਿਚ ਸ਼ਾਮਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8