ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪਤਨੀ ਜਿਲ ਬਾਈਡੇਨ ਦੇ ਜਨਮਦਿਨ ਮੌਕੇ ਕੀਤੀ ਸਾਈਕਲਿੰਗ

Friday, Jun 04, 2021 - 03:06 PM (IST)

ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਪਤਨੀ ਜਿਲ ਬਾਈਡੇਨ ਦੇ ਜਨਮਦਿਨ ਮੌਕੇ ਕੀਤੀ ਸਾਈਕਲਿੰਗ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਪਤਨੀ ਜਿਲ ਬਾਈਡੇਨ ਦੇ 70ਵੇਂ ਜਨਮਦਿਨ ਮੌਕੇ ਸਾਈਕਲਿੰਗ ਕਰਦੇ ਨਜ਼ਰ ਆਏ। ਰਾਸ਼ਟਰਪਤੀ ਬਣਨ ਤੋਂ ਬਾਅਦ ਪਤਨੀ ਦੇ ਪਹਿਲੇ ਜਨਮਦਿਨ ਨੂੰ ਲੈ ਕੇ ਬਾਈਡੇਨ ਕਾਫ਼ੀ ਉਤਸ਼ਾਇਤ ਸਨ। ਇਸ ਜਸ਼ਨ ਨੂੰ ਮਨਾਉਣ ਲਈ ਉਨ੍ਹਾਂ ਨੇ ਆਪਣੇ ਗ੍ਰਹਿ ਸੂਬੇ ਡੇਲਾਵੇਅਰ ਨੂੰ ਚੁਣਿਆ। ਜਿੱਥੇ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਨੇ ਸੀਕਰਟ ਸਰਵਿਸ ਦੀ ਸੁਰੱਖਿਆ ਵਿਚ ਡੇਲਾਵੇਅਰ ਬੀਚ ਦੇ ਨੇੜੇ ਕੇਪ ਹੇਨਲੋਪੇਨ ਸਟੇਟ ਪਾਰਕ ਵਿਚ ਸਾਈਕਲਿੰਗ ਕੀਤੀ।

ਇਹ ਵੀ ਪੜ੍ਹੋ: ਜਾਣੋ ਕਿਉਂ ਉਲਝੀ ਹੈ ਕੋਰੋਨਾ ਵਾਇਰਸ ਦੇ ਉਤਪੱਤੀ ਦੀ ਗੁੱਥੀ, ਕੀ ਅਮਰੀਕਾ ਦੀ ਜਾਂਚ ਹੋਵੇਗੀ ਸਾਰਥਕ ਸਿੱਧ!

PunjabKesari

ਇਸ ਦੌਰਾਨ ਪਾਰਕ ਵਿਚ ਜੋਅ ਬਾਈਡੇਨ ਦੇ ਸੈਂਕੜੇ ਸਮਰਥਕ ਵੀ ਮੌਜੂਦ ਸਨ, ਜਿਨ੍ਹਾਂ ਨੇ ਜਿਲ ਬਾਈਡੇਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਜਿਲ ਬਾਈਡੇਨ ਆਪਣੇ ਪ੍ਰਸ਼ੰਸਕਾਂ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਧੰਨਵਾਦ ਕਰਦੀ ਨਜ਼ਰ ਆ ਰਹੀ ਹੈ। ਸਾਈਕਲਿੰਗ ਦੇ ਬਾਅਦ ਜੋ ਬਾਈਡੇਨ ਅਤੇ ਜਿਲ ਬਾਈਡੇਨ ਬੀਚ ਹਾਊਸ ਵਿਚ ਚਲੇ ਗਏ। ਜਿਲ ਬਾਈਡੇਨ ਦੀ ਮਹਿਲਾ ਬੁਲਾਰਾ ਮਾਈਕਲ ਲਾਰੋਸਾ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਆਪਣੀ ਪਤਨੀ ਦਾ ਜਨਮਦਿਨ ਇਕਾਂਤ ਵਿਚ ਮਨਾਇਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਜਾਂ ਦੋਸਤਾਂ ਵਿਚੋਂ ਕੋਈ ਵੀ ਸ਼ਾਮਲ ਨਹੀਂ ਸੀ।

ਇਹ ਵੀ ਪੜ੍ਹੋ: ‘ਬਲੈਕ ਕਾਰਬਨ’ ਜਮ੍ਹਾ ਹੋਣ ਨਾਲ ਹਿਮਾਲਿਆ ’ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼ : ਵਿਸ਼ਵ ਬੈਂਕ

PunjabKesari


author

cherry

Content Editor

Related News