ਅਮਰੀਕਾ ''ਚ ਪਾਕਿਸਤਾਨੀ ਪ੍ਰਵਾਸੀ ਦੀ ਹੱਤਿਆ, 2 ਨਾਬਾਲਗ ਕੁੜੀਆਂ ''ਤੇ ਲੱਗੇ ਦੋਸ਼

Monday, Mar 29, 2021 - 05:36 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਪਿਛਲੇ ਹਫ਼ਤੇ ਇਕ ਪਾਕਿਸਤਾਨੀ ਪ੍ਰਵਾਸੀ ਮੁਹੰਮਦ ਅਨਵਰ ਦੀ ਹੱਤਿਆ ਕਰ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਪਾਕਿਸਤਾਨੀ ਪ੍ਰਵਾਸੀ ਭੋਜਨ ਡਿਲੀਵਰ ਕਰਨ ਦਾ ਕੰਮ ਰਿਹਾ ਸੀ। ਇਸ ਘਟਨਾ ਵਿਚ 13 ਅਤੇ 15 ਸਾਲ ਦੀਆਂ ਦੋ ਨਾਬਾਲਗ ਕੁੜੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਦੋਹਾਂ ਕੁੜੀਆਂ ਨੇ ਪਾਕਿਸਤਾਨੀ ਪ੍ਰਵਾਸੀ ਦੀ ਹੱਤਿਆ ਕੀਤੀ ਅਤੇ ਉਸ ਦੀ ਕਾਰ ਲੁੱਟ ਲਈ। ਇਸ ਪੂਰੀ ਘਟਨਾ ਦਾ ਨੇੜੇ ਖੜ੍ਹੇ ਇਕ ਵਿਅਕਤੀ ਨੇ ਵੀਡੀਓ ਬਣਾ ਲਿਆ ਸੀ, ਜਿਸ ਤੋਂ ਇਹ ਜਾਣਕਾਰੀ ਸਾਹਮਣੇ ਆਈ।

ਜਾਣਕਾਰੀ ਮੁਤਾਬਕ, ਪਾਕਿਸਤਾਨੀ ਪ੍ਰਵਾਸੀ ਮੁਹੰਮਦ ਅਨਵਰ (66) ਵਰਜੀਨੀਆ ਵਿਚ ਉਪਨਗਰ ਸਪ੍ਰਿੰਗਫੀਲਡ ਵਿਚ ਰਹਿੰਦੇ ਸਨ। ਉਹ 'ਉਬਰ ਈਟਸ' ਲਈ ਖਾਣਾ ਡਿਲੀਵਰ ਕਰਨ ਦਾ ਕੰਮ ਕਰਦੇ ਸੀ। ਜਦੋਂ ਉਹਨਾਂ ਦੀ ਹੱਤਿਆ ਹੋਈ ਉਦੋਂ ਉਹ ਕੰਮ 'ਤੇ ਸੀ। ਪੁਲਸ ਨੇ ਦੱਸਿਆ ਕਿ ਟੇਜਰ ਨਾਲ ਲੈਸ ਕੁੜੀਆਂ ਨੇ ਉਹਨਾਂ 'ਤੇ ਹਮਲਾ ਕੀਤਾ। ਅਨਵਰ ਕਾਰ ਵਿਚ ਸੀ ਅਤੇ ਉਹਨਾਂ ਵੱਲ ਦਾ ਦਰਵਾਜ਼ਾ ਖੁੱਲ੍ਹਿਆ ਹੋਇਆ ਸੀ। ਵਾਸ਼ਿੰਗਟਨ ਨੈਸ਼ਨਲਜ਼ ਦੇ ਬਾਹਰ ਹੋਏ ਇਸ ਹਾਦਸੇ ਵਿਚ ਕੁੜੀਆਂ ਦੇ ਹਮਲਾ ਕਰਨ ਮਗਰੋਂ ਅਨਵਰ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਉਹਨਾਂ ਦੀ ਮੌਤ ਹੋ ਗਈ। 

 

ਪੜ੍ਹੋ ਇਹ ਅਹਿਮ ਖਬਰ- ਭਾਰਤ ਦੇ ਵਿਦੇਸ਼ ਮੰਤਰੀ ਨਾਲ ਬੈਠਕ ਨਾ ਤੈਅ ਹੈ ਅਤੇ ਨਾ ਹੀ ਦਿੱਤਾ ਗਿਆ ਪ੍ਰਸਤਾਵ :  ਕੁਰੈਸ਼ੀ

ਇਸ ਪੂਰੀ ਘਟਨਾ ਦਾ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਇਸ ਨੂੰ ਸ਼ਨੀਵਾਰ ਨੂੰ ਟਵਿੱਟਰ 'ਤੇ ਪਾ ਦਿੱਤਾ। ਇਸ ਵੀਡੀਓ ਨੂੰ ਹੁਣ ਤੱਕ 55 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਕਰੀਬ ਡੇਢ ਮਿੰਟ ਲੰਬੇ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਅਨਵਰ ਦੀ ਹੋਂਡਾ ਏਕੌਡ ਕਾਰ ਤੋਂ ਕੁੜੀਆਂ ਬਾਹਰ ਆ ਰਹੀਆਂ ਸਨ ਅਤੇ ਅਨਵਰ ਜ਼ਖਮੀ ਹਾਲਤ ਵਿਚ ਸੜਕ 'ਤੇ ਪਿਆ ਸੀ। ਪੁਲਸ ਨੇ ਹਮਲਾਵਰਾਂ ਦੀ ਪਛਾਣ ਜਨਤਕ ਨਹੀਂ ਕੀਤੀ। ਭਾਵੇਂਕਿ ਜਾਣਕਾਰੀ ਮੁਤਾਬਕ ਇਹਨਾਂ ਵਿਚੋਂ ਇਕ ਕੋਲੰਬੀਆ ਅਤੇ ਦੂਜੀ ਫੋਰਟ ਵਾਸ਼ਿੰਗਟਨ ਦੀ ਰਹਿਣ ਵਾਲੀ ਹੈ। ਉੱਧਰ ਅਨਵਰ ਦੇ ਪਰਿਵਾਰ ਵੱਲੋਂ ਕ੍ਰਾਊਡਫੰਡਿੰਗ ਵੈਬਸਾਈਟ 'ਗੋਫੰਡਮੀ' 'ਤੇ ਇਕ ਮੁਹਿੰਮ ਚਲਾਈ ਗਈ ਹੈ। ਇਸ ਦੇ ਤਹਿਤ ਐਤਵਾਰ ਦੁਪਹਿਰ ਤਕ ਕਰੀਬ 5 ਲੱਖ ਜੁਟਾਏ ਜਾ ਚੁੱਕੇ ਸਨ। ਅਨਵਰ ਦੇ ਪਰਿਵਾਰ ਨੇ ਕਿਹਾ ਕਿ ਉਹ ਇਕ ਚੰਗੇ ਪਤੀ, ਪਿਤਾ ਅਤੇ ਦੋਸਤ ਸਨ। ਅਸੀਂ ਆਪਣਾ ਦੁੱਖ ਜ਼ਾਹਰ ਨਹੀਂ ਕਰ ਸਕਦੇ।

ਨੋਟ- ਅਮਰੀਕਾ 'ਚ ਪਾਕਿਸਤਾਨੀ ਪ੍ਰਵਾਸੀ ਦੀ ਹੱਤਿਆ, 2 ਨਾਬਾਲਗ ਕੁੜੀਆਂ 'ਤੇ ਲੱਗੇ ਦੋਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News