ਬ੍ਰਾਜ਼ੀਲ 'ਚ ਅਮਰੀਕੀ ਅਧਿਕਾਰੀ ਨੂੰ ਲੁੱਟਣ ਦੀ ਕੋਸ਼ਿਸ਼ 'ਚ ਕੀਤਾ ਗਿਆ ਜ਼ਖਮੀ, ਚੱਲ ਰਿਹੈ ਇਲਾਜ

Saturday, Nov 25, 2017 - 03:38 PM (IST)

ਰੀਓ ਡੀ ਜਨੇਰੀਓ— ਬ੍ਰਾਜ਼ੀਲ 'ਚ ਇਕ ਉੱਚ ਅਮਰੀਕੀ ਅਧਿਕਾਰੀ ਨੂੰ ਰੀਓ ਡੀ ਜਨੇਰੀਓ ਦੇ ਹਾਈਵੇਅ 'ਤੇ ਲੁੱਟਣ ਦੀ ਕੋਸ਼ਿਸ਼ 'ਚ ਜ਼ਖਮੀ ਕਰ ਦਿੱਤਾ ਗਿਆ। ਇਸ ਘਟਨਾ ਨੇ ਆਰਥਿਕ ਸੰਕਟ ਨਾਲ ਜੂਝ ਰਹੇ ਰੀਓ 'ਚ ਵਧਦੀ ਹਿੰਸਾ ਵੱਲ ਇਕ ਵਾਰ ਫਿਰ ਆਪਣਾ ਧਿਆਨ ਖਿੱਚਿਆ ਹੈ। ਪੁਲਸ ਨੇ ਦੱਸਿਆ ਕਿ ਅਮਰੀਕੀ ਡਿਪਲੋਮੈਟ ਦੇ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ 'ਚੋਂ ਇਕ ਉਨ੍ਹਾਂ ਦੇ ਪੈਰ 'ਤੇ ਲੱਗੀ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਬ੍ਰਾਜ਼ੀਲ ਸਥਿਤ ਅਮਰੀਕੀ ਦੂਤਘਰ ਵਲੋਂ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ,''ਦੂਤਘਰ ਦਾ ਇਕ ਅਧਿਕਾਰੀ ਗੋਲੀਬਾਰੀ ਦੀ ਘਟਨਾ 'ਚ ਜ਼ਖਮੀ ਹੋ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਨੇ ਡਿਪਲੋਮੈਂਟ ਦੇ ਵਾਹਨ 'ਤੇ ਦੋ ਗੋਲੀਆਂ ਚਲਾਈਆਂ ਜਿਨ੍ਹਾਂ 'ਚੋਂ ਇਕ ਉਨ੍ਹਾਂ ਦੇ ਪੈਰ 'ਤੇ ਜਾ ਲੱਗੀ। ਬ੍ਰਾਜ਼ੀਲ ਦੇ ਰੀਓ 'ਚ ਨਾ ਸਿਰਫ ਹਿੰਸਾ ਦੀਆਂ ਘਟਨਾਵਾਂ ਵਧ ਰਹੀਆਂ ਹਨ ਸਗੋਂ ਇਹ ਭਿਆਨਕ ਮੰਦੀ ਦੇ ਦੌਰ ਤੋਂ ਵੀ ਗੁਜ਼ਰ ਰਿਹਾ ਹੈ। ਪ੍ਰਧਾਨ ਮੰਤਰੀ ਮਾਈਕਲ ਟੇਮਰ ਨੇ ਰੀਓ ਦੀ ਰਾਜਧਾਨੀ 'ਚ ਸੁਰੱਖਿਆ ਵਧਾਉਣ ਦੇ ਉਦੇਸ਼ ਨਾਲ ਭਾਰੀ ਗਿਣਤੀ 'ਚ ਫੌਜ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਹੈ ਪਰ ਇਸ ਦੇ ਬਾਵਜੂਦ ਹਿੰਸਾ ਦੀਆਂ ਘਟਨਾਵਾਂ 'ਤੇ ਇਸ ਦਾ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ।


Related News