ਫਲੋਰੀਡਾ ਨੇਵੀ ਬੇਸ 'ਚ ਫਾਇਰਿੰਗ, ਸ਼ੂਟਰ ਸਣੇ 4 ਦੀ ਮੌਤ ਕਈ ਜ਼ਖਮੀ

12/07/2019 1:09:09 AM

ਪੇਂਸਾਕੋਲਾ (ਏਜੰਸੀ)- ਪੇਂਸਾਕੋਲਾ ਵਿਚ ਨੇਵੀ ਹਵਾਈ ਅੱਡੇ ਦੇ ਕਲਾਸਰੂਮ ਭਵਨ ਵਿਚ ਇਕ ਹਮਲਾਵਰ ਨੇ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਹਮਲਾਵਰ ਸਣੇ ਚਾਰ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਹਫਤੇ ਅਮਰੀਕੀ ਨੇਵੀ ਬੇਸ ਵਿਚ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਕ ਅਮਰੀਕੀ ਨੇਵੀ ਜਵਾਨ ਨੇ ਦੋ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।
ਏਸਕਾਂਬੀਆ ਕਾਉਂਟੀ ਦੇ ਸ਼ੇਰਿਫ ਡੇਵਿਡ ਮੋਰਗਨ ਨੇ ਕਿਹਾ ਕਿ 11 ਲੋਕਾਂ ਨੂੰ ਇਕੱਠੇ ਗੋਲੀ ਲੱਗੀ ਹੈ। ਇਨ੍ਹਾਂ ਵਿਚ ਸ਼ੇਰਿਫ ਦੇ ਦੋ ਡਿਪਟੀ ਵੀ ਸ਼ਾਮਲ ਹਨ। ਇਨ੍ਹਾਂ ਦੋਹਾਂ ਨੇ ਸਭ ਤੋਂ ਪਹਿਲਾਂ ਜਵਾਬ ਦਿੱਤਾ ਅਤੇ ਉਨ੍ਹਾਂ ਵਿਚੋਂ ਇਕ ਨੇ ਹਮਲਾਵਰ ਨੂੰ ਮਾਰ ਦਿੱਤਾ। ਇਕ ਡਿਪਟੀ ਦੀ ਬਾਂਹ ਵਿਚ ਅਤੇ ਦੂਜੇ ਦੇ ਗੋਡੇ 'ਚ ਗੋਲੀ ਲੱਗੀ ਹੈ। ਮੋਰਗਨ ਨੇ ਇਹ ਨਹੀਂ ਦੱਸਿਆ ਕਿ ਹਮਲਾਵਰ ਫੌਜ ਨਾਲ ਜੁੜਿਆ ਸੀ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਇਹ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦੇ ਹਨ ਕਿ ਇਹ ਗੋਲੀਬਾਰੀ ਅੱਤਵਾਦ ਨਾਲ ਸਬੰਧਿਤ ਹੈ।
ਕਮਾਂਡਿੰਗ ਅਧਿਕਾਰੀ ਕੈਪਟਨ ਟਿਮੋਤੀ ਕਿੰਸੇਲਾ ਨੇ ਕਿਹਾ ਕਿ ਅੱਡੇ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਖਾਲੀ ਕਰਵਾਉਣਾ ਸੁਰੱਖਿਅਤ ਨਹੀਂ ਹੋਵੇਗਾ ਉਦੋਂ ਤੱਕ ਜੋ ਉਥੇ ਹੈ ਉਨ੍ਹਾਂ ਨੂੰ ਉਥੇ ਰਹਿਣਾ ਹੋਵੇਗਾ। ਵੈਬਸਾਈਟ ਮੁਤਾਬਕ, ਪੇਂਸਾਕੋਲਾ ਵਿਚ 16000 ਤੋਂ ਜ਼ਿਆਦਾ ਫੌਜੀ ਅਤੇ 7400 ਗੈਰ ਫੌਜੀ ਮੁਲਾਜ਼ਮ ਕੰਮ ਕਰਦੇ ਹਨ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੁਡ ਡੀਰੇ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੇਂਸਾਕੋਲਾ ਨੇਵੀ ਹਵਾਈ ਬੇਸ 'ਤੇ ਗੋਲੀਬਾਰੀ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਉਹ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ।


Sunny Mehra

Content Editor

Related News