ਅਮਰੀਕਾ: ਇਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
Saturday, Oct 30, 2021 - 10:42 PM (IST)
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ-ਅਮਰੀਕਾ 'ਚ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਜੋਅ ਬਾਈਡੇਨ ਪ੍ਰਸ਼ਾਸਨ ਵੱਲੋਂ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਲਗਵਾਉਣ ਦੀ ਜ਼ਰੂਰਤ ਲਾਗੂ ਕੀਤੀ ਗਈ ਹੈ। ਇਸ ਜ਼ਰੂਰਤ ਦੇ ਵਿਰੋਧ 'ਚ ਇੱਕ ਦਰਜਨ ਤੋਂ ਜ਼ਿਆਦਾ ਸਟੇਟਾਂ ਵੱਲੋਂ ਬਾਈਡੇਨ ਪ੍ਰਸ਼ਾਸਨ 'ਤੇ ਮੁਕੱਦਮਾ ਕੀਤਾ ਗਿਆ ਹੈ। ਵੈਕਸੀਨ ਜ਼ਰੂਰਤ ਨੂੰ ਰੋਕਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੀਆਂ ਸਟੇਟਾਂ ਦੀ ਗਿਣਤੀ ਤਕਰੀਬਨ 19 ਹੋ ਗਈ ਹੈ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ
18 ਸੂਬਿਆਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੇ ਕੋਵਿਡ -19 ਵੈਕਸੀਨ ਦੇ ਆਦੇਸ਼ ਨੂੰ ਰੋਕਣ ਲਈ ਤਿੰਨ ਵੱਖਰੇ ਮੁਕੱਦਮੇ ਦਾਇਰ ਕੀਤੇ ਅਤੇ ਇਹ ਦਲੀਲ ਦਿੱਤੀ ਕਿ ਇਹ ਜ਼ਰੂਰਤ ਫੈਡਰਲ ਕਾਨੂੰਨ ਦੀ ਉਲੰਘਣਾ ਕਰਦੀ ਹੈ। ਇਸ ਤਹਿਤ ਅਲਾਸਕਾ, ਅਰਕਨਸਾਸ, ਆਇਓਵਾ, ਮਿਸੂਰੀ, ਮੋਂਟਾਨਾ, ਨੇਬਰਾਸਕਾ, ਨਿਊ ਹੈਂਪਸ਼ਾਇਰ, ਨੌਰਥ ਡਕੋਟਾ, ਸਾਊਥ ਡਕੋਟਾ ਅਤੇ ਵਾਇਮਿੰਗ ਦੇ ਅਟਾਰਨੀ ਜਨਰਲਾਂ ਨੇ ਇੱਕ ਮੁਕੱਦਮੇ 'ਤੇ ਹਸਤਾਖਰ ਕੀਤੇ ਜੋ ਕਿ ਮਿਸੂਰੀ ਦੀ ਇੱਕ ਫੈਡਰਲ ਜ਼ਿਲ੍ਹਾ ਅਦਾਲਤ 'ਚ ਦਾਇਰ ਕੀਤਾ ਗਿਆ।
ਇਹ ਵੀ ਪੜ੍ਹੋ : ਸੂਡਾਨ 'ਚ ਸੁਰੱਖਿਆ ਬਲਾਂ ਨੇ ਦੋ ਪ੍ਰਦਰਸ਼ਨਕਾਰੀਆਂ ਦਾ ਗੋਲੀ ਮਾਰ ਕੇ ਕੀਤਾ ਕਤਲ : ਡਾਕਟਰਾਂ ਦੀ ਕਮੇਟੀ
ਇਸ ਦੇ ਇਲਾਵਾ ਜਾਰਜੀਆ, ਅਲਾਬਾਮਾ, ਆਈਡਾਹੋ, ਕੰਸਾਸ, ਦੱਖਣੀ ਕੈਰੋਲਿਨਾ, ਯੂਟਾ ਅਤੇ ਪੱਛਮੀ ਵਰਜੀਨੀਆ ਸਮੇਤ ਰਾਜਾਂ ਦੇ ਇੱਕ ਹੋਰ ਸਮੂਹ ਨੇ ਜਾਰਜੀਆ 'ਚ ਫੈਡਰਲ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ। ਟੈਕਸਾਸ ਨੇ ਵੀ ਸ਼ੁੱਕਰਵਾਰ ਨੂੰ ਵਿਅਕਤੀਗਤ ਤੌਰ 'ਤੇ ਮੁਕੱਦਮਾ ਕੀਤਾ ਹੈ। ਇਨ੍ਹਾਂ ਸੂਬਿਆਂ ਨੇ ਅਦਾਲਤ ਨੂੰ ਬਾਈਡੇਨ ਪ੍ਰਸ਼ਾਸਨ ਦੀ ਇਸ ਵੈਕਸੀਨ ਜ਼ਰੂਰਤ ਨੂੰ ਰੋਕਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਸੰਵੇਦਨਸ਼ੀਲ ਸਮੂਹਾਂ ਲਈ ਦੂਜੀ ਤੇ ਬੂਸਟਰ ਖੁਰਾਕਾਂ ਵਿਚਕਾਰਲੀ ਮਿਆਦ ਨੂੰ ਕੀਤਾ ਘੱਟ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।