ਅਮਰੀਕਾ-ਮੈਕਸੀਕੋ ਬਾਰਡਰ ਨੇੜੇ ਭਿਆਨਕ ਹਿੰਸਾ, ਹੁਣ ਤੱਕ 18 ਲੋਕਂ ਦੀ ਮੌਤ (ਵੀਡੀਓ)

Monday, Jun 21, 2021 - 10:29 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਸਰਹੱਦ ਨੇੜੇ ਮੈਕਸੀਕਨ ਸਿਟੀ ਦੇ ਰੇਨੋਸਾ ਵਿਚ ਕਈ ਗੱਡੀਆਂ 'ਤੇ ਸਵਾਰ ਹਮਲਾਵਰਾਂ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਗੋਲੀਆ ਚਲਾਈਆਂ। ਇਸ ਹਿੰਸਕ ਘਟਨਾ ਵਿਚ ਘੱਟੋ-ਘੱਟ 18 ਲੋਕਾਂ ਦੇ ਮਰਨ ਦੀ ਖ਼ਬਰ ਹੈ। ਨਿਊਜ਼ ਏਜੰਸੀ ਮੁਤਾਬਕ ਹਥਿਆਰ ਲਏ ਸ਼ਖਸ ਗੱਡੀ 'ਤੇ ਸਵਾਰ ਸਨ ਅਤੇ ਉਹਨਾਂ ਨੇ ਆਮ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਇਸ ਘਟਨਾ ਮਗਰੋਂ ਹਫੜਾ-ਦਫੜੀ ਮਚ ਗਈ। 

PunjabKesari

ਸੁਰੱਖਿਆ ਬਲਾਂ ਨੇ ਚਾਰ ਸ਼ੱਕੀਆਂ ਨੂੰ ਢੇਰ ਕਰ ਦਿੱਤਾ। ਇਹਨਾਂ ਵਿਚੋਂ ਉਹ ਸ਼ਖਸ ਵੀ ਸ਼ਾਮਲ ਹੈ ਜੋ ਬਾਰਡਰ ਬ੍ਰਿਜ ਨੇੜੇ ਮਾਰਿਆ ਗਿਆ ਸੀ। ਇਹ ਹਮਲਾ ਸ਼ਨੀਵਾਰ ਦੁਪਹਿਰ ਨੂੰ ਸ਼ੁਰੂ ਹੋਇਆ। ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਵਿਚ ਰੇਨੋਸਾ ਦੀਆਂ ਗਲੀਆਂ ਵਿਚ ਲਾਸ਼ਾਂ ਇੱਧਰ-ਉੱਧਰ ਪਈਆਂ ਨਜ਼ਰ ਆ ਰਹੀਆਂ ਹਨ। ਰੇਨੋਸਾ ਦੀ ਮੇਅਰ ਮਕਾਕੀ ਏਸਤੇਰ ਆਰਟਿਜ਼ ਡੋਮਿੰਗੁਏਜ ਨੇ ਟਵਿੱਟਰ 'ਤੇ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਤਾਮਾਉਲਿਪਾਸ ਦੇ ਗਵਰਨਰ ਫ੍ਰਾਂਸਿਸਕੋ ਗ੍ਰੇਸੀਆ ਕਾਬੇਜਾ ਡੇ ਬਾਕਾ ਨੇ ਐਤਵਾਰ ਨੂੰ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਮਾਰੇ ਗਏ ਨਾਗਰਿਕਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਕਿਹਾ ਕਿ ਹਮਲੇ ਦੇ ਪਿੱਛੇ ਦੇ ਉਦੇਸ਼ ਦੇ ਬਾਰੇ ਜਾਂਚ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਮਿਲੇ 11 ਕਰੋੜ ਸਾਲ ਪਹਿਲਾਂ ਦੇ ਆਖਰੀ ਡਾਇਨਾਸੋਰਾਂ ਦੇ ਪੈਰਾਂ ਦੇ ਨਿਸ਼ਾਨ

ਇਸ ਇਲਾਕੇ ਵਿਚ ਅਪਰਾਧਿਕ ਘਟਨਾਵਾਂ ਦੇ ਜ਼ਿਆਦਾਤਰ ਤਾਰ ਗਲਫ ਕਾਰਟੇਲ ਨਾਲ ਜੁੜੇ ਹੁੰਦੇ ਹਨ ਭਾਵੇਂਕਿ ਇਸ ਗਰੁੱਪ ਵਿਚ ਫੁੱਟ ਕਾਰਨ ਕਈ ਸਾਥੀ ਵੱਖਰੇ ਵੀ ਹੋਏ ਹਨ। ਗੋਲੀਬਾਰੀ ਦੀ ਘਟਨਾ ਦੇ ਬਾਅਦ ਮੈਕਸੀਕਨ ਆਰਮੀ, ਨੈਸ਼ਨਲ ਗਾਰਡ, ਰਾਜ ਪੁਲਸ ਅਤੇ ਹੋਰ ਏਜੰਸੀਆਂ ਮੌਕੇ 'ਤੇ ਰਵਾਨਾ ਹੋਈਆਂ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹਨਾਂ ਨੇ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਦੋ ਔਰਤਾਂ ਨੂੰ ਅਗਵਾ ਕਰ ਕੇ ਉਹਨਾਂ ਨੂੰ ਆਪਣੀ ਕਾਰ ਵਿਚ ਲੈ ਕੇ ਜਾ ਰਿਹਾ ਸੀ ਅਤੇ ਤਿੰਨ ਗੱਡੀਆਂ ਨੂੰ ਜ਼ਬਤ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਰੇਨੋਸਾ ਪ੍ਰਵਾਸੀਆਂ ਲਈ ਅਮਰੀਕਾ ਪਹੁੰਚਣ ਦਾ ਮੁੱਖ ਕ੍ਰਾਸਿੰਗ ਪੁਆਇੰਟ ਹੈ।

ਨੋਟ- ਅਮਰੀਕਾ-ਮੈਕਸੀਕੋ ਬਾਰਡਰ ਨੇੜੇ ਭਿਆਨਕ ਹਿੰਸਾ, ਹੁਣ ਤੱਕ 18 ਲੋਕਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News