ਅਮਰੀਕਾ ਆਯਾਤ ਕਾਰਾਂ ''ਤੇ ਵਾਧੂ ਡਿਊਟੀ ਲਗਾਉਣ ਦੇ ਫੈਸਲੇ ਨੂੰ ਕਰ ਸਕਦਾ ਹੈ ਮੁਲਤਵੀ

11/13/2019 2:24:30 PM

ਵਾਸ਼ਿੰਗਟਨ — ਡੋਨਾਲਡ ਟਰੰਪ ਪ੍ਰਸ਼ਾਸਨ ਆਯਾਤ ਕਾਰਾਂ 'ਤੇ ਵਾਧੂ ਡਿਊਟੀ ਲਗਾਉਣ ਦੇ ਆਪਣੇ ਫੈਸਲੇ ਨੂੰ ਇਸ ਹਫਤੇ ਟਾਲਣ ਦੀ ਕੋਸ਼ਿਸ਼ ਕਰ ਸਕਦਾ ਹੈ। ਉਦਯੋਗਿਕ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਇਸ ਫੈਸਲੇ ਨੂੰ 6 ਮਹੀਨਿਆਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਇਸ ਦਾ ਐਲਾਨ ਬੁੱਧਵਾਰ ਯਾਨੀ ਕਿ ਅੱਜ ਹੀ ਜਾਂ ਫਿਰ ਬਾਅਦ ਵਿਚ ਕੀਤਾ ਜਾ ਸਕਦਾ ਹੈ।

ਅਮਰੀਕਾ ਦੇ ਵਾਹਨ ਨਿਰਮਾਣ ਖੇਤਰ ਨੂੰ ਰਾਹਤ ਦੇਣ ਲਈ ਟਰੰਪ ਪ੍ਰਸ਼ਾਸਨ ਪਿਛਲੇ ਸਾਲ ਤੋਂ ਵਾਹਨਾਂ ਦੇ ਆਯਾਤ 'ਤੇ 25 ਫੀਸਦੀ ਡਿਊਟੀ ਲਗਾਉਣ ਦੀ ਚਿਤਾਵਨੀ ਦਿੰਦਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਇਸ ਤੋਂ ਪਹਿਲਾਂ ਮਈ 'ਚ ਵੀ ਵਾਹਨਾਂ 'ਤੇ ਡਿਊਟੀ ਦੇ ਫੈਸਲੇ ਨੂੰ 180 ਦਿਨਾਂ ਲਈ ਮੁਲਤਵੀ ਕਰ ਚੁੱਕਾ ਹੈ। ਅਮਰੀਕਾ ਦੀ ਇਸ ਚਿਤਾਵਨੀ ਦੇ ਬਾਅਦ ਯੂਰਪੀ ਕਾਰ ਉਦਯੋਗ ਵਿਸ਼ੇਸ਼ ਰੂਪ ਨਾਲ ਜਰਮਨੀ 'ਚ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਸੀ।

ਸਤੰਬਰ 'ਚ ਟਰੰਪ ਪ੍ਰਸ਼ਾਸਨ ਦੀ ਜਾਪਾਨ ਦੇ ਨਾਲ ਵਾਹਨ ਡਿਊਟੀ ਨੂੰ ਮੁਲਤਵੀ ਰੱਖਣ 'ਤੇ ਸਹਿਮਤੀ ਬਣੀ ਸੀ। ਇਸ ਦੌਰਾਨ ਦੋਵਾਂ ਪੱਖਾਂ ਵਿਚਕਾਰ ਗੱਲਬਾਤ ਜਾਰੀ ਰਹੀ ਸੀ। ਇਸੇ ਤਰ੍ਹਾਂ ਪਿਛਲੇ ਸਾਲ ਅਮਰੀਕਾ ਦੀ ਦੱਖਣੀ ਕੋਰਿਆ ਦੇ ਨਾਲ ਸਹਿਮਤੀ ਬਣੀ ਸੀ। ਇਸ 'ਚ ਦੱਖਣੀ ਕੋਰਿਆ ਨੇ ਆਪਣੇ ਬਜ਼ਾਰ ਨੂੰ ਅਮਰੀਕੀ ਵਾਹਨ ਨਿਰਮਾਤਾਵਾਂ ਲਈ ਹੋਰ ਖੋਲ੍ਹਣ ਦਾ ਭਰੋਸਾ ਦਿੱਤਾ ਸੀ।


Related News