ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ

Monday, Oct 28, 2024 - 11:22 AM (IST)

ਕੈਰੋਲੀਨਾ- ਕਹਿੰਦੇ ਹਨ ਕਿ ਜਦੋਂ ਉੱਪਰ ਵਾਲਾ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਅਜਿਹਾ ਹੀ ਕੁਝ ਅਮਰੀਕਾ 'ਚ ਇਕ ਵਿਅਕਤੀ ਨਾਲ ਹੋਇਆ। ਦਰਅਸਲ ਪੇਸ਼ੇ ਤੋਂ ਤਰਖਾਣ ਇਸ ਵਿਅਕਤੀ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ। ਉੱਤਰੀ ਕੈਰੋਲੀਨਾ ਦੇ ਰਹਿਣ ਵਾਲੇ ਤਰਖਾਣ ਜੈਰੀ ਹਿਕਸ ਨੂੰ 22 ਅਕਤੂਬਰ ਨੂੰ ਇੱਕ ਦੁਕਾਨ ਦੇ ਕੋਲੋਂ ਲੰਘਦੇ ਸਮੇਂ 20 ਡਾਲਰ ਦਾ ਨੋਟ ਜ਼ਮੀਨ 'ਤੇ ਪਿਆ ਮਿਲਿਆ। ਉਸ ਨੇ ਇਨ੍ਹਾਂ ਪੈਸਿਆਂ ਨਾਲ ਲਾਟਰੀ ਦੀ ਟਿਕਟ ਖਰੀਦੀ। ਹਿਕਸ ਮੁਤਾਬਕ ਉਹ ਜਿਹੜੀ ਟਿਕਟ ਖ਼ਰੀਦਣਾ ਚਾਹੁੰਦਾ ਸੀ, ਉਹ ਉਸ ਨੂੰ ਨਹੀਂ ਮਿਲੀ। ਇਸ ਲਈ ਉਸ ਨੇ ਕੋਈ ਵੀ ਟਿਕਟ ਖ਼ਰੀਦ ਲਈ।

ਇਹ ਵੀ ਪੜ੍ਹੋ: ਅਮਰੀਕਾ ਨੇ ਇਕ ਸਾਲ 'ਚ 90,000 ਭਾਰਤੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

ਹੁਣ ਉਸ ਦਾ 1 ਮਿਲੀਅਨ ਡਾਲਰ ਦਾ ਜੈਕਪਾਟ ਲੱਗਾ ਹੈ। ਜੇਤੂ ਕੋਲ ਆਪਣੀ ਇਨਾਮੀ ਰਕਮ ਦਾ ਦਾਅਵਾ ਕਰਨ ਲਈ ਦੋ ਵਿਕਲਪ ਸਨ। ਪਹਿਲਾ 20 ਸਾਲਾਂ ਵਿੱਚ 50,000 ਡਾਲਰ ਦੀ ਸਾਲਾਨਾ ਰਕਮ ਦੇ ਰੂਪ ਵਿੱਚ ਇਨਾਮ ਪ੍ਰਾਪਤ ਕਰਨਾ ਅਤੇ ਦੂਜਾ ਇਹ ਕਿ 600,000 ਡਾਲਰ ਦੀ ਇੱਕਮੁਸ਼ਤ ਰਕਮ ਪ੍ਰਾਪਤ ਕਰਨਾ। ਉਸਨੇ ਦੂਜਾ ਵਿਕਲਪ ਚੁਣਿਆ ਅਤੇ ਟੈਕਸ ਕੱਟਣ ਤੋਂ ਬਾਅਦ ਉਸਨੂੰ 429,007 ਡਾਲਰ ਦਾ ਇਨਾਮ ਮਿਲਿਆ। ਇਸ ਰਕਮ ਨਾਲ, ਹਿਕਸ ਆਪਣੇ ਪਰਿਵਾਰ ਲਈ ਯੋਜਨਾਵਾਂ ਬਣਾਏਗਾ। ਉਹ ਜਿੱਤੀ ਹੋਈ ਰਕਮ ਨੂੰ ਆਪਣੇ ਬੱਚਿਆਂ ਦੀ ਮਦਦ ਲਈ ਵਰਤਣਾ ਚਾਹੁੰਦਾ ਹੈ ਅਤੇ 56 ਸਾਲ ਬਾਅਦ ਤਰਖਾਣ ਦੀ ਨੌਕਰੀ ਤੋਂ ਸੇਵਾਮੁਕਤ ਹੋਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਭਾਰਤੀ ਹੋਣਗੇ ਪ੍ਰਭਾਵਿਤ, ਟਰੂਡੋ ਨੇ 'ਕੈਨੇਡਾ First ਨੀਤੀ' ਦਾ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News