ਅਮਰੀਕਾ ਨੇ ਲਾਂਚ ਕੀਤਾ ਪਹਿਲਾ ਰਾਸ਼ਟਰੀ ਸੁਰੱਖਿਆ ਮਿਸ਼ਨ
Saturday, Mar 28, 2020 - 02:52 AM (IST)

ਵਾਸ਼ਿੰਗਟਨ– ਕੋਰੋਨਾ ਵਾਇਰਸ ਮਹਾਮਾਰੀ ਵਲੋਂ ਅਮਰੀਕਾ ਦੀ ਰਫਤਾਰ ਰੋਕ ਦੇਣ ਦੇ ਬਾਵਜੂਦ ਦੇਸ਼ ਦੇ ਪੁਲਾੜ ਵਿਗਿਆਨ ਨਾਲ ਸਬੰਧਤ ਅਧਿਕਾਰੀਆਂ ਦਾ ਮਨੋਬਲ ਉੱਚਾ ਹੈ ਅਤੇ ਉਨ੍ਹਾਂ ਨੇ ਵੀਰਵਾਰ ਨੂੰ ਪਹਿਲਾ ਰਾਸ਼ਟਰੀ ਮਿਸ਼ਨ ਸ਼ੁਰੂ ਕਰਦੇ ਹੋਏ ਬਹੁਤ ਜ਼ਿਆਦਾ ਮਜ਼ਬੂਤ ਫੌਜੀ ਸੰਚਾਰ ਉਪਗ੍ਰਹਿ ਪੁਲਾੜ ਦੇ ਪੰਧ ’ਚ ਭੇਜਿਆ। ਲਾਕਹੀਡ ਮਾਰਟਿਨ ਐਡਵਾਂਸਡ ਐਕਸਟ੍ਰੀਮਲੀ ਹਾਈ ਫ੍ਰੀਕੁਐਂਸੀ (ਏ. ਈ. ਐੱਚ. ਐੱਫ.) ਉਪਗ੍ਰਹਿ ਨੂੰ ਐਟਲਸ ਵੀ-551 ਰਾਕੇਟ ਜ਼ਰੀਏ ਦੁਪਹਿਰ 4.18 (20.18 ਅੰਤਰਰਾਸ਼ਟਰੀ ਸਮੇਂ ਅਨੁਸਾਰ) ਵਜੇ ਫਲੋਰਿਡਾ ਦੇ ਕੇਪ ਕੇਨੇਵਰਲ ਤੋਂ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਜ਼ਮੀਨ, ਸਮੁੰਦਰ ਅਤੇ ਹਵਾਈ ਪੱਧਰ ’ਤੇ ਕੰਮ ਕਰ ਰਹੇ ਨੀਤੀਗਤ ਯੁੱਧ ਕਰਮਚਾਰੀਆਂ ਅਤੇ ਜੰਗੀ ਕਮਾਨ ਲਈ ਸੁਰੱਖਿਅਤ ਸੰਚਾਰ ਸਮਰੱਥਾਵਾਂ ਅਤੇ ਕੌਮਾਂਤਰੀ ਜਾਣਕਾਰੀ ਮੁਹੱਈਆ ਕਰਵਾਏਗਾ।