ਅਮਰੀਕਾ-ਜਾਪਾਨ ਦੇਣਗੇ ਚੀਨ ਦੇ ਹਮਲੇ ਦਾ ਜਵਾਬ, ਸ਼ੇਂਕਾਕੂ ਟਾਪੂ ''ਚ ਕਰਣਗੇ ਜੰਗੀ ਅਭਿਆਸ

03/22/2021 9:59:12 PM

ਟੋਕਿਓ : ਚੀਨ ਦੇ ਹਮਲੇ ਦਾ ਜਵਾਬ ਦੇਣ ਲਈ ਅਮਰੀਕਾ ਅਤੇ ਜਾਪਾਨ ਦੀਆਂ ਫੌਜਾਂ ਮਿਲ ਕੇ ਜਾਪਾਨੀ ਸ਼ੇਂਕਾਕੂ ਟਾਪੂ ਸਮੂਹ ਦੇ ਨਜਦੀਕ ਵੱਡਾ ਜੰਗੀ ਅਭਿਆਸ ਕਰਣਗੀਆਂ। ਜਾਪਾਨ ਦੇ ਰੱਖਿਆ ਮੰਤਰੀ ਨੋਬੁਓ ਕਿਸ਼ੀ ਨੇ ਦੱਸਿਆ ਕਿ ਸੰਯੁਕਤ ਅਭਿਆਸ ਵਿੱਚ ਨੇਵੀ ਫੌਜ, ਹਵਾਈ ਫੌਜ ਅਤੇ ਥਲ ਫੌਜ ਸ਼ਾਮਲ ਹੋਣਗੇ। ਇਹ ਅਭਿਆਸ ਜਾਪਾਨ ਦੇ ਸ਼ੇਂਕਾਕੂ ਟਾਪੂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ। ਜਾਪਾਨੀ ਰੱਖਿਆ ਮੰਤਰੀ ਨੇ ਕਿਹਾ- ਅਸੀਂ ਸ਼ੇਂਕਾਕੂ ਟਾਪੂ ਵਿੱਚ ਆਪਣੀ ਲੜਾਈ ਸਮਰੱਥਾ ਦਾ ਵਿਕਾਸ ਕਰਣਾ ਚਾਹੁੰਦੇ ਹਾਂ। ਦਰਅਸਲ ਇਸ ਟਾਪੂ 'ਤੇ ਚੀਨ ਦਾਅਵਾ ਕਰਦਾ ਹੈ ਅਤੇ ਅਕਸਰ ਉੱਥੇ ਆਪਣੇ ਜੰਗੀ ਜਹਾਜ਼ ਅਤੇ ਲੜਾਕੂ ਜਹਾਜ਼ ਭੇਜਦਾ ਰਹਿੰਦਾ ਹੈ। 
 


Inder Prajapati

Content Editor

Related News