ਅਮਰੀਕਾ: ਨਸ਼ਾ ਤਸਕਰੀ ਦੇ ਦੋਸ਼ 'ਚ ਭਾਰਤੀ ਕਾਰੋਬਾਰੀ ਨੂੰ ਜੇਲ੍ਹ

07/10/2020 9:36:34 AM

ਵਾਸ਼ਿੰਗਟਨ (ਭਾਸ਼ਾ) ਨਾਗਪੁਰ ਦੇ ਇਕ ਭਾਰਤੀ ਕਾਰੋਬਾਰੀ ਨੂੰ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ 3 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਨੂੰ ਚੈੱਕ ਗਣਰਾਜ ਤੋਂ ਹਵਾਲਗੀ ਜ਼ਰੀਏ ਇੱਥੇ ਲਿਆਂਦਾ ਗਿਆ ਸੀ। ਇਕ ਅਮਰੀਕੀ ਅਟਾਰਨੀ ਨੇ ਇਹ ਜਾਣਕਾਰੀ ਦਿੱਤੀ। ਕੈਲੀਫੋਰਨੀਆ ਦੇ ਪਿਟਜ਼ਬਰਗ ਵਿਚ ਸੰਘੀ ਜ਼ਿਲ੍ਹਾ ਅਦਾਲਤ ਨੇ 7 ਜੁਲਾਈ ਨੂੰ ਨਾਗਪੁਰ ਦੇ 37 ਸਾਲਾ ਕਾਰੋਬਾਰੀ ਜਿਤੇਂਦਰ ਹਰੀਸ਼ ਬੇਲਾਨੀ ਉਰਫ ਜੀਤੂ ਨੂੰ ਸਜ਼ਾ ਸੁਣਾਈ। 

ਜੇਲ੍ਹ ਕੱਟਣ ਦੇ ਬਾਅਦ ਉਹ 3 ਸਾਲ ਤੱਕ ਨਿਗਰਾਨੀ ਵਿਚ ਰਹੇਗਾ। ਉਸ ਨੂੰ 3 ਜੂਨ 2019 ਨੂੰ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਬਾਅਦ ਕਰੀਬ 13 ਮਹੀਨੇ ਤੋਂ ਉਹ ਹਿਰਾਸਤ ਵਿਚ ਹੈ। ਸੰਘੀ ਹਿਰਾਸਤ ਤੋਂ ਰਿਹਾਅ ਹੋਣ ਦੇ ਬਾਅਦ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਅਟਾਰਨੀ ਸਕੌਟ ਡਬਲਊ ਬ੍ਰੈਡੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ 1,00,000 ਦਾ ਜ਼ੁਰਮਾਨਾ ਵੀ ਭਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਪੁਲਸਕਰਮੀ ਨੇ ਗੋਡੇ ਨਾਲ ਦਬਾਈ ਭਾਰਤੀ ਸ਼ਖਸ ਦੀ ਗਰਦਨ, ਲੋਕਾਂ 'ਚ ਗੁੱਸਾ

ਚੈੱਕ ਗਣਰਾਜ ਵਿਚ ਗ੍ਰਿਫ਼ਤਾਰੀ ਦੇ ਬਾਅਦ ਉਸ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ। 9 ਦਸੰਬਰ 2019 ਨੂੰ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਬੇਲਾਨੀ ਨੇ ਸਵੀਕਾਰ ਕੀਤਾ ਸੀ ਕਿ ਉਹ ਭਾਰਤ ਵਿਚ ਮੌਜੂਦ ਲੀਐੱਚਪੀਐੱਲ (LeHPL) ਵੇਂਚਰਸ ਨਾਮ ਨਾਲ ਇਕ ਨਸ਼ਾ ਸਪਲਾਈ ਕਰਨ ਵਾਲੀ ਕੰਪਨੀ ਚਲਾਉਂਦਾ ਹੈ।ਉਸ ਨੇ ਸਵੀਕਾਰ ਕੀਤਾ ਕਿ 2015 ਤੋਂ 2019 ਦੇ ਵਿਚ ਉਸ ਦੇ ਆਪਣੀ ਸਾਥੀ ਸਾਜਿਸ਼ ਕਰਤਾਵਾਂ ਦੇ ਨਾਲ ਮਿਲ ਕੇ ਅਮਰੀਕਾ ਵਿਚ ਅਜਿਹੇ ਕਈ ਨਸ਼ਿਆਂ ਦਾ ਨਿਰਯਾਤ ਕੀਤਾ ਜੋ ਸਿਰਫ ਮੈਡੀਕਲ ਦੇ ਪਰਚੇ ਦੇ ਆਧਾਰ 'ਤੇ ਹੀ ਦਿੱਤੇ ਜਾਂਦੇ ਹਨ।


Vandana

Content Editor

Related News