ਤਿਓਹਾਰੀ ਸੀਜ਼ਨ ਉਤਸਵ ’ਤੇ ਬੋਲੇ ਭਾਰਤੀ ਰਾਜਦੂਤ ਸੰਧੂ, ਅਮਰੀਕਾ-ਭਾਰਤ ਦੇ ਸੰਬੰਧ 75 ਸਾਲ ਪੁਰਾਣੇ

11/25/2022 8:21:01 PM

ਜਲੰਧਰ (ਇੰਟਰਨੈਸ਼ਨਲ ਡੈਸਕ) : ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ-ਭਾਰਤ ਦੇ 75 ਸਾਲ ਦੇ ਸੰਬੰਧਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸੰਬੰਧ ਦੋਪਾਸੜ ਸੜਕ ਹੈ। ਇਹ ਇਕ ਬਹੁਤ ਹੀ ਸਹਿਜੀਵੀ ਸੰਬੰਧ ਹਨ। ਹਾਲ ਹੀ 'ਚ ਇੰਡੀਆ ਹਾਊਸ, ਵਾਸ਼ਿੰਗਟਨ ਵਿਚ ਤਿਓਹਾਰੀ ਸੀਜ਼ਨ ਮਨਾਉਣ ਲਈ ਦੁਪਹਿਰ ਦੇ ਭੋਜਨ ਦੇ ਸਵਾਗਤ ਸਮਾਰੋਹ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਜਿਸ ਭਾਰਤ ਦਾ ਸੁਪਨਾ ਦੇਖਦੇ ਹਾਂ, ਉਹ ਸਾਡੇ ਸਾਹਮਣੇ ਹੈ। ਇਹ ਸਿਰਫ ਇਕ ਯਾਤਰਾ ਹੈ, ਜਿਸ ਨੂੰ ਅਸੀਂ ਸ਼ੁਰੂ ਕੀਤਾ ਹੈ, ਅਸੀਂ ਆਪਣੀ ਅੱਗੇ ਦੀ ਯਾਤਰਾ ਵਿਚ ਸ਼ਾਮਲ ਹੋਣ ਲਈ ਅਮਰੀਕਾ ਵਰਗੇ ਆਪਣੇ ਦੋਸਤਾਂ ਵੱਲ ਦੇਖਦੇ ਹਾਂ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਪਿੜਾਈ ਸੀਜ਼ਨ ਦੀ ਸ਼ੁਰੂਆਤ, ਕਿਸਾਨਾਂ ਨੂੰ ਕੀਤੀ ਇਹ ਅਪੀਲ

ਤਿਓਹਾਰੀ ਉਤਸਵ ’ਚ ਸ਼ਾਮਲ ਹੋਏ 700 ਤੋਂ ਵੱਧ ਲੋਕ

ਭਾਰਤੀ ਦੂਤਘਰ ਨੇ ਭਾਰਤੀ ਸੱਭਿਆਚਾਰ ਦੇ ਸਮਕਾਲਿਕ ਰੁਝਾਨ ਨੂੰ ਪ੍ਰਦਰਸ਼ਿਤ ਕਰਨ ਵਾਲਾ ਇਹ ਇਕ ਅਨੋਖਾ ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਆਯੋਜਨ ਵਿਚ ਵੱਖ-ਵੱਖ ਆਸਥਾ ਦੇ ਤਿਓਹਾਰ ਦੇਖੇ ਗਏ- ਦੀਵਾਲੀ ਤੋਂ ਹਨੁੱਕਾ ਤੱਕ, ਈਦ ਤੋਂ ਲੈ ਕੇ ਬੋਧੀ ਦਿਵਸ ਤੱਕ ਅਤੇ ਗੁਰੂ ਪਰਵ ਤੋਂ ਲੈ ਕੇ ਕ੍ਰਿਸਮਸ ਤੱਕ। ਇਸ ਦੌਰਾਨ ਇੰਡੀਆ ਹਾਊਸ ਵਿਚ ਇਹ ਤਿਓਹਾਰ ਉਤਸ਼ਾਹ ਦੇ ਨਾਲ ਮਨਾਏ ਗਏ। ਇਸ ਪ੍ਰੋਗਰਾਮ ਵਿਚ 700 ਤੋਂ ਵਧ ਲੋਕਾਂ ਨੇ ਹਿੱਸਾ ਲਿਆ, ਜਿਸ ਵਿਚ ਕਈ ਮਹੱਤਵਪੂਰਨ ਪਤਵੰਤੇ ਵਿਅਕਤੀ ਸ਼ਾਮਲ ਸਨ। ਇਸ ਵਿਚ ਪ੍ਰਸ਼ਾਸਨ, ਅਮਰੀਕੀ ਕਾਂਗਰਸ, ਵੱਖ-ਵੱਖ ਸੂਬਿਆਂ ਦੇ ਭਾਰਤ ਦੇ ਦੋਸਤ, ਥਿੰਕ-ਟੈਂਕ ਭਾਈਚਾਰਾ, ਨਿੱਜੀ ਖੇਤਰ ਦੇ ਸੰਗਠਨ ਅਤੇ ਭਾਰਤੀ ਪ੍ਰਵਾਸੀ ਸ਼ਾਮਲ ਸਨ। ਪ੍ਰਧਾਨ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਫਾਈਨਰ ਨੇ ਵ੍ਹਾਈਟ ਹਾਊਸ ਦੀ ਨੁਮਾਇੰਦਗੀ ਕੀਤੀ। ਹੋਰ ਪ੍ਰਮੁੱਖ ਹਾਜ਼ਰ ਲੋਕਾਂ ਵਿਚ ਵਿਸ਼ੇਸ਼ ਰਾਸ਼ਟਰਪਤੀ ਤਾਲਮੇਲ ਅਧਿਕਾਰੀ ਅਮੋਸ ਹੋਚਸਟੀਨ ਸ਼ਾਮਲ ਸਨ।

ਰਾਸ਼ਟਰਪਤੀ ਬਾਈਡੇਨ ਦੀ ਸੀਨੀਅਰ ਸਲਾਹਕਾਰ ਅਤੇ ਸਟਾਫ ਸਕੱਤਰ ਨੀਰਾ ਟੰਡਨ, ਮੈਰੀਲੈਂਡ ਦੀ ਚੁਣੀ ਹੋਈ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਰਜਨ ਜਨਰਲ ਡਾ. ਵਿਵੇਕ ਐੱਚ. ਮੂਰਤੀ ਵੀ ਪ੍ਰੋਗਰਾਮ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ : ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਨੁਸੂਚਿਤ ਜਾਤੀਆਂ 'ਤੇ ਹੋ ਰਹੇ ਅੱਤਿਆਚਾਰ ਗੰਭੀਰ ਚਿੰਤਾ ਦਾ ਵਿਸ਼ਾ

ਇੰਡੀਆ ’ਚ 77,000 ਤੋਂ ਵੱਧ ਸਟਾਰਟਅਪ

ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪੀ. ਐੱਮ. ਮੋਦੀ ਦੀ ਪ੍ਰਸ਼ੰਸਾ ਕਰਦਿਆਂ ਅੱਗੇ ਕਿਹਾ ਕਿ ਭਾਰਤੀ ਪੀ. ਐੱਮ. ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਨਾਲ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਅੱਗੇ ਵਧਾਇਆ ਹੈ। ਦੋਵੇਂ ਨੇਤਾ 15 ਤੋਂ ਜ਼ਿਆਦਾ ਵਾਰ ਮਿਲੇ। ਇਸ ਵਿਚ ਉਨ੍ਹਾਂ ਜੀ-20 ਸਿਖਰ ਸੰਮੇਲਨ ਦਾ ਵੀ ਜ਼ਿਕਰ ਕੀਤਾ, ਜਿਥੇ ਪੀ. ਐੱਮ. ਮੋਦੀ ਅਤੇ ਰਾਸ਼ਟਰਪਤੀ ਬਾਈਡੇਨ ਗਰਮਜੋਸ਼ੀ ਨਾਲ ਇਕ ਦੂਜੇ ਨੂੰ ਮਿਲੇ ਸਨ।

ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਕੋਲ ਸਟਾਰਟਅਪ ਦੇ ਨਾਂ ’ਤੇ ਕੁਝ ਵੀ ਨਹੀਂ ਸੀ, ਬਿਲਕੁਲ ਜ਼ੀਰੋ ਸੀ ਪਰ ਅੱਜ ਦੇ ਸਮੇਂ ਵਿਚ ਭਾਰਤ ਵਿਚ 77,000 ਤੋਂ ਵੱਧ ਸਟਾਰਟਅਪ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ 'ਚੋਂ 108 ਯੂਨੀਕਾਰਨ ਦਾ ਦਰਜਾ ਰੱਖਦੇ ਹਨ। ਉਨ੍ਹਾਂ ਯੁਵਾ ਸ਼ਕਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਵਾਂਗ ਪ੍ਰਤਿਭਾ ਕਿਸੇ ਹੋਰ ਦੇਸ਼ ਵਿਚ ਨਹੀਂ ਹੈ ਕਿਉਂਕਿ ਦੇਸ਼ ਵਿਚ 50 ਫੀਸਦੀ ਆਬਾਦੀ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਹੈ, ਜੋ ਤੇਜ਼ ਰਫਤਾਰ ਨਾਲ ਮਾਹਿਰ ਹੋ ਰਹੇ ਹਨ।

ਇਹ ਵੀ ਪੜ੍ਹੋ : ਪ੍ਰਧਾਨ ਧਾਮੀ ਦੀ ਦੋ-ਟੁਕ, 'ਸ਼੍ਰੋਮਣੀ ਕਮੇਟੀ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣਾ ਕਿਸੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ'

2014 ਤੋਂ ਬਾਅਦ ਅਮਰੀਕਾ ਦੇ ਨਾਲ ਜਾਰੀ ਹੈ ਸਫਰ

ਰਾਜਦੂਤ ਸੰਧੂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿਚ ਅਸੀਂ ਸਾਰੇ ਖੇਤਰਾਂ 'ਚ ਮਜ਼ਬੂਤੀ ਨਾਲ ਅੱਗੇ ਵਧੇ ਹਾਂ। ਸਾਡੇ ਕੋਲ ਦੱਸਣ ਲਈ ਇਕ ਨਵੀਂ ਕਹਾਣੀ ਹੈ। ਇਸ ਦੌਰਾਨ ਸੰਧੂ ਨੇ ਪੁਲਾੜ ਟੈਕਨਾਲੋਜੀ, ਆਈ. ਟੀ. ਸਿਹਤ ਸੇਵਾ ਆਦਿ ਦੇ ਖੇਤਰ ਵਿਚ ਦੋਵਾਂ ਦੇਸ਼ਾਂ ਦਰਮਿਆਨ ਰਣਨੀਤਕ ਭਾਈਵਾਲੀ ਦੀ ਉਦਾਹਰਨ ਦਿੱਤੀ ਤਾਂ ਜੋ ਦੋਵਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸੰਬੰਧਾਂ ਨੂੰ ਮੁੜ ਮਜ਼ਬੂਤ ਕਰਦੇ ਹੋਏ ਆਪਸੀ ਸਹਿਯੋਗ ਨੂੰ ਵਧਾਇਆ ਜਾ ਸਕੇ। ਸਾਲ 2014 ਦੇ ਸਤੰਬਰ ਮਹੀਨੇ ਵਿਚ ਅਤੇ ਜਨਵਰੀ 2015 ਵਿਚ ਪੀ. ਐੱਮ. ਮੋਦੀ ਅਤੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰਿਆਂ ਦਾ ਵਿਕਾਸ (ਸਾਂਝਾ ਯਤਨ, ਸਾਰਿਆਂ ਲਈ ਤਰੱਕੀ) ਸੰਬੰਧੀ ਨੀਤੀਆਂ ਨੂੰ 2 ਸਿਖਰ ਸੰਮੇਲਨ ਦੌਰਾਨ ਅੱਗੇ ਵਧਾਉਣ ’ਤੇ ਵਿਚਾਰ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News