ਅਮਰੀਕੀ ਸਦਨ ਨੇ ਦੋ ਵੱਕਾਰੀ ਭਾਰਤੀ-ਅਮਰੀਕੀਆਂ ਨੂੰ ਦਿੱਤੀ ਸ਼ਰਧਾਂਜਲੀ

Wednesday, Jun 30, 2021 - 11:17 AM (IST)

ਅਮਰੀਕੀ ਸਦਨ ਨੇ ਦੋ ਵੱਕਾਰੀ ਭਾਰਤੀ-ਅਮਰੀਕੀਆਂ ਨੂੰ ਦਿੱਤੀ ਸ਼ਰਧਾਂਜਲੀ

ਵਾਸ਼ਿੰਗਟਨ (ਭਾਸ਼ਾ): ਪ੍ਰਭਾਵਸ਼ਾਲੀ ਕਾਂਗਰਸ ਮੈਂਬਰਾਂ ਨੇ ਇਸ ਹਫ਼ਤੇ ਪ੍ਰਤੀਨਿਧੀ ਸਭਾ ਵਿਚ ਦੋ ਵੱਕਾਰੀ ਭਾਰਤੀ-ਅਮਰੀਕੀ ਵਿਅਕਤੀਆਂ ਕੈਲੀਫੋਰਨੀਆ ਦੇ ਚਰਨਜੀਤ ਸਿੰਘ ਅਤੇ ਨਿਊ ਜਰਸੀ ਦੇ ਪ੍ਰੀਤਮ ਸਿੰਘ ਗ੍ਰੇਵਾਲ ਨੂੰ ਸ਼ਰਧਾਂਜਲੀ ਦਿੱਤੀ।ਕਾਂਗਰਸ ਮੈਂਬਰ ਜਿਮ ਕੋਸਟਾ ਨੇ ਦੱਸਿਆ ਕਿ ਸਫਲ ਉੱਦਮੀ ਚਰਨਜੀਤ ਸਿੰਘ ਦਾ 12 ਮਈ ਨੂੰ ਦੇਹਾਂਤ ਹੋ ਗਿਆ ਸੀ। ਸੈਂਟਰਲ ਵੈਲੀ ਦੇ ਮੈਂਬਰ ਸਿੰਘ ਦੇ ਪਰਿਵਾਰ ਵਿਚ ਉਹਨਾਂ ਦੇ ਦੋ ਬੇਟੇ, ਬੇਟੀ ਅਤੇ ਪਤਨੀ ਹੈ। 

ਸਿੰਘ ਦਾ ਜਨਮ 1950 ਵਿਚ ਭਾਰਤ ਵਿਚ ਹੋਇਆ ਅਤੇ ਉਹ 1988 ਵਿਚ ਪੰਜਾਬ ਦੇ ਲੁਧਿਆਣਾ ਤੋਂ ਅਮਰੀਕਾ ਆਏ। ਸਿੰਘ ਅਤੇ ਉਹਨਾਂ ਦਾ ਪਰਿਵਾਰ ਲਾਸ ਏਂਜਲਸ ਵਿਚ ਰਹਿਣ ਲੱਗ ਪਿਆ। 2003 ਵਿਚ ਉਹ ਆਪਣੇ ਪਰਿਵਾਰ ਨਾਲ ਕੈਲੀਫੋਰਨੀਆ ਦੇ ਫ੍ਰੇਸਨੋ ਵਿਚ ਰਹਿਣ ਲੱਗ ਪਏ। ਕੋਸਟਾ ਨੇ ਸੋਮਵਾਰ ਨੂੰ ਸਦਨ ਵਿਚ ਕਿਹਾ,''ਸੈਂਟਰਲ ਵੈਲੀ ਵਿਚ ਰਹਿੰਦੇ ਹੋਏ ਸਿੰਘ ਨੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ। ਸਿੰਘ ਦੇ 30 ਤੋਂ ਵੱਧ ਗੈਸ ਸਟੇਸ਼ਨ ਅਤੇ ਸ਼ਰਾਬ ਦੀਆਂ ਦੁਕਾਨਾਂ ਸਨ।''

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਪਾਕਿ ਮੂਲ ਦੇ ਸ਼ਖਸ 'ਤੇ ਚਾਕੂ ਨਾਲ ਹਮਲਾ, ਕੱਟੀ ਦਾੜ੍ਹੀ 

ਗ੍ਰੇਵਾਲ ਨੂੰ ਉੱਤਰੀ ਜਰਸੀ ਦਾ ਸਭ ਤੋਂ ਦਿਆਲੂ ਭਾਈਚਾਰਕ ਨੇਤਾ ਦੱਸਦਿਆਂ ਕਾਂਗਰਸ ਮੈਂਬਰ ਜੋਸ਼ ਗੋਥੇਮਰ ਨੇ ਸਦਨ ਵਿਚ ਕਿਹਾ ਕਿ ਭਾਰਤੀ-ਅਮਰੀਕੀ ਸਿੱਖ ਅਸਲ ਵਿਚ ਇਕ ਨਿਰਸਵਾਰਥ ਅਤੇ ਲੋਕਾਂ ਦੀ ਪਰਵਾਹ ਕਰਨ ਵਾਲੇ ਸ਼ਖਸ ਸਨ ਜਿਹਨਾਂ ਨੇ ਆਪਣੇ ਜੀਵਨ ਵਿਚ ਹਰ ਵਿਅਕਤੀ 'ਤੇ ਪ੍ਰਭਾਵ ਛੱਡਿਆ। ਉਹਨਾਂ ਨੇ ਕਿਹਾ,''ਗਲੇਨ ਰੌਕ ਦੇ ਸਿੱਖ ਗੁਰਦੁਆਰੇ ਦੇ ਸੰਸਥਾਪਕ ਮੈਂਬਰ ਦੇ ਤੌਰ 'ਤੇ ਪ੍ਰੀਤਮ ਨੇ ਉੱਤਰੀ ਜਰਸੀ ਦੇ ਸਿੱਖ ਭਾਈਚਾਰੇ ਲਈ ਇਕੱਠੇ ਹੋਣ ਅਤੇ ਪ੍ਰਾਰਥਨਾ ਕਰਨ ਲਈ ਇਕ ਸੁਰੱਖਿਅਤ ਜਗ੍ਹਾ ਬਣਾਈ। ਮੈਂ ਖੁਦ ਉੱਥੇ ਕਈ ਵਾਰ ਗਿਆ ਸੀ। ਮੈਂ ਇਸ ਮਹੱਤਵਪੂਰਨ ਗਲੇਨ ਰੌਕ ਗੁਰਦੁਆਰੇ ਵਿਚ ਉਹਨਾਂ ਵੱਲੋਂ ਬਣਾਏ ਵਿਸ਼ੇਸ਼ ਮਾਹੌਲ ਦੀ ਪੁਸ਼ਟੀ ਕਰ ਸਕਦਾ ਹਾਂ। ਪ੍ਰੀਤਮ ਨੇ ਹਮੇਸ਼ਾ ਆਪਣੇ ਭਾਈਚਾਰੇ ਵਿਚ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਚਾਰ ਕੀਤਾ। ਉਹਨਾਂ ਨੇ ਫੇਅਰਲੀਗ ਡਿਕਿੰਸਨ ਯੂਨੀਵਰਸਿਟੀ ਵਿਚ ਮਕੈਨੀਕਲ ਇੰਜੀਨੀਅਰਿੰਗ ਦੀ ਸਿੱਖਿਆ ਦਿੱਤੀ ਅਤੇ ਬਾਅਦ ਵਿਚ ਆਪਣੇ ਭਰਾ ਅਮਰਜੀਤ ਨਾਲ ਮਿਲ ਕੇ ਆਪਣੇ ਮਰਹੂਮ ਮਾਤਾ-ਪਿਤਾ ਦੀ ਯਾਦ ਵਿਚ ਗ੍ਰੇਵਾਲ, ਹਰਚੰਦ ਸਿੰਘ ਐਂਡ ਜਾਗੀਰ ਕੌਰ ਮੈਮੋਰੀਅਲ ਸਕਾਲਰਸ਼ਿਪ ਆਫ ਰਮਾਪੋ ਕਾਲਜ ਦੀ ਸਥਾਪਨਾ ਕੀਤੀ।'' ਕਾਂਗਰਸ ਮੈਂਬਰ ਨੇ ਕਿਹਾ,''ਕਿਉਂਕਿ ਪ੍ਰੀਤਮ ਹੁਣ ਸਾਡੇ ਨਾਲ ਨਹੀਂ ਹਨ ਪਰ ਉਹਨਾਂ ਦੀ ਆਤਮਾ, ਵਿਰਾਸਤ ਅਤੇ ਉੱਤਰੀ ਜਰਸੀ 'ਤੇ ਉਹਨਾਂ ਦਾ ਪ੍ਰਭਾਵ ਰਹੇਗਾ।''


author

Vandana

Content Editor

Related News