ਅਮਰੀਕੀ ਸਦਨ ਨੇ ਭੰਗ ਨੂੰ ਕਾਨੂੰਨੀ ਬਨਾਉਣ ਲਈ ਕੀਤਾ ਬਿੱਲ ਪਾਸ
Sunday, Dec 06, 2020 - 01:08 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸਦਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਪੱਧਰ 'ਤੇ ਭੰਗ ਨੂੰ ਅਪਰਾਧਿਕ ਕੈਟਾਗਿਰੀ ਵਿੱਚੋਂ ਬਾਹਰ ਕੱਢਣ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜਿਸ ਦਾ ਉਦੇਸ਼ ਨਸ਼ਿਆਂ ਦੀ ਗ੍ਰਿਫ਼ਤਾਰੀ ਵਿੱਚ ਨਸਲੀ ਅਸਮਾਨਤਾਵਾਂ ਨੂੰ ਘਟਾਉਣਾ ਹੈ। ਇਹ ਉਪਾਅ, ਸਰਕਾਰੀ ਤੌਰ 'ਤੇ ਨਿਯੰਤਰਿਤ ਪਦਾਰਥਾਂ ਦੀ ਸੂਚੀ ਵਿਚੋਂ ਭੰਗ ਨੂੰ ਹਟਾ ਦੇਵੇਗਾ ਅਤੇ ਭੰਗ ਦੇ ਗੈਰ ਕਾਨੂੰਨੀ ਦਾਇਰੇ ਨੂੰ ਖਤਮ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਸਪੇਸ 'ਚ ਪਹਿਲੀ ਵਾਰ ਉਗਾਈ ਗਈ ਮੂਲੀ, ਨਾਸਾ ਨੇ ਸ਼ੇਅਰ ਕੀਤੀਆਂ ਤਸਵੀਰਾਂ
ਭੰਗ ਸੰਬੰਧੀ ਇਹ ਬਿੱਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿੱਚ ਜਾਵੇਗਾ। ਸੰਯੁਕਤ ਰਾਜ ਸਦਨ ਨੇ ਮਾਰੀਜੁਆਨਾ ਆਪਰਚੁਨਿਟੀ ਰੀਨਵੇਸਟਮਿੰਟ ਅਤੇ ਐਕਸਪੈਂਜਮੈਂਟ (MORE) ਐਕਟ ਨੂੰ 228 ਤੋਂ 164 ਵੋਟਾਂ ਨਾਲ ਪਾਸ ਕੀਤਾ ਹੈ ਜਿਸ ਵਿੱਚ ਛੇ ਡੈਮੋਕਰੇਟਸ ਨੇ ਇਸ ਦੇ ਵਿਰੁੱਧ ਅਤੇ ਪੰਜ ਰਿਪਬਲਿਕਨਾਂ ਨੇ ਇਸ ਦੇ ਪੱਖ ਵਿੱਚ ਵੋਟ ਦਿੱਤੀ। ਇਸ ਸਾਲ ਪੇਸ਼ ਕੀਤੀ ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੀ ਇਕ ਰਿਪੋਰਟ ਦੇ ਮੁਤਾਬਕ, ਭੰਗ ਦੀ ਬਰਾਬਰ ਵਰਤੋਂ ਦੀਆਂ ਦਰਾਂ ਦੇ ਬਾਵਜੂਦ ਬਲੈਕ ਅਮਰੀਕਾ ਵਾਸੀਆਂ ਨੂੰ ਗੋਰੇ ਲੋਕਾਂ ਨਾਲੋਂ 3.6, ਗੁਣਾ ਜਿਆਦਾ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਜਦਕਿ, ਏ.ਸੀ.ਐਲ ਯੂ. ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਕੁਝ ਸੂਬੇ ਭਾਵੇਂ ਉਹਨਾਂ ਨੇ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ ਜਾਂ ਨਹੀਂ ਵਿੱਚ ਵੀ ਗ੍ਰਿਫ਼ਤਾਰੀਆਂ ਵਿੱਚ ਨਸਲੀ ਅਸਮਾਨਤਾਵਾਂ ਰਹਿੰਦੀਆਂ ਹਨ।
ਨੋਟ- ਅਮਰੀਕੀ ਸਦਨ ਦੇ ਭੰਗ ਨੂੰ ਕਾਨੂੰਨੀ ਬਣਾਉਣ ਸੰਬੰਧੀ ਪਾਸ ਕੀਤੇ ਬਿੱਲ ਬਾਰੇ ਦੱਸੋ ਆਪਣੀ ਰਾਏ।