ਅਮਰੀਕੀ ਸਿਹਤ ਵਿਭਾਗ 'ਤੇ ਸਾਈਬਰ ਅਟੈਕ, ਕੋਰੋਨਾ ਨੂੰ ਲੈ ਕੇ ਫੈਲਾਈ ਅਫਵਾਹ

Wednesday, Mar 18, 2020 - 01:42 AM (IST)

ਗੈਜੇਟ ਡੈਸਕ-ਇਕ ਪਾਸੇ ਜਿਥੇ ਦੁਨੀਆ ਕੋਰੋਨਾਵਾਇਰਸ ਨਾਲ ਲੜ ਰਹੀ ਹੈ, ਉੱਥੇ ਸੋਮਵਾਰ ਨੂੰ ਅਮਰੀਕੀ ਸਿਹਤ ਵਿਭਾਗ 'ਤੇ ਹੈਕਰਸ ਨੇ ਹਮਲਾ ਬੋਲ ਦਿੱਤਾ ਹੈ। ਹੈਕਰਸ ਨੇ ਅਮਰੀਕੀ ਸਿਹਤ ਵਿਭਾਗ ਦੀ ਸਾਈਟ ਨੂੰ ਹੈਕ ਕਰਕੇ ਆਪਣੇ ਕਬਜ਼ੇ 'ਚ ਲਿਆ ਅਤੇ ਕੋਰੋਨਾਵਾਰਿਸ ਨੂੰ ਲੈ ਕੇ ਅਫਵਾਹ ਫੈਲਾਈ, ਹਾਲਾਂਕਿ ਹੁਣ ਵੈੱਬਸਾਈਟ ਵਿਭਾਗ ਦੇ ਕਬਜ਼ੇ 'ਚ ਹੈ।

PunjabKesari

ਬਲੂਮਰਗ ਦੀ ਰਿਪੋਰਟ ਮੁਤਾਬਕ ਹੈਕਰਸ ਨੇ ਕੋਰੋਨਾਵਾਇਰਸ ਨੂੰ ਲੈ ਕੇ ਅਫਵਾਹ ਫੈਲਾਉਣ ਲਈ ਹੈਕਿੰਗ ਨੂੰ ਅੰਜਾਮ ਦਿੱਤਾ ਸੀ। ਹੈਕਿੰਗ ਦਾ ਪਤਾ ਲੱਗਦੇ ਹੀ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਕੌਂਸਲਰ ਨੇ ਐਕਸ਼ਨ ਲਿਆ ਅਤੇ ਸਾਈਟ ਨੂੰ ਆਪਣੇ ਕਬਜ਼ੇ 'ਚ ਕੀਤਾ। ਇਸ ਤੋਂ ਬਾਅਦ ਤੁਰੰਤ ਐੱਨ.ਐੱਸ.ਸੀ. ਨੇ ਇਕ ਟਵੀਟ ਕਰ ਇਸ ਦੀ ਜਾਣਕਾਰੀ ਵੀ ਦਿੱਤੀ।

PunjabKesari
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਸਰਵਰ 'ਚ ਹੈਕਿੰਗ ਦਾ ਸ਼ੱਕ ਉਸ ਵੇਲੇ ਹੋਇਆ ਜਦ ਉਨ੍ਹਾਂ ਨੂੰ ਕੋਰੋਨਾ ਨੂੰ ਲੈ ਕੇ ਇਕ ਝੂਠੀ ਰਿਪੋਰਟ ਸਾਈਟ 'ਤੇ ਦਿਖਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਤੁਰੰਤ ਐਕਸ਼ਨ ਲਿਆ ਅਤੇ ਸਰਵਰ ਨੂੰ ਹੈਕਰਸ ਤੋਂ ਮੁਕਤ ਕਰਵਾਇਆ।

PunjabKesari

ਹੈਕਰਸ ਨੇ ਸਿਹਤ ਵਿਭਾਗ ਦੀ ਸਾਈਟ ਨੂੰ ਹੈਕ ਕਰਕੇ ਨੈਸ਼ਨਲ ਲਾਕਡਾਊਨ ਦੀ ਅਫਵਾਹ ਫੈਲਾਈ ਸੀ ਜਿਸ ਨਾਲ ਐੱਨ.ਐੱਸ.ਸੀ. ਨੇ ਟਵੀਟ ਕਰਕੇ ਫਰਜ਼ੀ ਕਰਾਰ ਦਿੱਤਾ। ਐੱਨ.ਐੱਸ.ਸੀ. ਨੇ ਟਵੀਟ ਕਰਕੇ ਕਿਹਾ ਕਿ 'ਰਾਸ਼ਟਰੀ ਤੌਰ 'ਤੇ ਕੀਤੇ ਜਾਣ ਵਾਲੇ ਮੈਸੇਜ ਫਰਜ਼ੀ ਹਨ। ਨੈਸ਼ਨਲ ਲਾਕਡਾਊਨ ਨਹੀਂ ਹੈ। ਸੈਂਟਰਸ ਫਾਰ ਡਿਸੀਜ਼ ਕੰਟਰੋਲ ਵੱਲੋਂ ਕੋਵਿਡ-19 ਦੇ ਸਬੰਧ 'ਚ ਤਾਜ਼ਾ ਦਿਸ਼ਾ-ਨਿਰਦੇਸ਼ ਪੋਸਟ ਕੀਤੇ ਜਾਣਗੇ।'

PunjabKesari

 

ਇਹ ਵੀ ਪਡ਼੍ਹੋ :-

ਕੋਵਿਡ 19 : ਹੁਣ ਮਾਈਕ੍ਰੋਸਾਫਟ ਨੇ ਬੰਦ ਕੀਤੇ ਆਪਣੇ ਸਾਰੇ ਸਟੋਰਸ

ਇਹ ਹਨ ਦੁਨੀਆ ਦੇ Top 6 ਫੋਲਡੇਬਲ ਸਮਾਰਟਫੋਨਸ

ਕੋਰੋਨਾ ਨੂੰ ਲੈ ਕੇ ਡਾਊਨਲੋਡ ਕੀਤੀ ਇਹ ਐਪ ਤਾਂ ਹਮੇਸ਼ਾ ਲਈ ਫੋਨ ਹੋ ਜਾਵੇਗਾ ਲਾਕ

OMG ! ਐਪਲ ਦੇ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਿਹੈ 55,000 ਰੁਪਏ ਤਕ ਦਾ ਡਿਸਕਾਊਂਟ

ਡਾਰਕ ਮੋਡ ਤੋਂ ਬਾਅਦ ਹੁਣ ਵਟਸਐਪ 'ਚ ਸ਼ਾਮਲ ਹੋਵੇਗਾ ਇਹ ਖਾਸ ਫੀਚਰ


Related News