ਅਮਰੀਕਾ ਨੇ ਆਪਣੀ ਨਵੀਂ ਡਿਫੈਂਸ ਪਾਲਸੀ ''ਚ ਚੀਨ ਨੂੰ ਐਲਾਨਿਆ ਦੁਸ਼ਮਣ ਨੰਬਰ-1

Sunday, Mar 07, 2021 - 12:10 AM (IST)

ਅਮਰੀਕਾ ਨੇ ਆਪਣੀ ਨਵੀਂ ਡਿਫੈਂਸ ਪਾਲਸੀ ''ਚ ਚੀਨ ਨੂੰ ਐਲਾਨਿਆ ਦੁਸ਼ਮਣ ਨੰਬਰ-1

ਵਾਸ਼ਿੰਗਟਨ - ਅਮਰੀਕਾ ਦੇ ਜੋ ਬਾਈਡੇਨ ਪ੍ਰਸ਼ਾਸਨ ਨੇ ਨਵੀਂ ਡਿਫੈਂਸ ਪਾਲਸੀ ਵਿਚ ਚੀਨ ਨੂੰ ਦੁਸ਼ਮਣ ਨੰਬਰ-1 ਹੋਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਜੋ ਬਾਈਡੇਨ ਨੇ ਚੀਨ ਨੂੰ ਹਿੰਦ-ਪ੍ਰਸ਼ਾਂਤ ਅਤੇ ਹੋਰਨਾਂ ਖੇਤਰਾਂ ਵਿਚ ਸਬਕ ਸਿਖਾਉਣ ਲਈ ਆਪਣੇ ਸਹਿਯੋਗੀਆਂ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਨੂੰ ਜਲਦ ਤੋਂ ਜਲਦ ਸਹਿਯੋਗ ਕਰਨ ਦੀ ਇੱਛਾ ਜਤਾਈ ਹੈ। ਕੁਆਡ ਦੇਸ਼ਾਂ ਵਿਚ ਜਾਪਾਨ, ਭਾਰਤ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਚਾਰਾਂ ਦੇਸ਼ਾਂ ਨੇ 2007 ਵਿਚ ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਦੇ ਹਮਲਾਵਰ ਰਵੱਈਏ ਦਾ ਮੁਕਾਬਲਾ ਕਰਨ ਲਈ ਕੁਆਡ ਜਾਂ ਚਾਰ ਦੇਸ਼ਾਂ ਦਾ ਗਠਜੋੜ ਬਣਾਉਣ ਦੇ ਪ੍ਰਸਤਾਵ ਨੂੰ ਪੂਰਣ ਰੂਪ ਦਿੱਤਾ ਸੀ।

ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ 'ਤੇ ਸੀ ਦੁਨੀਆ ਦੀ ਨਜ਼ਰ
ਬਾਈਡੇਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ 'ਤੇ ਅਮਰੀਕਾ ਦੀ 24 ਪੇਜ਼ਾਂ ਵਾਲੀ ਰਾਸ਼ਟਰੀ ਸੁਰੱਖਿਆ ਨੀਤੀ ਵਿਚ ਚੀਨ ਨੂੰ ਮੁੱਖ ਵਿਰੋਧੀ ਵਜੋਂ ਪੇਸ਼ ਕੀਤਾ ਗਿਆ ਹੈ। ਦਰਅਸਲ ਬਾਈਡੇਨ ਵੱਲੋਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੁਨੀਆ ਨੂੰ ਉਨ੍ਹਾਂ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ ਦਾ ਇੰਤਜ਼ਾਰ ਸੀ। ਰਾਸ਼ਟਰਪਤੀ ਚੋਣਾਂ ਦੌਰਾਨ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਫੈਸਲਿਆਂ ਦੀ ਨਿੰਦਾ ਕੀਤੀ ਸੀ। ਖਾਸ ਕਰ ਕੇ ਚੀਨ ਅਤੇ ਈਰਾਨ ਦੀ ਹਮਲਾਵਰ ਨੀਤੀ ਸਬੰਧੀ ਉਹ ਟਰੰਪ ਦੇ ਖਾਸ ਵਿਰੋਧੀ ਸਨ। ਅਜਿਹੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਦੁਨੀਆ ਦੀਆਂ ਨਜ਼ਰਾਂ ਬਾਈਡੇਨ ਦੀ ਨਵੀਂ ਰਾਸ਼ਟਰੀ ਸੁਰੱਖਿਆ ਨੀਤੀ 'ਤੇ ਬਣੀ ਹੋਈ ਸੀ ਪਰ ਬਾਈਡੇਨ ਦੀ ਰਾਸ਼ਟਰੀ ਸੁਰੱਖਿਆ ਨੀਤੀ ਵਿਚ ਚੀਨ ਨੂੰ ਅਮਰੀਕਾ ਦਾ ਦੁਸ਼ਮਣ ਨੰਬਰ-ਵਨ ਮੰਨਿਆ ਗਿਆ ਹੈ।

ਬਾਈਡੇਨ ਨੇ ਆਸਟ੍ਰੇਲੀਆ, ਭਾਰਤ ਤੇ ਜਾਪਾਨ ਦੇ ਹਮਰੁਤਬਾਵਾਂ ਨਾਲ ਕੀਤੀ ਗੱਲਬਾਤ
ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਦੀ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇ ਆਪਣੇ ਹਮਰੁਤਬਾਵਾਂ ਨਾਲ ਗਰਮਜੋਸ਼ੀ ਨਾਲ ਅਤੇ ਸਕਾਰਾਤਮਕ ਗੱਲਬਾਤ ਹੋਈ ਹੈ। ਉਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਪਣੇ ਸਹਿਯੋਗੀਆਂ ਨਾਲ ਜਲਦ ਤੋਂ ਜਲਦ ਸਿੱਧੀ ਹਿੱਸੇਦਾਰੀ ਲਈ ਇਛੁੱਕ ਹਨ। ਅਧਿਕਾਰੀ ਨੇ ਦੱਸਿਆ ਕਿ ਸਹੁੰ ਚੁੱਕਣ ਤੋਂ ਬਾਅਦ 50 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ, ਵਿਦੇਸ਼ ਮੰਤਰੀ ਟੋਨੀ ਬਲਿੰਕਨ, ਰੱਖਿਆ ਮੰਤਰੀ ਲਾਯਡ ਆਸਟਿਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਾਨ ਸਣੇ ਪ੍ਰਸ਼ਾਸਨ ਦੇ ਸੀਨੀਅਰ ਮੈਂਬਰਾਂ ਨੇ ਕੁਆਡ ਦੇਸ਼ਾਂ ਦੇ ਆਪਣੇ ਹਮਰੁਤਬਾਵਾਂ ਨਾਲ ਗੱਲਬਾਤ ਕੀਤੀ ਹੈ।
 


author

Khushdeep Jassi

Content Editor

Related News