ਹੁਣ ਅਮਰੀਕਾ ''ਚ ਵੀ ਉੱਠਣ ਲੱਗੀ TikTok ''ਤੇ ਪਾਬੰਦੀ ਦੀ ਮੰਗ

Wednesday, Jul 01, 2020 - 05:20 PM (IST)

ਵਾਸ਼ਿੰਗਟਨ (ਭਾਸ਼ਾ) : ਭਾਰਤ ਵਿਚ ਟਿਕਟਾਕ ਸਮੇਤ 59 ਚੀਨੀ ਐਪਸ 'ਤੇ ਪਾਬੰਦੀ ਦੀ ਚਰਚਾ ਅਮਰੀਕਾ ਵਿਚ ਵੀ ਹੋ ਰਹੀ ਹੈ ਅਤੇ ਕੁੱਝ ਸਾਂਸਦ ਇਸ ਦਾ ਸਮਰਥਨ ਕਰ ਰਹੇ ਹਨ। ਇਨ੍ਹਾਂ ਸਾਂਸਦਾਂ ਨੇ ਅਮਰੀਕੀ ਸਰਕਾਰ ਨੂੰ ਇਸ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਛੋਟੇ-ਛੋਟੇ ਵੀਡੀਓ ਸ਼ੇਅਰ ਕਰਨ ਵਾਲੇ ਐਪ ਕਿਸੇ ਵੀ ਦੇਸ਼ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ।

ਭਾਰਤ ਨੇ ਸੋਮਵਾਰ ਨੂੰ ਟਿਕਟਾਕ, ਯੂਸੀ ਬ੍ਰਾਊਜ਼ਰ ਸਮੇਤ 59 ਚੀਨੀ ਐਪਸ 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਕਿ ਇਹ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਪ੍ਰਭੂਸੱਤਾ ਲਈ ਨੁਕਾਸਨਦੇਹ ਹਨ। ਇਹ ਪਾਬੰਦੀ ਲੱਦਾਖ ਵਿਚ ਸਰਹੱਦ 'ਤੇ ਭਾਰਤ  ਦੇ, ਚੀਨੀ ਫੌਜੀਆਂ ਨਾਲ ਚੱਲ ਰਹੇ ਤਣਾਅ ਵਿਚ ਲਗਾਈ ਗਈ ਹੈ। ਇਨ੍ਹਾਂ ਪਾਬੰਦੀਸ਼ੁਦਾ ਐਪਸ ਦੀ ਸੂਚੀ ਵਿਚ ਵੀਚੈਟ ਅਤੇ ਬਿਗੋ ਲਾਈਵ ਵੀ ਸ਼ਾਮਲ ਹਨ। ਰਿਪਬਲਿਕਨ ਪਾਰਟੀ ਦੇ ਸੈਨੇਟਰ ਜਾਨ ਕਾਰਨਿਨ ਨੇ ਦ ਵਾਸ਼ਿੰਗਟਨ ਪੋਸਟ ਵਿਚ ਛੱਪੀ ਇਕ ਖ਼ਬਰ ਨੂੰ ਟੈਗ ਕਰਦੇ ਹੋਏ ਆਪਣੇ ਟਵੀਟ ਵਿਚ ਕਿਹਾ, ' ਖੂਨੀ ਝੜਪ ਦੇ ਬਾਅਦ ਭਾਰਤ ਨੇ ਟਿਕਟਾਕ ਅਤੇ ਦਰਜਨਾਂ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ। ਉਥੇ ਹੀ ਰਿਪਬਲਿਕਨ ਪਾਰਟੀ ਦੇ ਹੀ ਸਾਂਸਦ ਰਿਕ ਕਰੋਫੋਰਡ ਨੇ ਕਿਹਾ, 'ਟਿਕਟਾਕ ਨੂੰ ਜਾਣਾ ਹੀ ਚਾਹੀਦਾ ਹੈ ਅਤੇ ਇਸ 'ਤੇ ਤਾਂ ਪਹਿਲਾਂ ਹੀ ਪਾਬੰਦੀ ਲਗਾ ਦੇਣੀ ਚਾਹੀਦਾ ਸੀ।'

ਪਿਛਲੇ ਹਫ਼ਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਰਾਇਨ ਨੇ ਇਲਜ਼ਾਮ ਲਗਾਇਆ ਸੀ ਕਿ ਚੀਨੀ ਸਰਕਾਰ ਟਿਕਟਾਕ ਦਾ ਇਸਤੇਮਾਲ ਆਪਣੇ ਉਦੇਸ਼ਾਂ ਲਈ ਕਰ ਰਹੀ ਹੈ। ਅਮਰੀਕੀ ਸੰਸਦ ਵਿਚ ਘੱਟ ਤੋਂ ਘੱਟ ਉਂਝ 2 ਬਿੱਲ ਲੰਬਿਤ ਹਨ ਜਿਨ੍ਹਾਂ ਵਿਚ ਸਮੂਹ ਸਰਕਾਰੀ ਅਧਿਕਾਰੀਆਂ ਨੂੰ ਆਪਣੇ ਫੋਨ 'ਤੇ ਟਿਕਟਾਕ ਦਾ ਇਸਤੇਮਾਲ ਕਰਨ ਤੋਂ ਰੋਕਣ ਦਾ ਪ੍ਰਬੰਧ ਹਨ। ਇਸ ਤੋਂ ਲੱਗਦਾ ਹੈ ਕਿ ਭਾਰਤ ਦੇ ਕਦਮ ਦੇ ਬਾਅਦ ਅਮਰੀਕਾ ਵਿਚ ਟਿਕਟਾਕ 'ਤੇ ਪਾਬੰਦੀ ਦੀ ਮੰਗ ਜ਼ੋਰ ਫੜ ਸਕਦੀ ਹੈ।


cherry

Content Editor

Related News