ਅਮਰੀਕੀ ਜਨਰਲਾਂ ਨੇ ਅਫ਼ਗਾਨਿਸਤਾਨ ''ਚ 2,500 ਫੌਜੀ ਰੱਖਣ ਦੀ ਕੀਤੀ ਸੀ ਸਿਫ਼ਾਰਸ਼, ਵ੍ਹਾਈਟ ਹਾਊਸ ਨੇ ਵਾਪਸੀ ਨੂੰ ਸਹੀ ਠਹਿਰਾਇਆ

Wednesday, Sep 29, 2021 - 07:32 PM (IST)

ਅਮਰੀਕੀ ਜਨਰਲਾਂ ਨੇ ਅਫ਼ਗਾਨਿਸਤਾਨ ''ਚ 2,500 ਫੌਜੀ ਰੱਖਣ ਦੀ ਕੀਤੀ ਸੀ ਸਿਫ਼ਾਰਸ਼, ਵ੍ਹਾਈਟ ਹਾਊਸ ਨੇ ਵਾਪਸੀ ਨੂੰ ਸਹੀ ਠਹਿਰਾਇਆ

ਵਾਸ਼ਿੰਗਟਨ- ਚੋਟੀ ਦੇ ਅਮਰੀਕੀ ਜਨਰਲਾਂ ਨੇ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ 'ਚ 2,500 ਫੌਜੀਆਂ ਨੂੰ ਮੌਜੂਦ ਰੱਖੇ ਜਾਣ ਦੀ ਸਿਫ਼ਾਰਸ਼ ਕੀਤੀ ਸੀ, ਪਰ ਦੇਸ਼ ਦੇ ਰਾਸ਼ਟਰਪਤੀ ਜੋਅ ਬਾਈਡਨ ਸਹਿਮਤ ਨਹੀਂ ਹੋਏ। ਵ੍ਹਾਈਟ ਹਾਊਸ ਨੇ ਬਾਈਡਨ ਦੇ ਇਸ ਫ਼ੈਸਲੇ ਦਾ ਬਚਾਅ ਕੀਤਾ ਤੇ ਸਵੀਕਾਰ ਕੀਤਾ ਕਿ ਇਸ ਮਾਮਲੇ ਨੂੰ ਲੈ ਕੇ ਬਾਈਡਨ ਦੇ ਸਲਾਹਕਾਰਾਂ ਤੇ ਜਨਰਲਾਂ ਵਿਚਾਲੇ ਦੋ ਰਾਏ ਸਨ।

ਅਮਰੀਕੀ ਰੱਖਿਆ ਮੰਤਰਲੀ ਲਾਇਡ ਆਸਟਿਨ, ਯੂ. ਐੱਸ. ਜੁਆਇੰਟ ਆਫ਼ ਸਟਾਫ਼ ਦੇ ਪ੍ਰਧਾਨ ਜਨਰਲ ਮਾਰਕ ਮਿਲੇ ਤੇ ਯੂ. ਐੱਸ. ਸੈਂਟਰਲ ਕਮਾਨ ਦੇ ਕਮਾਂਡਰ ਜਨਰਲ ਫ੍ਰੈਂਕ ਮੈਕੇਂਜੀ ਨੇ ਸੀਨੇਟ ਦੀ ਹੱਥਿਆਰਬੰਦ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਪੇਂਟਾਗਨ ਨੇ ਅਫ਼ਗਾਨਿਸਤਾਨ ਦੇ ਫੌਜੀਆਂ ਦੀ ਵਾਪਸੀ ਦੇ ਬਾਅਦ ਵੀ ਉੱਥੇ 2,500 ਅਮਰੀਕੀ ਫ਼ੌਜੀਆਂ ਨੂੰ ਰੱਖਣ ਦੀ ਜ਼ਰੂਰਤ ਦੇ ਬਾਰੇ 'ਚ ਬਾਈਡੇਨ ਤੋਂ ਸਿਫ਼ਾਰਸ਼ ਕੀਤੀ ਸੀ।

ਮੈਕੇਂਜੀ ਨੇ ਸੀਨੇਟਰਾਂ ਨੂੰ ਕਿਹਾ, ‘‘ਮੈਂ ਤੁਹਾਨੂੰ ਆਪਣੀ ਰਾਏ ਈਮਾਨਦਾਰੀ ਨਾਲ ਦਵਾਂਗਾ ਤੇ ਮੇਰੀ ਰਾਏ ਤੇ ਵਿਚਾਰ ਨੇ ਹੀ ਮੇਰੀ ਸਿਫ਼ਾਰਸ਼ ਨੂੰ ਆਕਾਰ ਦਿੱਤਾ। ਮੈਂ ਸਿਫ਼ਾਰਸ਼ ਕੀਤੀ ਸੀ ਕਿ ਅਸੀਂ ਅਫ਼ਗਾਨਿਸਤਾਨ 'ਚ 2,500 ਫ਼ੌਜੀਆ ਨੂੰ ਮੌਜੂਦ ਰੱਖੀਏ ਤੇ ਮੈਂ 2020 ਤੋਂ ਵੀ ਸਿਫ਼ਾਰਸ਼ ਕੀਤੀ ਸੀ ਕਿ ਅਸੀਂ ਉਸ ਸਮੇਂ 4,500 ਫ਼ੌਜੀਆਂ ਨੂੰ ਮੌਜੂਦ ਰੱਖੀਏ। ਇਹ ਮੇਰੇ ਨਿੱਜੀ ਵਿਚਾਰ ਸਨ।’’ ਮਿਲੇ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਵੀ ਅਫ਼ਗਾਨਿਸਤਾਨ 'ਚ 2,500 ਫੌਜੀਆਂ ਨੂੰ ਤਾਇਨਾਤ ਕਰਨ ਦੀ ਸਿਫ਼ਾਰਸ਼ ਤੋਂ ਸਹਿਮਤ ਸਨ।

ਸੀਨੇਟਰਾਂ ਨੇ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਤਰੀਕੇ ਨੂੰ ਲੈ ਕੇ ਪੇਂਟਾਗਨ ਦੀ ਚੋਟੀ ਦੀ ਅਗਵਾਈ ਤੋਂ ਹੁਣ ਸਵਾਲ ਕੀਤੇ, ਤਾਂ ਆਸਟਿਨ ਨੇ ਕਿਹਾ, ‘‘ਉਨ੍ਹਾਂ ਦੀ (ਅਮਰੀਕੀ ਜਨਰਲਾਂ ਦੀ) ਦੀ ਗੱਲ 'ਤੇ ਰਾਸ਼ਟਰਪਤੀ ਨੇ ਗ਼ੌਰ ਕੀਤਾ ਸੀ।’’। ਉਨ੍ਹਾਂ ਕਿਹਾ ਕਿ ਮੈਂ ਸੰਤੁਸ਼ਟ ਹਾਂ ਕਿ ਅਸੀਂ ਨੀਤੀ ਦੀ ਪੂਰਨ ਸਮੀਖਿਆ ਕੀਤੀ ਸੀ ਤੇ ਮੇਰਾ ਮੰਨਣਾ ਹੈ ਕਿ ਸਾਰੇ ਪੱਖਾਂ ਨੂੰ ਆਪਣੇ ਵਿਚਾਰ ਰੱਖਣ ਮੌਕਾ ਦਿੱਤਾ ਗਿਆ ਸੀ। ਵ੍ਹਾਈਟ ਹਾਊਸ ਨੇ ਇਸ ਸਬੰਧ 'ਚ ਰਾਸ਼ਟਰਪਤੀ ਦੇ ਫ਼ੈਸਲੇ ਦਾ ਬਚਾਅ ਕੀਤਾ ਸੀ।

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਸ ਮਾਮਲੇ 'ਚ ਕਈ ਤਰ੍ਹਾਂ ਦੇ ਦ੍ਰਿਸ਼ਟੀਕੋਣ ਸਨ, ਜਿਵੇਂ ਕਿ ਅੱਜ ਸਾਨੂੰ ਉਨ੍ਹਾਂ ਦੀ ਗਵਾਹੀ ਤੋਂ ਪਤਾ ਲੱਗਾ। ਇਹ ਵਿਚਾਰ ਰਾਸ਼ਟਰਪਤੀ ਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਦੇ ਸਾਹਮਣੇ ਰੱਖੇ ਗਏ ਸਨ। ਰਾਸ਼ਟਰਪਤੀ ਨੇ ਹੀ ਉਨ੍ਹਾਂ ਤੋਂ ਆਪਣੇ ਵਿਚਾਰ ਸਪੱਸ਼ਟ ਤੂਪ ਤੋਂ ਰੱਖਣ ਨੂੰ ਕਿਹਾ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸਪੱਸ਼ਟ ਸੀ ਕਿ ਇਹ ਸਿਫਾਰਸ਼ ਲੰਬੇ ਸਮੇਂ ਲਈ ਨਹੀਂ ਸੀ ਤੇ ਫੌਜੀਆਂ ਦੀ ਗਿਣਤੀ ਨੂੰ ਵਧਾਉਣ ਦੀ ਜ਼ਰੂਰਤ ਪੈਂਦੀ। ਇਸ ਦਾ ਇਹ ਵੀ ਮਤਲਬ ਹੁੰਦਾ ਕਿ ਤਾਲਿਬਾਨ ਦੇ ਨਾਲ ਯੁੱਧ ਹੁੰਦਾ ਤੇ ਇਸ ਨਾਲ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੁੰਦੇ। ਰਾਸ਼ਟਰਪਤੀ ਅਜਿਹਾ ਫ਼ੈਸਲਾ ਨਹੀਂ ਕਰਨਾ ਚਾਹੁੰਦੇ ਸਨ। ਪ੍ਰੈਸ ਸਕੱਤਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਾ ਕਿ ਇਹ ਅਮਰੀਕੀ ਲੋਕਾਂ ਜਾਂ ਸਾਡੇ ਫ਼ੌਜੀਆਂ ਦੇ ਹਿੱਤ 'ਚ ਹੁੰਦਾ।


author

Tarsem Singh

Content Editor

Related News