US ਨੇ ਮਾਈਕ੍ਰੋਸਾਫਟ ਨੂੰ ਠੋਕਿਆ 20 ਮਿਲੀਅਨ ਡਾਲਰ ਦਾ ਜੁਰਮਾਨਾ, ਲਾਏ ਗੰਭੀਰ ਇਲਜ਼ਾਮ

06/07/2023 3:43:49 PM

ਵਾਸ਼ਿੰਗਟਨ - ਮਾਈਕ੍ਰੋਸਾਫਟ Xbox ਗੇਮਿੰਗ ਸਿਸਟਮ ਵਿਚ ਸਾਈਨ ਅੱਪ ਕਰਨ ਵਾਲੇ ਬੱਚਿਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਕੇ ਗੋਪਨੀਯਤਾ ਦੀ ਉਲੰਘਣਾ ਕਰਨ ਲਈ 20 ਮਿਲੀਅਨ ਡਾਲਰ ਦਾ ਭੁਗਤਾਨ ਕਰੇਗੀ। ਯੂ.ਐੱਸ. ਫੈਡਰਲ ਟਰੇਡ ਕਮਿਸ਼ਨ (ਐੱਫ.ਟੀ.ਸੀ.) ਨੇ ਮਾਈਕ੍ਰੋਸਾਫਟ 'ਤੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਬੱਚਿਆਂ ਤੋਂ ਗੈਰ-ਕਾਨੂੰਨੀ ਤੌਰ 'ਤੇ ਨਿੱਜੀ ਜਾਣਕਾਰੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਐੱਫ.ਟੀ.ਸੀ. ਨੇ Tech Giant 'ਤੇ ਚਿਲਡਰਨਜ਼ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ (COPPA) ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ।

ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਹਾਰਟ ਅਟੈਕ ਦੀ ਸੰਭਾਵਨਾ ਇਸ ਦਿਨ ਸਭ ਤੋਂ ਵੱਧ

FTC ਦੇ ਬਿਊਰੋ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਡਾਇਰੈਕਟਰ ਸੈਮੂਅਲ ਲੇਵਿਨ ਨੇ ਕਿਹਾ ਕਿ ਇਸ ਕਾਰਵਾਈ ਨਾਲ ਇਹ ਪੂਰੀ ਤਰ੍ਹਾਂ ਨਾਲ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਬੱਚਿਆਂ ਦੇ ਅਵਤਾਰ, ਬਾਇਓਮੈਟ੍ਰਿਕ ਡਾਟਾ ਅਤੇ ਸਿਹਤ ਸਬੰਧੀ ਜਾਣਕਾਰੀ ਨੂੰ COPPA (ਚਿਲਡਰਨ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ) ਤੋਂ ਛੋਟ ਨਹੀਂ ਹੈ। ਇਸ ਤੋਂ ਇਲਾਵਾ ਮਾਈਕ੍ਰੋਸਾਫਟ ਨੂੰ ਆਪਣੇ Xbox ਸਿਸਟਮ ਦੇ ਬਾਲ ਉਪਭੋਗਤਾਵਾਂ ਲਈ ਗੋਪਨੀਯਤਾ ਸੁਰੱਖਿਆ ਵਧਾਉਣ ਲਈ ਵੀ ਕਦਮ ਚੁੱਕਣ ਦੀ ਲੋੜ ਹੋਵੇਗੀ। FTC ਨੇ ਕਿਹਾ ਕਿ ਇਹ COPPA ਸੁਰੱਖਿਆ ਨੂੰ ਤੀਜੀ-ਧਿਰ ਦੇ ਗੇਮਿੰਗ ਪ੍ਰਕਾਸ਼ਕਾਂ ਤੱਕ ਵਧਾਏਗਾ, ਜਿਨ੍ਹਾਂ ਨਾਲ Microsoft ਬੱਚਿਆਂ ਦਾ ਡਾਟਾ ਸਾਂਝਾ ਕਰਦਾ ਹੈ।

ਇਹ ਵੀ ਪੜ੍ਹੋ: UK 'ਚ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਏ MP ਵਿਕਰਮਜੀਤ ਸਿੰਘ ਸਾਹਨੀ, ਕੀਤੀ ਇਹ ਪਹਿਲਕਦਮੀ

ਸੈਮੂਅਲ ਲੇਵਿਨ ਨੇ ਅੱਗੇ ਕਿਹਾ ਸਾਡਾ ਪ੍ਰਸਤਾਵਿਤ ਆਰਡਰ ਮਾਪਿਆਂ ਲਈ Xbox 'ਤੇ ਆਪਣੇ ਬੱਚਿਆਂ ਦੀ ਗੋਪਨੀਯਤਾ ਦੀ ਰੱਖਿਆ ਕਰਨਾ ਆਸਾਨ ਬਣਾਉਂਦਾ ਹੈ ਅਤੇ ਇਹ ਸੀਮਤ ਕਰਦਾ ਹੈ ਕਿ Microsoft ਬੱਚਿਆਂ ਬਾਰੇ ਕਿਹੜੀ ਜਾਣਕਾਰੀ ਇਕੱਠੀ ਕਰ ਸਕਦਾ ਹੈ ਅਤੇ ਰੱਖ ਸਕਦਾ ਹੈ। ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ (COPPA) ਕਾਨੂੰਨ ਦੇ ਅਨੁਸਾਰ ਆਨਲਾਈਨ ਸੇਵਾਵਾਂ ਅਤੇ ਵੈਬਸਾਈਟਾਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰਨ ਅਤੇ ਕਿਸੇ ਵੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਪਿਆਂ ਦੀ ਪ੍ਰਮਾਣਿਤ ਸਹਿਮਤੀ ਜ਼ਰੂਰ ਲਵੇ। ਵਿੱਤੀ ਜੁਰਮਾਨੇ ਤੋਂ ਇਲਾਵਾ, Microsoft ਨੂੰ ਉਹਨਾਂ ਮਾਪਿਆਂ ਨੂੰ ਸੂਚਿਤ ਕਰਨਾ ਹੋਵੇਗਾ, ਜਿਨ੍ਹਾਂ ਨੇ ਆਪਣੇ ਬੱਚੇ ਲਈ ਵੱਖਰਾ ਅਕਾਉਂਟ ਨਹੀਂ ਬਣਾਇਆ ਹੈ, ਅਜਿਹਾ ਕਰਨ ਨਾਲ ਡੀਫਾਲਟ ਰੂਪ ਨਾਲ ਉਨ੍ਹਾਂ ਦੇ ਬੱਚੇ ਲਈ ਵਾਧੂ ਗੋਪਨੀਯਤਾ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ ਤੋਂ ਦੁਖ਼ਦਾਇਕ ਖ਼ਬਰ, ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News