ਅਮਰੀਕੀ ਚੋਣਾਂ : ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਪ੍ਰਮਿਲਾ ਜੈਪਾਲ
Wednesday, Nov 04, 2020 - 03:57 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੀ ਅਮਰੀਕੀ ਕਾਂਗਰਸ (ਸੰਸਦ) ਮੈਂਬਰ ਪ੍ਰਮਿਲਾ ਜੈਪਾਲ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਲਗਾਤਾਰ ਤੀਜੀ ਵਾਰ ਚੁਣੀ ਗਈ ਹੈ। ਚੇਨੱਈ ਵਿਚ ਪੈਦਾ ਹੋਈ 55 ਸਾਲਾ ਜੈਪਾਲ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਹੈ ਅਤੇ ਉਹਨਾਂ ਨੇ ਵਾਸ਼ਿੰਗਟਨ ਰਾਜ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਿਕ ਪਾਰਟੀ ਦੇ ਕ੍ਰੇਗ ਕੇੱਲਰ ਨੂੰ ਭਾਰੀ 70 ਫੀਸਦੀ ਵੋਟਾਂ ਨਾਲ ਹਰਾਇਆ। ਅਮਰੀਕੀ ਕਾਂਗਰਸ ਵਿਚ ਬੀਤੇ ਚਾਰ ਸਾਲ ਵਿਚ ਚੋਟੀ ਦੇ ਅਗਾਂਹਵਧੂ ਮੈਂਬਰ ਵਜੋਂ ਪ੍ਰਸਿੱਧੀ ਪ੍ਰਾਪਤ ਕਰਨ ਵਾਲੀ ਜੈਪਾਲ ਨੂੰ ਹੁਣ ਤੱਕ ਗਿਣੀਆਂ ਗਈਆਂ 80 ਫ਼ੀਸਦੀ ਵੋਟਾਂ ਵਿਚੋਂ 3,44,541 ਵੋਟਾਂ ਮਿਲੀਆਂ ਜਦਕਿ ਕੇੱਲਰ ਨੂੰ ਸਿਰਫ 61,940 ਵੋਟ ਮਿਲੇ।
ਜੈਪਾਲ ਭਾਰਤ ਦੀ ਜੰਮੂ-ਕਸ਼ਮੀਰ 'ਤੇ ਨੀਤੀ ਅਤੇ ਸੋਧ ਨਾਗਰਿਕਤਾ ਕਾਨੂੰਨ (ਸੀ.ਏ.ਏ.) ਦੀ ਆਲੋਚਕ ਰਹੀ ਹੈ। ਸਾਲ 2016 ਵਿਚ ਉਹ ਪਹਿਲੀ ਭਾਰਤੀ ਮੂਲ ਦੀ ਬੀਬੀ ਸੀ ਜੋ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੀ ਗਈ। ਡੈਮੋਕ੍ਰੈਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਦੇ ਬਾਅਦ ਜੈਪਾਲ ਦੂਜੀ ਭਾਰਤੀ-ਅਮਰੀਕੀ ਹੈ ਜਿਸ ਨੂੰ ਮੰਗਲਵਾਰ ਨੂੰ ਹਾਊਸ ਆਫ ਰੀਪ੍ਰੀਜੈਂਟੇਟਿਵ ਦੇ ਲਈ ਚੁਣੇ ਜਾਣ ਦਾ ਐਲਾਨ ਕੀਤਾ ਗਿਆ। ਭਾਰਤੀ ਮੂਲ ਦੇ ਦੋ ਹੋਰ ਉਮੀਦਵਾਰ ਐਮੀ ਬੇਰਾ ਅਤੇ ਰੋ ਖੰਨਾ ਵੀ ਕਾਂਗਰਸ ਦੇ ਲਈ ਕੈਲੀਫੋਰਨੀਆ ਚੋਣ ਖੇਤਰ ਤੋਂ ਸ਼ੁਰੂਆਤੀ ਗਿਣਤੀ ਵਿਚ ਅੱਗੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਬਾਹਰ ਜਾਣ ਵਾਲੇ ਹਾਊਸ ਆਫ ਰੀਪ੍ਰੀਜੈਂਟੇਟਿਵ ਵਿਚ ਭਾਰਤੀ ਮੂਲ ਦੇ ਚਾਰ ਮੈਂਬਰ ਹਨ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਵਿਕਟੋਰੀਆ 'ਚ ਲਗਾਤਾਰ 5ਵੇਂ ਦਿਨ ਕੋਰੋਨਾ ਦਾ ਕੋਈ ਮਾਮਲਾ ਨਹੀਂ
ਡਾਕਟਰ ਹੀਰਲ ਤਿਪਿਰਨੇਨੀ ਐਰੀਜ਼ੋਨਾ ਦੇ 6ਵੇਂ ਕਾਂਗਰਸ ਚੋਣ ਖੇਤਰ ਤੋਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਰੀਪਬਲਕਿਨ ਉਮੀਦਵਾਰ ਡੇਵਿਡ ਸ਼ੇਕਰਟ 'ਤੇ ਆਖਰੀ ਸੂਚਨਾ ਮਿਲਣ ਤੱਕ ਬੜਤ ਬਣਾਏ ਹੋਏ ਹਨ। ਜੇਕਰ ਹੀਰਲ ਚੁਣੀ ਜਾਂਦੀ ਹੈ ਤਾਂ ਹਾਊਸ ਆਫ ਰੀਪ੍ਰੀਜੈਂਟੇਟਿਵ ਪਹੁੰਚਣ ਵਾਲੀ ਦੂਜੀ ਭਾਰਤੀ ਮੂਲ ਦੀ ਬੀਬੀ ਹੋਵੇਗੀ। ਉੱਥੇ ਟੈਕਸਾਸ ਦੇ 22ਵੇਂ ਕਾਂਗਰਸ ਚੋਣ ਖੇਤਰ ਤੋਂ ਡੈਮੋਕ੍ਰੈਟਿਕ ਪਾਰਟੀ ਤੋਂ ਲੜ ਰਹੇ ਪ੍ਰੇਸਟਨ ਕੁਲਕਰਨੀ ਰੀਪਬਲਕਿਨ ਉਮੀਦਵਾਰ ਟ੍ਰਾਏ ਨੇਹਲਸ ਨੂੰ ਸਖਤ ਟੱਕਰ ਦੇ ਰਹੇ ਹਨ। ਆਖਰੀ ਸੂਚਨਾ ਮਿਲਣ ਤੱਕ ਉਹ ਪੰਜ ਫੀਸਦੀ ਵੋਟਾਂ ਤੋਂ ਪਿੱਛੇ ਚੱਲ ਰਹੇ ਸਨ। ਵਰਜੀਨੀਆ ਦੇ 11ਵੇਂ ਕਾਂਗਰਸ ਚੋਣ ਖੇਤਰ ਤੋਂ ਰੀਪਬਲਕਿਨ ਪਾਰਟੀ ਉਮੀਦਵਾਰ ਮੰਗਾ ਅਨੰਤਮੁਲਾ ਮੌਜੂਦਾ ਡੈਮੋਕ੍ਰੈਟਿਕ ਸਾਂਸਦ ਅਤੇ ਉਮੀਦਵਾਰ ਗੇਰੀ ਕਾਨੋਲੀ ਤੋਂ ਹਾਰ ਗਏ ਹਨ।