ਬਗਦਾਦੀ ''ਤੇ ਹਮਲੇ ਦੌਰਾਨ ਅਮਰੀਕੀ ਫੌਜ ਦਾ ਹੁਨਰਮੰਦ ਕੁੱਤਾ ਹੋਇਆ ਜ਼ਖਮੀ : ਟਰੰਪ

10/28/2019 7:16:56 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰੀ ਸੀਰੀਆ ਵਿਚ ਇਕ ਹਨ੍ਹੇਰੀ ਸੁਰੰਗ ਵਿਚ ਆਈ.ਐਸ.ਆਈ.ਐਸ. ਸਰਗਨਾ ਬਗਦਾਦੀ ਦਾ ਪਿੱਛਾ ਕਰਨ ਵਾਲੇ ਅਮਰੀਕੀ ਫੌਜ ਦੇ ਕੁੱਤਿਆਂ ਵਿਚੋਂ ਇਕ ਕੁੱਤਾ ਜ਼ਖਮੀ ਹੋ ਗਿਆ। ਬਗਦਾਦੀ ਨੇ ਸ਼ਨੀਵਾਰ ਸ਼ਾਮ ਸੀਰੀਆ ਦੇ ਇਦਲਿਬ ਸੂਬੇ ਵਿਚ ਇਕ ਸੁਰੰਗ ਵਿਚ ਅਮਰੀਕਾ ਦੇ ਵਿਸ਼ੇਸ਼ ਦਸਤਿਆਂ ਦੇ ਹਮਲੇ ਦੌਰਾਨ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਉਹ ਆਪਣੇ ਪਰਿਵਾਰ ਅਤੇ ਕੁਝ ਰਿਸ਼ਤੇਦਾਰਾਂ ਦੇ ਨਾਲ ਸੁਰੰਗ ਵਿਚ ਲੁਕਿਆ ਹੋਇਆ ਸੀ।

ਬਗਦਾਦੀ 'ਤੇ ਢਾਈ ਕਰੋੜ ਅਮਰੀਕੀ ਡਾਲਰ ਦਾ ਇਨਾਮ ਸੀ। ਵ੍ਹਾਈਟ ਹਾਊਸ ਤੋਂ ਇਸ ਪੂਰੀ ਮੁਹਿੰਮ ਨੂੰ ਦੇਖਣ ਵਾਲੇ ਟਰੰਪ ਨੇ ਐਤਵਾਰ ਨੂੰ ਵ੍ਹਾਈਟ ਹਾਊਸ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਡੇ ਕੁੱਤਿਆਂ ਵਲੋਂ ਪਿੱਛਾ ਕਰਨ 'ਤੇ ਉਹ ਸੁਰੰਗ ਦੇ ਆਖਰੀ ਹਿੱਸੇ 'ਤੇ ਜਾ ਕੇ ਘਿਰ ਗਿਆ। ਟਰੰਪ ਨੇ ਕਿਹਾ ਕਿ ਉਸ ਨੇ (ਬਗਦਾਦੀ) ਆਪਣੀ ਜੈਕੇਟ ਵਿਚ ਧਮਾਕਾ ਕਰਕੇ 3 ਬੱਚਿਆਂ ਸਣੇ ਖੁਦ ਨੂੰ ਉਡਾ ਲਿਆ।

ਉਨ੍ਹਾਂ ਨੇ ਕਿਹਾ ਕਿ ਹਮਲੇ ਦੌਰਾਨ ਕੋਈ ਵੀ ਅਮਰੀਕੀ ਫੌਜੀ ਜ਼ਖਮੀ ਨਹੀਂ ਹੋਇਆ, ਨਾ ਹੀ ਕਿਸੇ ਕੁੱਤੇ ਦੀ ਮੌਤ ਹੋਈ। ਟਰੰਪ ਨੇ ਕਿਹਾ ਕਿ ਹਮਲੇ ਵਿਚ ਸਾਡੇ ਕੇ9 ਸਵਾਨ ਦਸਤੇ ਦਾ ਇਕ ਸੁੰਦਰ ਅਤੇ ਹੁਨਰਮੰਦ ਕੁੱਤਾ ਜ਼ਖਮੀ ਹੋਇਆ ਹੈ। ਹਾਲਾਂਕਿ ਵ੍ਹਾਈਟ ਹਾਊਸ ਅਤੇ ਪੈਂਟਾਗਨ ਨੇ ਕੁੱਤਿਆਂ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ ਅਤੇ ਨਾ ਹੀ ਜ਼ਖਮੀ ਕੁੱਤੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ।


Sunny Mehra

Content Editor

Related News