‘2021 ਦੀ ਦੂਜੀ ਛਿਮਾਹੀ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਅਮਰੀਕੀ ਅਰਥਵਿਵਸਥਾ’

Tuesday, Dec 08, 2020 - 10:04 AM (IST)

‘2021 ਦੀ ਦੂਜੀ ਛਿਮਾਹੀ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਅਮਰੀਕੀ ਅਰਥਵਿਵਸਥਾ’

ਨਿਊਯਾਰਕ (ਭਾਸ਼ਾ) – ਅਮਰੀਕੀ ਅਰਥਵਿਵਸਥਾ ਦੀ ਰਫਤਾਰ 2020 ’ਚ ਸੁਸਤ ਬਣੀ ਹੋਈ ਹੈ ਪਰ ਬਹੁਤ ਸਾਰੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਲੇ ਸਾਲ ਦੀ ਦੂਜੀ ਛਿਮਾਹੀ ਤੱਕ ਅਰਥਵਿਵਸਥਾ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ।

ਨੈਸ਼ਨਲ ਐਸੋਸੀਏਸ਼ਨ ਫਾਰ ਬਿਜਨੈੱਸ ਇਕਨੌਮਿਕਸ ਦੇ ਤਾਜ਼ਾ ਸਰਵੇ ’ਚ ਇਹ ਅਨੁਮਾਨ ਲਗਾਇਆ ਗਿਆ ਹੈ। ਸਰਵੇ ਮੁਤਾਬਕ 73 ਫੀਸਦੀ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ 2021 ਦੇ ਅੰਤ ਤੱਕ ਅਮਰੀਕੀ ਅਰਥਵਿਵਸਥਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ। ਕੁਝ ਮਹੀਨੇ ਪਹਿਲਾਂ ਹੋਏ ਸਰਵੇ ’ਚ 38 ਫੀਸਦੀ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਰਥਵਿਵਸਥਾ 2022 ਤੋਂ ਪਹਿਲਾਂ ਪੂਰੀ ਤਰ੍ਹਾਂ ਮਹਾਮਾਰੀ ਦੇ ਪ੍ਰਭਾਵ ਤੋਂ ਉਭਰ ਜਾਏਗੀ। ਇਸ ਤੋਂ ਪਤਾ ਲਗਦਾ ਹੈ ਕਿ ਅਰਥਵਿਵਸਥਾ ’ਚ ਸੁਧਾਰ ਨੂੰ ਲੈ ਕੇ ਭਰੋਸਾ ਵਧਿਆ ਹੈ। ਸਰਵੇ ਮੁਖੀ ਹੋਲੀ ਵੇਡ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕੋਰੋਨਾ ਵਾਇਰਸ ਦੇ ਟੀਕੇ ਜਲਦ ਆਉਣਗੇ, ਜਿਸ ਨਾਲ ਅਰਥਵਿਵਸਥਾ ਨੂੰ ਹੋਰ ਤੇਜ਼ੀ ਨਾਲ ਉਭਰਨ ’ਚ ਮਦਦ ਮਿਲੇਗੀ। ਟੀਕੇ ਨੂੰ ਵਿਆਪਕ ਤੌਰ ’ਤੇ ਉਪਲਬਧ ਕਰਵਾਏ ਜਾਣ ਤੋਂ ਅਗਲੇ ਸਾਲ ਕਾਰੋਬਾਰ ਖੇਤਰ ’ਤੇ ਪਾਬੰਦੀਆਂ ਹੋਰ ਘੱਟ ਹੋਣਗੀਆਂ ਅਤੇ ਖਰੀਦਦਾਰਾਂ ਦਾ ਭਰੋਸਾ ਵਧੇਗਾ। ਇਸ ਨਾਲ ਕੰਪਨੀਆਂ ਵੀ ਵਧੇਰੇ ਖਰਚ ਕਰਨਗੀਆਂ।

ਇਹ ਵੀ ਵੇਖੋ : ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ

ਨੋਟ- ਕੀ ਤੁਹਾਨੂੰ ਲੱਗਦਾ ਹੈ ਕਿ ਜਲਦੀ ਕੋਰੋਨਾ ਲਾਗ ਤੋਂ ਛੁਟਕਾਰਾ ਮਿਲ ਸਕੇਗਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News