ਅਫਗਾਨਿਸਤਾਨ ’ਚ ਹਮਲੇ ਲਈ ਨਹੀਂ ਹੋਈ ਅਮਰੀਕੀ ਡਰੋਨ ਦੀ ਵਰਤੋਂ : ਪਾਕਿ

Tuesday, Nov 04, 2025 - 03:14 AM (IST)

ਅਫਗਾਨਿਸਤਾਨ ’ਚ ਹਮਲੇ ਲਈ ਨਹੀਂ ਹੋਈ ਅਮਰੀਕੀ ਡਰੋਨ ਦੀ ਵਰਤੋਂ : ਪਾਕਿ

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਨੇ ਸੋਮਵਾਰ ਨੂੰ ਅਫਗਾਨ ਤਾਲਿਬਾਨ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਅਮਰੀਕੀ ਡਰੋਨਾਂ ਨੂੰ ਉਸ ਦੀ ਧਰਤੀ ਤੋਂ ਅਫਗਾਨਿਸਤਾਨ ’ਚ ਹਮਲੇ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਇਹ ਦੋਸ਼ ਝੂਠਾ ਹੈ।ਸੀਨੀਅਰ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਫੌਜੀ ਬੁਲਾਰੇ ਨੇ ਉਨ੍ਹਾਂ ਨੂੰ ਪਾਕਿਸਤਾਨ-ਅਫਗਾਨਿਸਤਾਨ ਵਾਰਤਾ ਦੀ ਸਥਿਤੀ, ਸਰਹੱਦ ਪਾਰ ਹਮਲਿਆਂ, ਅੱਤਵਾਦ ਵਿਰੋਧੀ ਕਾਰਵਾਈਆਂ, ਅੱਤਵਾਦੀਆਂ ਦੇ ਵਿੱਤੀ ਕੇਂਦਰਾਂ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ।

‘ਜੀਓ’ ਨਿਊਜ਼ ਦੀ ਖਬਰ ਅਨੁਸਾਰ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਅਜਿਹਾ ਕੋਈ ਸਮਝੌਤਾ ਨਹੀਂ ਹੈ ਜੋ ਅਮਰੀਕਾ ਨੂੰ ਅਫਗਾਨਿਸਤਾਨ ’ਤੇ ਹਮਲਾ ਕਰਨ ਦੀ ਇਜਾਜ਼ਤ ਦਿੰਦਾ ਹੋਵੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ ਸਮੁੰਦਰੀ ਸਰਹੱਦ ’ਤੇ ਇਕ ਝੂਠੀ ਫੌਜੀ ਮੁਹਿੰਮ ਚਲਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੱਸ ਸਕਦਾ ਹੈ ਕਿ ਉਸ ਨੇ ‘‘ਭਾਰਤ ਖਿਲਾਫ ਹਮਲਾ ਕਰਨ ਦੀ ਇਕ ਹੋਰ ਅੱਤਵਾਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਕਿਸੇ ਵੀ ਕਾਰਵਾਈ ਲਈ ਤਿਆਰ ਹਾਂ।


author

Inder Prajapati

Content Editor

Related News