ਪਾਕਿ ਰੱਖਿਆ ਮੰਤਰੀ ਆਸਿਫ ਦੀ ਅਫਗਾਨਿਸਤਾਨ ਨੂੰ ਖੁੱਲ੍ਹੀ ਜੰਗ ਦੀ ਚਿਤਾਵਨੀ
Sunday, Oct 26, 2025 - 09:51 PM (IST)
ਗੁਰਦਾਸਪੁਰ/ਇਸਲਾਮਾਬਾਦ, (ਵਿਨੋਦ)- ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਸ਼ਾਂਤੀ ਚਾਹੁੰਦਾ ਹੈ ਪਰ ਇਸਤਾਂਬੁਲ ’ਚ ਗੱਲਬਾਤ ਦੌਰਾਨ ਕਿਸੇ ਸਮਝੌਤੇ ’ਤੇ ਪਹੁੰਚਣ ’ਚ ਅਸਫਲ ਰਹਿਣ ਦਾ ਮਤਲਬ ਖੁੱਲ੍ਹੀ ਜੰਗ ਹੋਵੇਗੀ। ਇਹ ਗੱਲ ਜੰਗਬੰਦੀ ’ਤੇ ਸਹਿਮਤ ਹੋਣ ਤੋਂ ਕੁਝ ਦਿਨਾਂ ਬਾਅਦ ਕਹੀ ਗਈ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਇਸਤਾਂਬੁਲ ’ਚ ਸ਼ਨੀਵਾਰ ਤੋਂ ਸ਼ੁਰੂ ਹੋਈ ਅਤੇ ਐਤਵਾਰ 26 ਅਕਤੂਬਰ ਤੱਕ ਚੱਲਣ ਵਾਲੀ ਇਹ ਗੱਲਬਾਤ 2021 ’ਚ ਤਾਲਿਬਾਨ ਵੱਲੋਂ ਕਾਬੁਲ ’ਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਭਿਆਨਕ ਸਰਹੱਦੀ ਝੜਪਾਂ ਤੋਂ ਬਾਅਦ ਹਿੰਸਾ ਦੇ ਮੁੜ ਉਭਾਰ ਨੂੰ ਰੋਕਣ ਲਈ ਪਾਕਿਸਤਾਨ ਅਤੇ ਅਫਗਾਨਿਸਤਾਨ ਵੱਲੋਂ ਕੀਤੀ ਗਈ ਤਾਜ਼ਾ ਕੋਸ਼ਿਸ਼ ਹੈ।
ਉਨ੍ਹਾਂ ਨੇ ਪਾਕਿਸਤਾਨ ਤੋਂ ਇਕ ਟੈਲੀਵਿਜ਼ਨ ਭਾਸ਼ਣ ’ਚ ਕਿਹਾ ਕਿ ਸਾਡੇ ਕੋਲ ਬਦਲ ਹੈ, ਜੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਉਨ੍ਹਾਂ ਨਾਲ ਖੁੱਲ੍ਹੀ ਜੰਗ ਛੇੜ ਦੇਵਾਂਗੇ।
